ਹੈਦਰਾਬਾਦ ਹਵਾਈ ਅੱਡੇ ‘ਤੇ ਐਤਵਾਰ ਨੂੰ ਇੱਕ ਯਾਤਰੀ ਨੂੰ 67 ਲੱਖ ਰੁਪਏ ਤੋਂ ਵੱਧ ਕੀਮਤ ਦੀਆਂ 14 ਸੋਨੇ ਦੀਆਂ ਬਾਰਾਂ ਨੂੰ ਲੈ ਕੇ ਜਾਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਯਾਤਰੀ ਰਿਆਦ ਤੋਂ ਹੈਦਰਾਬਾਦ ਆਇਆ ਸੀ। ਇਹ ਜਾਣਕਾਰੀ ਹੈਦਰਾਬਾਦ ਕਸਟਮ ਵਿਭਾਗ ਵੱਲੋਂ ਦਿੱਤੀ ਗਈ ਹੈ। ਕਸਟਮ ਵਿਭਾਗ ਮੁਤਾਬਕ ਇਹ ਪੈਕੇਟ ਬਹਿਰੀਨ ਦੇ ਰਸਤੇ ਰਿਆਦ ਹੁੰਦੇ ਹੋਏ ਹੈਦਰਾਬਾਦ ਪਹੁੰਚਿਆ ਹੈ।
ਮਿਲੀ ਜਾਣਕਰੀ ਮੁਤਾਬਕ ਹੈਦਰਾਬਾਦ ਕਸਟਮ ਵਿਭਾਗ ਦੀ ਕਸਟਮ ਏਅਰ ਇੰਟੈਲੀਜੈਂਸ ਟੀਮ ਵੱਲੋਂ ਸਵੇਰੇ 5:30 ਵਜੇ ਫਲਾਇਟ GF-274 ਦੁਆਰਾ ਪਹੁੰਚੇ ਇੱਕ ਪੁਰਸ਼ ਯਾਤਰੀ ਨੂੰ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (RGIA) ‘ਤੇ ਰੋਕਿਆ ਗਿਆ। ਕਸਟਮ ਵਿਭਾਗ ਨੂੰ ਯਾਤਰੀ ਦੇ ਸਮਾਨ ਦੀ ਚੰਗੀ ਤਰ੍ਹਾਂ ਜਾਂਚ ਕਰਨ ‘ਤੇ ਐਮਰਜੈਂਸੀ ਲਾਈਟ ਦੀ ਬੈਟਰੀ ਦੇ ਅੰਦਰ 24 ਕੈਰੇਟ ਸ਼ੁੱਧਤਾ ਦੀਆਂ 14 ਸੋਨੇ ਦੀਆਂ ਬਾਰਾਂ ਪਾਈਆਂ ਗਈਆਂ, ਜੋ ਯਾਤਰੀ ਨੇ ਆਪਣੇ ਸਮਾਨ ਵਿੱਚ ਰੱਖੀਆਂ ਹੋਈਆਂ ਸਨ।
ਇਹ ਵੀ ਪੜ੍ਹੋ : ਮਿਆਂਮਾਰ ‘ਚ ਮੋਕਾ ਤੂਫਾਨ ਨੇ ਲਈ 6 ਲੋਕਾਂ ਦੀ ਜਾਨ, ਘਰਾਂ ਦੀਆਂ ਛੱਤਾਂ ਤੇ ਮੋਬਾਈਲ ਟਾਵਰ ਉੱਡੇ
ਕਸਟਮ ਵਿਭਾਗ ਨੇ ਦੱਸਿਆ ਕਿ ਬਰਾਮਦ ਹੋਈਆਂ ਸੋਨੇ ਦੀਆਂ ਬਾਰਾਂ ਦਾ ਕੁੱਲ ਵਜ਼ਨ 1287.6 ਗ੍ਰਾਮ ਹੈ। ਇਸ ਦੀ ਕੀਮਤ 67,96,133 ਰੁਪਏ ਦੱਸੀ ਜਾ ਰਹੀ ਹੈ। ਤਸਕਰੀ ਦਾ 1287.6 ਗ੍ਰਾਮ ਸੋਨਾ ਕਸਟਮ ਵੱਲੋਂ ਜ਼ਬਤ ਕਰ ਲਿਆ ਗਿਆ ਹੈ। ਨਾਲ ਹੀ ਯਾਤਰੀ ਨੂੰ ਭਾਰਤੀ ਕਸਟਮ ਐਕਟ, 1962 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: