ਸੀਬੀਐੱਸਈ ਬੋਰਡ ਨੇ 10ਵੀਂ ਦਾ ਰਿਜ਼ਲਟ ਜਾਰੀ ਕਰ ਦਿੱਤਾ। 93.12 ਫੀਸਦੀ ਵਿਦਿਆਰਥੀ ਪਾਸ ਹੋਏ ਹਨ। 16 ਲੱਖ ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ। ਰਿਜ਼ਲਟ ਜਾਰੀ ਹੋਣ ਦੇ ਬਾਅਦ ਵਿਦਿਆਰਥੀ ਵੈੱਬਸਾਈਟ ‘ਤੇ ਜਾ ਕੇ ਚੈੱਕ ਕਰ ਸਕਦੇ ਹਨ।
10ਵੀਂ ਬੋਰਡ ਦੀ ਪ੍ਰੀਖਿਆ 5 ਫਰਵਰੀ ਤੋਂ 21 ਮਾਰਚ ਦੇ ਵਿਚ ਆਯੋਜਿਤ ਕੀਤੀ ਗਈ ਸੀ। ਇਸ ਐਗਜ਼ਾਮ ਲਈ 21,86,940 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਰਵਾਇਆ ਸੀ ਜਦੋਂ ਕਿ ਪ੍ਰੀਖਿਆ ਵਿਚ 16 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ।
- ਇੰਝ ਕਰੋ ਰਿਜ਼ਲਟ ਚੈੱਕ
- ਫੋਨ ਦੇ ਮੈਸੇਜ ਬਾਕਸ ‘ਤੇ ਜਾਓ।
- ਟੈਕਸ ਮੈਸੇਜ ‘ਤੇ ਜਾ ਕੇ ਸੀਬੀਐੱਸਈ 12ਵੀਂ ਟਾਈਪ ਕਰਕੇ ਬਿਨਾਂ ਸਪੇਸ ਦਿੱਤੇ ਬਿਨਾਂ ਰੋਲ ਨੰਬਰ ਦਰਜ ਕਰੋ।
- ਇਸ ਦੇ ਬਾਅਦ 77388299899 ‘ਤੇ ਭੇਜੋ।
- ਰਿਪਲਾਈ ਦੇ ਤੌਰ ‘ਤੇ ਰਿਜ਼ਲਟ ਆ ਜਾਵੇਗਾ।
- ਸੀਬੀਐੱਸਈ ਦੀ ਆਫੀਸ਼ੀਅਲੀ ਵੈੱਬਸਾਈਟ cbse.gov.in, cbseresults.nic.in ‘ਤੇ ਜਾਓ।
- ਵੈੱਬਸਾਈਟ ਦੇ ਹੋਮਪੇਜ ‘ਤੇ ਸੀਬੀਐੱਸਈ ਕਲਾਸ 10ਵੀਂ ਦੇ ਰਿਜ਼ਲਟ ਲਿੰਕ ‘ਤੇ ਕਲਿੱਕ ਕਰੋ।
- ਸਕ੍ਰੀਨ ‘ਤੇ ਇਕ ਲਾਗ ਇਨ ਵਿੰਡੋ ਦਿਖਾਈ ਦੇਵੇਗੀ।
- ਸੀਬੀਐੱਸਈ ਕਲਾਸ 10ਵੀਂ ਦਾ ਰੋਲ ਨੰਬਰ ਦਰਜ ਕਰੋ।
- 10ਵੀਂ ਦਾ ਸਕੋਰਕਾਰਡ ਸਕ੍ਰੀਨ ‘ਤੇ ਦਿਖਾਈ ਦੇਵੇਗਾ।
- ਅੱਗੇ ਦੀ ਜ਼ਰੂਰਤ ਲਈ ਰਿਜ਼ਲਟ ਡਾਊਨਲੋਡ ਕਰਕੇ ਰੱਖੋ।
ਵੀਡੀਓ ਲਈ ਕਲਿੱਕ ਕਰੋ -: