ICC ਟੈਸਟ ਰੈਂਕਿੰਗ ਵਿੱਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਪਛਾੜ ਕੇ ਨੰਬਰ-1 ਦਾ ਤਾਜ ਆਪਣੇ ਨਾਮ ਕਰ ਲਿਆ ਹੈ। ਹੁਣ ਟੀਮ ਇੰਡੀਆ ICC ਟੈਸਟ ਰੈਂਕਿੰਗ ਵਿੱਚ ਟਾਪ ‘ਤੇ ਕਾਬਿਜ਼ ਹੋ ਗਈ ਹੈ। ਉੱਥੇ ਹੀ ਆਸਟ੍ਰੇਲੀਆ ਦੂਜੇ ਨੰਬਰ ‘ਤੇ ਖਿਸਕ ਗਿਆ ਹੈ। ਆਸਟ੍ਰੇਲੀਆਈ ਟੀਮ 122 ਰੇਟਿੰਗ ਪੁਆਇੰਟਸ ਦੇ ਨਾਲ ਟਾਪ ‘ਤੇ ਕਾਬਿਜ਼ ਸੀ, ਪਰ ਭਾਰਤ ਦੇ ਖਿਲਾਫ਼ ਟੈਸਟ ਸੀਰੀਜ਼ ਵਿੱਚ ਹਾਰ ਦਾ ਖਾਮਿਆਜ਼ਾ ਭੁਗਤਣਾ ਪਿਆ। ਬਾਰਡਰ-ਗਾਵਸਕਰ ਟ੍ਰਾਫ਼ੀ ਵਿੱਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ 2-1 ਨਾਲ ਹਰਾਇਆ ਸੀ। ਜਿਸ ਤੋਂ ਬਾਅਦ ਫਿਲਹਾਲ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ICC ਟੈਸਟ ਰੈੰਕਿੰਗ ਵਿੱਚ ਟਾਪ ‘ਤੇ ਪਹੁੰਚ ਗਈ ਹੈ।
ਉੱਥੇ ਹੀ ਹੁਣ ICC ਨੇ ਉਨ੍ਹਾਂ ਅਹਿਮ ਮੈਚਾਂ ਦਾ ਜ਼ਿਕਰ ਕੀਤਾ ਹੈ, ਜਿਸਦੇ ਬਦੌਲਤ ਟੀਮ ਇੰਡੀਆ ਟੈਸਟ ਰੈਂਕਿੰਗ ਵਿੱਚ ਟਾਪ ‘ਤੇ ਕਾਬਿਜ਼ ਹੋਈ ਹੈ। ਭਾਰਤੀ ਟੀਮ ਨੇ ਲਾਰਡਸ ਵਿੱਚ ਇੰਗਲੈਂਡ ਨੂੰ ਮਾਤ ਦਿੱਤੀ ਸੀ। ਇਸ ਜਿੱਤ ਦਾ ਟੀਮ ਇੰਡੀਆ ਨੂੰ ਰੈਂਕਿੰਗ ਵਿੱਚ ਜ਼ਬਰਦਸਤ ਫਾਇਦਾ ਮਿਲਿਆ। ਇਸਦੇ ਇਲਾਵਾ ਸ਼੍ਰੀਲੰਕਾ ਦੇ ਖਿਲਾਫ਼ ਮੋਹਾਲੀ ਵਿੱਚ ਮਿਲੀ ਜਿੱਤ ਨਾਲ ਟੀਮ ਇੰਡੀਆ ਦੀ ਰੈਂਕਿੰਗ ਵਧੀਆ ਹੋਈ ਹੈ। ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਦੱਸਿਆ ਕਿ ਇਨ੍ਹਾਂ ਜਿੱਤਾਂ ਨਾਲ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਰੈਂਕਿੰਗ ਸੁਧਾਰਨ ਦਾ ਮੌਕਾ ਮਿਲਿਆ।
ਇਹ ਵੀ ਪੜ੍ਹੋ: ਲੁਧਿਆਣਾ ਗੈਸ ਕਾਂਡ, ਯੂਨੀਵਰਸਿਟੀਆਂ ਦੇ ਕੈਮਿਸਟਰੀ ਦੇ ਪ੍ਰੋਫੈਸਰ ਕਰਨਗੇ ਜਾਂਚ, PPCB ਦਾ ਵੱਡਾ ਫ਼ੈਸਲਾ
ਦੱਸ ਦੇਈਏ ਕਿ ਇਸ ਤੋਂ ਇਲਾਵਾ ਪਿਛਲੇ ਦਿਨੀਂ ਬਾਰਡਰ-ਗਾਵਸਕਰ ਟ੍ਰਾਫ਼ੀ ਵਿੱਚ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਹਰਾਇਆ। ਇਸ ਸੀਰੀਜ਼ ਵਿੱਚ ਭਾਰਤੀ ਟੀਮ 2-1 ਨਾਲ ਜਿੱਤਣ ਵਿੱਚ ਕਾਮਯਾਬ ਰਹੀ। ਟੀਮ ਇੰਡੀਆ ਨੇ ਦਿੱਲੀ ਤੇ ਨਾਗਪੁਰ ਟੈਸਟ ਵਿੱਚ ਕੰਗਰੂਆਂ ਨੂੰ ਮਾਤ ਦਿੱਤੀ। ਇਸ ਤਰ੍ਹਾਂ ਟੀਮ ਇੰਡੀਆ ICC ਟੈਸਟ ਰੈਂਕਿੰਗ ਵਿੱਚ ਟਾਪ ‘ਤੇ ਪਹੁੰਚਣ ਵਿੱਚ ਕਾਮਯਾਬ ਰਹੀ। ਫਿਲਹਾਲ ਟੀਮ ਇੰਡੀਆ ICC ਟੈਸਟ ਰੈਂਕਿੰਗ ਵਿੱਚ ਨੰਬਰ-1 ‘ਤੇ ਕਾਬਿਜ਼ ਹੈ। ਹਾਲਾਂਕਿ ਭਾਰਤ ਤੇ ਆਸਟ੍ਰੇਲੀਆ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਐਲ 7 ਜੂਨ ਤੋਂ ਓਵਲ ਵਿੱਚ ਖੇਡਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: