ਚੰਡੀਗੜ੍ਹ ਦੇ ਜੀਐੱਮਸੀਐੱਚ-32 ਵਿਚ ਨਰਸਿੰਗ ਅਫਸਰਾਂ ਦੀ ਭਰਤੀ ਫਰਜ਼ੀਵਾੜੇ ਵਿਚ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ। 182 ਅਹੁਦਿਆਂ ‘ਤੇ ਹੋਈਆਂ ਨਿਯੁਕਤੀਆਂ ਵਿਚੋਂ ਲਗਭਗ 80 ਫੀਸਦੀ ਉਮੀਦਵਾਰਾਂ ਨੇ ਸੀਸੀਸੀ (ਕੋਰਸ ਆਨ ਕੰਪਿਊਟਰ ਕਾਂਸੈਪਟਸ) ਦੇ 80 ਘੰਟੇ ਦੇ ਪ੍ਰਮਾਣ ਪੱਤਰ ਦੀ ਬਜਾਏ ਰਾਜਸਥਾਨ ਸਟੇਟ ਸਰਟੀਫਿਕੇਟ ਕੋਰਸ ਇਨ ਇਨਫਰਮੇਸ਼ਨ ਟੈਕਨਾਲੋਜੀ ਦਾ ਸਰਟੀਫਿਕੇਟ ਜਮ੍ਹਾ ਕੀਤਾ ਹੈ ਜਿਸ ਨੂੰ ਹਸਪਤਾਲ ਪ੍ਰਸ਼ਾਸਨ ਨੇ ਬਿਨਾਂ ਇਤਰਾਜ਼ ਦੇ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਅਜਿਹਾ ਉਦੋਂ ਕੀਤਾ ਗਿਆ ਜਦੋਂ ਨਿਯੁਕਤੀਆਂ ਦੇ ਵਿਗਿਆਪਨ ਵਿਚ ਸਾਫ ਤੌਰ ‘ਤੇ ਲਿਖਿਆ ਗਿਆ ਸੀ ਕਿ ਸਿਰਫ ਨੈਸ਼ਨਲ ਇੰਸਟੀਚਿਊਟ ਆਫ ਇਲੈਕਟ੍ਰਾਨਿਕ ਐਂਡ ਇਨਫਰਮੇਸ਼ਨ ਟੈਕਨਾਲੋਜੀ ਤੋਂ ਹੀ ਕੀਤੇ ਗਏ ਕੋਰਸ ਨੂੰ ਮਾਨਤਾ ਦਿੱਤੀ ਜਾਵੇਗੀ ਜਦੋਂ ਕਿ ਇਸ ਤੋਂ ਪਹਿਲਾਂ ਮੈਰਿਟ ਵਿਚ ਆਉਣ ਵਾਲੇ ਉਮੀਦਵਾਰਾਂ ਨੂੰ ਇਸ ਸਰਟੀਫਿਕੇਟ ਦੇ ਨਾ ਹੋਣ ‘ਤੇ ਛਾਂਟ ਦਿੱਤਾ ਗਿਆ ਸੀ।
ਇੰਨਾ ਹੀ ਨਹੀਂ ਜਮ੍ਹਾ ਕਰਾਏ ਗਏ ਸੀਸੀਸੀ ਪ੍ਰਮਾਣਪੱਤਰ ਨੂੰ ਬਣਾਉਣ ਲਈ ਉਮੀਦਵਾਰਾਂ ਨੇ ਯੂਟਿਊਬ ‘ਤੇ ਜਾਰੀ ਵਿਗਿਆਪਨ ਦਾ ਸਹਾਰਾ ਲਿਆ। ਇਸ ਜ਼ਰੀਏ ਫਰਜ਼ੀ ਪ੍ਰਮਾਣ ਪੱਤਰ ਬਮਾਉਣ ਵਾਲੇ ਇਕ ਗਿਰੋਹ ਤੋਂ 5 ਤੋਂ 10 ਦਿਨ ਵਿਚ ਪ੍ਰਮਾਣ ਪੱਤਰ ਹਾਸਲ ਕਰ ਲਿਆ। ਇਸ ਗੜਬੜੀ ਦੀ ਜਾਣਕਾਰੀ GMCH-32 ਪ੍ਰਸ਼ਾਸਨ ਨੂੰ ਦੇਣ ਦੇ ਬਾਵਜੂਦ ਕਾਰਵਾਈ ਕਰਨ ਦੀ ਜਗ੍ਹਾ ਮਾਮਲੇ ‘ਤੇ ਪਰਦਾ ਪਾ ਦਿੱਤਾ ਗਿਆ। ਫਿਲਹਾਲ ਸਿਹਤ ਸਕੱਤਰ ਯਸ਼ਪਾਲ ਗਰਗ ਨੇ ਮਾਮਲੇ ਦਾ ਨੋਟਿਸ ਲੈਂਦੇ ਦੁਬਾਰਾ ਸਾਰੇ ਚੁਣੇ ਹੋਏ ਉਮੀਦਵਾਰਾਂ ਦੇ ਪ੍ਰਮਾਣ ਪੱਤਰਾਂ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ।
GMCH-32 ਵਿਚ 28 ਅਗਸਤ 2022 ਨੂੰ ਨਰਸਿੰਗ ਅਫਸਰਾਂ ਦੇ 182 ਅਹੁਦਿਆਂ ‘ਤੇ ਤਾਇਨਾਤੀ ਲਈ ਹੋਏ ਪੇਪਰ ਵਿਚ ਉਮੀਦਵਾਰਾਂ ਨੂੰ ਮੋਬਾਈਲ ਸਣੇ ਹੋਰ ਇਲੈਕਟ੍ਰੋਨਿਕ ਉਪਕਰਣ ਲਿਜਾਣ ਦੀ ਮਨਾਹੀ ਸੀ। ਇੰਨਾ ਹੀ ਨਹੀਂ ਪ੍ਰੀਖਿਆ ਦੇ ਬਾਅਦ ਸਾਰੇ ਉਮੀਦਵਾਰਾਂ ਤੋਂ ਪੇਪਰ ਲੈ ਲਏ ਗਏ ਸਨ ਪਰ ਪ੍ਰੀਖਿਆ ਖਤਮ ਹੋਣ ਦੇ ਕੁਝ ਮਿੰਟ ਬਾਅਦ ਹੀ ਪੇਪਰ ਵਾਇਰਲ ਹੋ ਗਿਆ ਸੀ। ਇਸ ਸਬੰਧੀ ਹਸਪਤਾਲ ਪ੍ਰਸ਼ਾਸਨ ਤੋਂ ਲਿਖਤ ਸ਼ਿਕਾਇਤ ਵੀ ਕੀਤੀ ਗਈ ਪਰ ਜਵਾਬ ਵਿਚ ਹਸਪਤਾਰ ਪ੍ਰਸ਼ਾਸਨ ਨੇ ਕਿਹਾ ਕਿ ਕੁਝ ਉਮੀਦਵਾਰ ਪੇਪਰ ਲੈ ਕੇ ਭਭੱਜ ਗਏ ਸਨ ਜਦੋਂ ਕਿ ਵਾਇਰਲ ਪੇਪਰ ਤੇ GMCH-32 ਦੇ ਪੇਪਰ ਵੱਖ-ਵੱਖ ਸੀਰੀਜ ਦੇ ਸਨ।
ਇੰਨਾ ਹੀ ਨਹੀਂ ਪ੍ਰੀਖਿਆ ਦੌਰਾਨ ਹਰ ਪੱਧਰ ‘ਤੇ ਮਾਪਦੰਡਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਜੇਕਰ ਮਾਪਦੰਡਾਂ ‘ਤੇ ਨਜ਼ਰ ਮਾਰੀਏ ਤਾਂ 100 ‘ਚੋਂ 70 ਥਿਊਰੀ ਅਤੇ 30 ਪ੍ਰੈਕਟੀਕਲ ਸਵਾਲ ਹੋਣੇ ਚਾਹੀਦੇ ਸਨ ਪਰ ਪ੍ਰੀਖਿਆ ਦੌਰਾਨ ਦਿੱਤੇ ਗਏ ਪੇਪਰ ‘ਚ ਥਿਊਰੀ ਸਵਾਲਾਂ ਦੀ ਗਿਣਤੀ 90 ਦੇ ਕਰੀਬ ਸੀ। ਥਿਊਰੀ ਅਤੇ ਪ੍ਰੈਕਟੀਕਲ ਦੇ ਸਟੈਂਡਰਡ ਨੂੰ ਜ਼ਰੂਰੀ ਬਣਾਇਆ ਗਿਆ ਹੈ ਤਾਂ ਜੋ ਨਰਸਿੰਗ ਦੇ ਖੇਤਰ ਵਿੱਚ ਦਾਖਲ ਹੋਣ ਵਾਲਿਆਂ ਨੂੰ ਕਲੀਨਿਕਲ ਗਿਆਨ ਵੀ ਹੋਵੇ।
ਇਹ ਵੀ ਪੜ੍ਹੋ : PAK : ਕੋਰਟ ‘ਚ ਖੁੱਲ੍ਹਿਆ ਬੁਸ਼ਰਾ ਦਾ ‘ਤਿਲਿਸਮ’, ਤਲਾਕ ਫਿਰ ਨਿਕਾਹ ਨਾਲ ਇਮਰਾਨ ਦੇ PM ਬਣਨ ਦਾ ਕੁਨੈਕਸ਼ਨ
ਯੂਟਿਊਬ ‘ਤੇ ਸੀਸੀਸੀ ਪ੍ਰਮਾਣ ਪੱਤਰ 5 ਤੋਂ 10 ਦਿਨ ਵਿਚ ਬਣਾਉਣ ਲਈ ਅਪਲੋਡ ਵੀਡੀਓ ਸਬੰਧੀ ਜੀਐੱਮਸੀਐੱਚ-32 ਦੇ ਨਰਸਿੰਗ ਅਫਸਰਾਂ ਨੇ ਹਸਪਤਾਲ ਸਥਿਤ ਪੁਲਿਸ ਚੌਕੀ ਵਿਚ ਸ਼ਿਕਾਇਤ ਕੀਤੀ ਸੀ ਪਰ ਉਨ੍ਹਾਂ ਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਗਿਆ ਕਿ ਜਦੋਂ ਤੱਕ ਹਸਪਤਾਲ ਪ੍ਰਸ਼ਾਸਨ ਇਸ ਸਬੰਧੀ ਸ਼ਿਕਾਇਤ ਨਹੀਂ ਕਰਦਾ ਉਦੋਂ ਤੱਕ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ।
ਵੀਡੀਓ ਲਈ ਕਲਿੱਕ ਕਰੋ -: