ਜਲੰਧਰ ਉਪ ਚੋਣਾਂ ਦੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਹ ਗਿਣਤੀ ਕਪੂਰਥਲਾ ਰੋਡ ‘ਤੇ ਸਥਿਤ ਡਾਇਰੈਕਟਰ ਲੈਂਡ ਰਿਕਾਰਡ ਐਂਡ ਸਪੋਰਟਸ ਕਾਲਜ ਕੰਪਲੈਕਸ ਵਿਚ ਬਣਾਏ ਗਏ ਕਾਊਂਟਿੰਗ ਸੈਂਟਰ ਵਿਚ ਹੋ ਰਹੀ ਹੈ। ਸ਼ੁਰੂਆਤ ਬੈਲੇਟ ਪੇਪਰ ਕਾਊਂਟਿੰਗ ਤੋਂ ਹੋਈ ਹੈ ਜਿਸ ਵਿਚ ਦੂਜੇ ਗੇੜ ‘ਚ ਵੀ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ 2680 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਇਸ ਤੋਂ ਪਹਿਲਾਂ ਮਤਦਾਨ ਦੇ ਬਾਅਦ ਸਾਰੇ ਈਵੀਐੱਮ ਤੇ ਵੀਵੀਪੈਟ ਮਸ਼ੀਨਾਂ ਨੂੰ ਉਥੇ ਸਟਰਾਂਗਰੂਮ ਵਿਚ ਰਖਿਆ ਗਿਆ ਜਿਨ੍ਹਾਂ ਦੇ ਚਾਰੋਂ ਪਾਸੇ ਥ੍ਰੀ ਵ੍ਹੀਲਰ ਸਕਿਓਰਿਟੀ ਲਗਾਈ ਗਈ। ਗਿਣਤੀ ਦੌਰਾਨ ਕਿਸੇ ਤਰ੍ਹਾਂ ਦੀ ਗੜਬੜੀ ਨਾ ਹੋਵੇ ਇਸ ਲਈ ਪੰਜਾਬ ਪੁਲਿਸ ਨਾਲ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਜਲੰਧਰ ਲੋਕ ਸਭਾ ਸੀਟ ‘ਤੇ ਚੌਕੋਣਾ ਮੁਕਾਬਲਾ ਹੈ। ਇਸ ਵਿਚ ਆਮ ਆਦਮੀ ਪਾਰਟੀ ਤੋਂ ਸੁਸ਼ੀਲ ਰਿੰਕੂ, ਕਾਂਗਰਸ ਤੋਂ ਕਰਮਜੀਤ ਕੌਰ ਚੌਧਰੀ, ਭਾਜਪਾ ਤੋਂ ਇੰਦਰ ਇਕਬਾਲ ਸਿੰਘ ਅਟਵਾਲ ਤੇ ਅਕਾਲੀ ਤੇ ਬਸਪਾ ਗਠਜੋੜ ਤੋਂ ਡਾ. ਸੁਖਵਿੰਦਰ ਸੁੱਖੀ ਸ਼ਾਮਲ ਹਨ। ਸੁਸ਼ੀਲ ਰਿੰਕੂ ਕਾਂਗਰਸ ਤੋਂ ਵਿਧਾਇਕ ਰਹਿ ਚੁੱਕੇ ਹਨ, ਉਨ੍ਹਾਂ ਨੂੰ ਪਾਰਟੀ ਵਿਚ ਲਿਆ ਕੇ ‘ਆਪ’ ਨੇ ਟਿਕਟ ਦਿੱਤੀ।
ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਇਸੇ ਸੀਟ ਤੋਂ 2 ਵਾਰ ਸਾਂਸਦ ਚੁਣੇ ਗਏ ਸੰਤੋਖਸਿੰਘ ਚੌਧਰੀ ਦੀ ਪਤਨੀ ਹੈ। ਇੰਦਰ ਇਕਬਾਲ ਅਟਵਾਲੀ ਅਕਾਲੀ ਦਲ ਤੋਂ ਵਿਧਾਇਕ ਰਹਿ ਚੁੱਕੇ ਹਨ, ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਭਾਜਪਾ ਨੇ ਟਿਕਟ ਦਿੱਤਾ। ਅਕਾਲੀ ਉਮੀਦਵਾਰ ਸੁਖਵਿੰਦਰ ਸੁੱਖੀ ਬੰਗਾ ਤੋਂ ਅਕਾਲੀ ਵਿਧਾਇਕ ਹਨ। ਇਸ ਸੀਟ ‘ਤੇ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਹਨ।
ਵੀਡੀਓ ਲਈ ਕਲਿੱਕ ਕਰੋ -: