ਗੈਂਗਸਟਰ ਲਖਬੀਰ ਸਿੰਘ ਲੰਡਾ ਤੇ ਸਤਨਾਮ ਸਿੰਘ ਸੱਤਾ ਦੇ ਸ਼ੂਟਰ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਭਜਨ ਸਿੰਘ ਉੁਰਫ ਸਾਬੀ ਵਾਸੀ ਪਿੰਡ ਮਾਹਠ ਵਜੋਂ ਹੋਈ ਹੈ। ਪੁਲਿਸ ਮੁਲਜ਼ਮ ਤੋਂ ਲਖਬੀਰ ਸਿੰਘ ਲੰਡਾ ਤੇ ਸਤਨਾਮ ਸਿੰਘ ਸੱਤਾ ਦੇ ਨੈਟਵਰਕ ਸਬੰਧੀ ਪੁੱਛਗਿਛ ਕਰ ਰਹੀ ਹੈ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਰਵੀਸ਼ੇਰ ਸਿੰਘ ਜ਼ਰੀਏ ਲੰਡਾ ਤੇ ਸੱਤਾ ਦੇ ਸੰਪਰਕ ਵਿਚ ਆਇਆ। ਏਡੀਸੀਪੀ ਸਿਟੀ-3 ਅਭਿਮਨਿਊ ਰਾਣਾ ਨੇ ਦੱਸਿਆ ਕਿ ਮੁਲਜ਼ਮ ਹਰਭਜਨ ਸਿੰਘ 1 ਮਈ ਨੂੰ ਫੜਿਆ ਗਿਆ। ਸ਼ੂਟਰ ਯੁੱਧਵੀਰ ਸਿੰਘ ਉਰਫ ਯੋਧਾ ਵਾਸੀ ਗਲੀ ਨੰਬਰ 1 ਪਲਾਟ ਲੱਖਾ ਸਿੰਘ ਸੁਲਤਾਨਵਿੰਡ ਦਾ ਸਾਥੀ ਹੈ।
ਸ਼ੂਟਰ ਦੇ ਫੜੇ ਜਾਣ ਤੋਂ ਪਹਿਲਾਂ ਦੋ ਸਾਥੀ ਜੋਬਨਜੀਤ ਸਿੰਘ ਉਰਫ ਜੋਬਨ ਪਿੰਡ ਕੁਲੋਵਾਲੀ ਥਾਣਾ ਲੋਪੋਕੇ ਤੇ ਜੋਗਿੰਦਰ ਸਿੰਘ ਉਰਫ ਰਿੰਕੂ ਵਾਸੀ ਗੁਰੂ ਅਮਰਦਾਸ ਕਾਲੋਨੀ ਨਾਰਾਇਣਗੜ੍ਹ ਛੇਹਰਟਾ ਨੂੰ 30 ਅਪ੍ਰੈਲ ਨੂੰ ਨਕਦੀ ਤੇ ਮੋਬਾਈਲ ਸਣੇ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਕੇਜਰੀਵਾਲ ਤੇ CM ਮਾਨ ਦਾ ਰੋਡ ਸ਼ੋਅ
ਤਿੰਨਾਂ ਨੇ ਮਿਲ ਕੇ ਵਪਾਰੀ ਹਰਮਿੰਦਰ ਸਿੰਘ ਉਰਫ ਕਿਸ਼ਨ ਵਾਸੀ ਸੂਰਤਾ ਸਿੰਘ ਕਾਲੋਨੀ ਨਾਰਾਇਣਗੜ੍ਹ ਛੇਹਰਟਾ ਦੇ ਘਰ ਦੇ ਬਾਹਰ 21 ਅਪ੍ਰੈਲ ਨੂੰ ਰਾਤ 9 ਵਜੇ ਉਸ ਦੀ ਕਾਰ ‘ਤੇ ਗੋਲੀਆਂ ਚਲਾਈਆਂ ਸਨ। ਰੰਜਿਸ਼ ਦੀ ਵਜ੍ਹਾ ਇਹ ਸੀ ਕਿ ਸ਼ਿਕਾਇਤਕਰਤਾ ਕਿਸ਼ਨ ਦੇ ਭਤੀਜਿਆਂ ਨਾਲ ਤਿੰਨਾਂ ਦੀ ਮਾਰਕੁੱਟ ਹੋਈ ਸੀ ਤੇ ਇਸ ਸਬੰਧੀ ਥਾਣਾ ਛੇਹਰਟਾ ਵਿਚ ਮੁਲਜ਼ਮਾਂ ‘ਤੇ ਇਕ ਵੱਖਰਾ ਕੇਸ ਵੀ ਚੱਲ ਰਿਹਾ ਹੈ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: