ਇਜ਼ਰਾਈਲ ਦੇ ਵਿਦੇਸ਼ ਮੰਤਰੀ ਐਲੀ ਕੋਹੇਨ ਭਾਰਤ ਆਏ ਹਨ। ਏਲੀ ਦਾ ਦੌਰਾ 3 ਦਿਨਾਂ ਤੱਕ ਚੱਲਣਾ ਸੀ ਪਰ ਇਜ਼ਰਾਈਲ ਤੋਂ ਸੁਰੱਖਿਆ ਅਪਡੇਟ ਤੋਂ ਬਾਅਦ ਕੋਹੇਨ ਅੱਜ ਹੀ ਵਾਪਸ ਪਰਤਣਗੇ। ਉਨ੍ਹਾਂ ਨੇ ਟਵੀਟ ਕਰਕੇ ਕਿਹਾ- ਇਜ਼ਰਾਈਲ ‘ਚ ਹੋ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਮੈਨੂੰ ਅੱਜ ਹੀ ਆਪਣਾ ਦੌਰਾ ਖਤਮ ਕਰਨਾ ਪੈ ਰਿਹਾ ਹੈ। ਮੈਂ PM ਮੋਦੀ ਨੂੰ ਮਿਲਣ ਤੋਂ ਬਾਅਦ ਇਜ਼ਰਾਈਲ ਵਾਪਸ ਆਵਾਂਗਾ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ 3 ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ। ਇਸ ਤੋਂ ਬਾਅਦ ਕੋਹੇਨ ਨੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਦੁਆਰਾ ਆਯੋਜਿਤ ਭਾਰਤ-ਇਜ਼ਰਾਈਲ ਬਿਜ਼ਨਸ ਫੋਰਮ ਵਿੱਚ ਸ਼ਿਰਕਤ ਕੀਤੀ। ਕੋਹੇਨ ਨੇ ਕਿਹਾ- ਮੈਂ ਦੋਵਾਂ ਦੇਸ਼ਾਂ ਵਿਚਾਲੇ ਮੁਕਤ ਵਪਾਰ ਸਮਝੌਤੇ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਾਂਗਾ।
ਕੋਹੇਨ ਨਾਲ ਇਸ ਦੌਰੇ ਵਿੱਚ 25 ਕੰਪਨੀਆਂ ਦਾ ਵਫ਼ਦ ਵੀ ਸ਼ਾਮਲ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਦੱਸਿਆ ਗਿਆ ਸੀ ਕਿ ਦਿੱਲੀ ‘ਚ ਸਾਰੇ ਸਮਾਗਮ ਖਤਮ ਹੋਣ ਤੋਂ ਬਾਅਦ ਕੋਹੇਨ ਆਗਰਾ ਜਾਣਗੇ। ਇਸ ਦੇ ਨਾਲ ਹੀ ਤੈਅ ਪ੍ਰੋਗਰਾਮ ਮੁਤਾਬਕ ਕੋਹੇਨ ਨੇ 10 ਮਈ ਨੂੰ ਆਗਰਾ ਜਾਣਾ ਸੀ। ਇੱਥੇ ਉਸ ਨੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨੀ ਸੀ।
ਇਹ ਵੀ ਪੜ੍ਹੋ : ਮੁੜ ਸੁਰਖੀਆਂ ‘ਚ ਫਿਰੋਜ਼ਪੁਰ ਕੇਂਦਰੀ ਜੇਲ੍ਹ, ਤਲਾਸ਼ੀ ਦੌਰਾਨ ਤਿੰਨ ਦਿਨਾਂ ‘ਚ 3 ਫੋਨ ਤੇ ਬੈਟਰੀਆਂ ਬਰਾਮਦ
ਦੱਸ ਦੇਈਏ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਭਾਰਤ ਨਾਲ ਚੰਗੇ ਸਬੰਧ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਪਿਛਲੇ ਸਾਲ ਨਵੰਬਰ ‘ਚ ਚੋਣ ਜਿੱਤਣ ‘ਤੇ ਵਧਾਈ ਦਿੱਤੀ ਸੀ। ਉਨ੍ਹਾਂ ਲਿਖਿਆ- ‘ਮੇਰੇ ਦੋਸਤ’ ਨੇਤਨਯਾਹੂ ਨੂੰ ਚੋਣ ਦੀ ਜਿੱਤ ‘ਤੇ ਵਧਾਈ। ਅਸੀਂ ਮਿਲ ਕੇ ਭਾਰਤ-ਇਜ਼ਰਾਈਲ ਰਣਨੀਤਕ ਭਾਈਵਾਲੀ ਨੂੰ ਅੱਗੇ ਲੈ ਕੇ ਜਾਵਾਂਗੇ।
ਵੀਡੀਓ ਲਈ ਕਲਿੱਕ ਕਰੋ -: