‘ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੁੰਦਾ ਹੈ…’ ਇਸ ਬਿਆਨ ਨਾਲ ਜੁੜੇ ਮਾਨਹਾਨੀ ਕੇਸ ਵਿਚ ਰਾਹੁਲ ਗਾਂਧੀ ਲੋਕ ਸਭਾ ਦੀ ਮੈਂਬਰਸ਼ਿਪ ਗੁਆ ਚੁੱਕੇ ਹਨ। ਰਾਹੁਲ ਦੇ ਬਾਅਦ ਹੁਣ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰੁਜਨ ਖੜਗੇ ਵੀ ਬਜਰੰਗ ਦਲ ਦੀਆਂ ਦੇਸ਼ ਵਿਰੋਧੀ ਤਾਕਤਾਂ ਵਰਗਾ ਦੱਸਣ ‘ਤੇ ਮਾਨਹਾਨੀ ਦੇ ਇਕ ਅਜਿਹੇ ਹੀ ਮਾਮਲੇ ਵਿਚ ਘਿਰ ਗਏ ਹਨ।
ਪੰਜਾਬ ਦੀ ਸੰਗਰੂਰ ਕੋਰਟ ਨੇ ਉਨ੍ਹਾਂ ਨੂੰ 100 ਕਰੋੜ ਦੇ ਮਾਨਹਾਨੀ ਕੇਸ ਵਿਚ ਸੰਮਨ ਜਾਰੀ ਕੀਤਾ ਹੈ। ਸੰਗਰੂਰ ਦੀ ਸਿਵਲ ਜੱਜ (ਸੀਨੀਅਰ ਡਵੀਜ਼ਨ) ਰਮਨਦੀਪ ਕੌਰ ਦੀ ਕੋਰਟ ਨੇ ਖੜਗੇ ਨੂੰ 10 ਜੁਲਾਈ ਨੂੰ ਕੋਰਟ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਖੜਗੇ ‘ਤੇ ਇਹ ਕਾਰਵਾਈ ਹਿੰਦੂ ਸੁਰੱਖਿਆ ਕੌਂਸਲ ਤੇ ਬਜਰੰਗ ਦਲ ਹਿੰਦ ਦੇ ਫਾਊਂਡਰ ਹਿਤੇਸ਼ ਭਾਰਦਵਾਜ ਦੀ ਪਟੀਸ਼ਨ ਦੇ ਬਾਅਦ ਹੋਈ ਹੈ।
ਕੋਰਟ ਵਿਚ ਦਾਇਰ ਪਟੀਸ਼ਨ ਵਿਚ ਹਿਤੇਸ਼ ਨੇ ਕਿਹਾ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਦੌਰਾਨ ਮੱਲਿਕਾਰੁਜਨ ਖੜਗੇ ਨੇ ਬਜਰੰਗ ਦਲ ਦੀ ਤੁਲਨਾ ਦੇਸ਼ ਵਿਰੋਧੀ ਤਾਕਤਾਂ ਨਾਲ ਕੀਤੀ। ਹਿਤੇਸ਼ ਮੁਤਾਬਕ ਖੜਗੇ ਨੇ ਕਿਹਾ ਸੀ ਕਿ ਜਦੋਂ ਵੀ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਬਜਰੰਗ ਦਲ ਅਤੇ ਇਸ ਵਰਗੇ ਦੂਜੇ ਦੇਸ਼ ਵਿਰੋਧੀ ਸੰਗਠਨ ਸਮਾਜ ਵਿਚ ਨਫਰਤ ਫੈਲਾਉਂਦੇ ਹਨ।
ਭਾਰਦਵਾਜ ਨੇ ਕਿਹਾ ਕਿ ਜਦੋਂ ਮੈਂ ਦੇਖਿਆ ਕਿ ਘੋਸ਼ਣਾ ਪੱਤਰ ਦੇ ਪੇਜ ਨੰਬਰ 10 ‘ਤੇ ਕਾਂਗਰਸ ਨੇ ਬਜਰੰਗ ਦਲ ਦੀ ਤੁਲਨਾ ਦੇਸ਼ਧ੍ਰੋਹੀ ਸੰਗਠਨਾਂ ਨਾਲ ਕੀਤੀ ਹੈ ਤੇ ਚੋਣ ਜਿੱਤਣ ‘ਤੇ ਇਸ ਨੂੰ ਪ੍ਰਤੀਬੰਧਿਤ ਕਰਨ ਦਾ ਵਾਅਦਾ ਕੀਤਾ ਹੈ। ਇਸ ਦੇ ਬਾਅਦ ਮੈਂ ਕੋਰਟ ਦਾ ਦਰਵਾਜ਼ਾ ਖੜਕਾਇਆ।
ਕਰਨਾਟਕ ਵਿਧਾਨ ਸਭਾ ਚੋਣਾਂ ਤੋਂ 7 ਦਿਨ ਪਹਿਲਾਂ 2 ਮਈ ਨੂੰ ਕਾਂਗਰਸ ਪਾਰਟੀ ਨੇ ਆਪਣਾ ਮੈਨੀਫੈਸਟੋ ਰਿਲੀਜ਼ ਕੀਤਾ ਸੀ। ਇਸ ਵਿਚ PFI ਤੇ ਬਜਰੰਗ ਦਲ ਵਰਗੇ ਸੰਗਠਨਾਂ ‘ਤੇ ਬੈਨ ਲਗਾਉਣ ਦਾ ਵਾਅਦਾ ਕੀਤਾ ਸੀ। ਕਾਂਗਰਸ ਦੇ ਵਾਅਦੇ ਨੂੰ ਲੈ ਕੇ ਬਜਰੰਗ ਦਲ ਨੇ ਦੇਸ਼ ਭਰ ਵਿਚ ਪ੍ਰਦਰਸ਼ਨ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮੁੱਦੇ ਦਾ ਜ਼ਿਕਰ ਅਜੇ ਸਭਾਵਾਂ ਤੇ ਰੈਲੀਆਂ ਵਿਚ ਕੀਤਾ ਸੀ।
ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਬਜਰੰਗ ਬਲੀ ਦਾ ਮੁੱਦਾ ਕਾਫੀ ਉਛਾਲਿਆ ਗਿਆ। ਕਾਂਗਰਸ ਨੇ ਮੈਨੀਫੈਸਟੋ ਵਿਚ ਬਜਰੰਗ ਦਲ ਨੂੰ ਬੈਨ ਕਰਨ ਦਾ ਵਾਅਦਾ ਕਰ ਦਿੱਤਾ। ਹਾਲਾਂਕਿ ਬਜਰੰਗ ਦਲ ਦੇ ਵਿਵਾਦ ਵਿਚ ਕਰਨਾਟਕ ਵਿਚ ਕਾਂਗਰਸ ਜਿੱਤ ਗਈ ਪਰ ਬਜਰੰਗ ਦਲ ਨੂੰ ਬਦਨਾਮ ਕਰਨ ਨੂੰ ਲੈ ਕੇ ਮਾਮਲਾ ਕੋਰਟ ਪਹੁੰਚ ਗਿਆ। VHP ਦੀ ਚੰਡੀਗੜ੍ਹ ਯੂਨਿਟ ਨੇ ਵੀ ਕਾਂਗਰਸ ਪ੍ਰਧਾਨ ਖੜਗੇ ਨੂੰ ਲੀਗਲ ਨੋਟਿਸ ਭੇਜ ਕੇ ਮਾਨਹਾਨੀ ਦੇ ਬਦਲੇ 100 ਕਰੋੜ ਦੇਣ ਨੂੰ ਕਿਹਾ ਸੀ।
ਇਹ ਵੀ ਪੜ੍ਹੋ : ਜਗਰਾਓਂ : ਸਕੂਲ ਵੈਨ ਤੇ ਬੱਸ ਵਿਚਾਲੇ ਟੱਕਰ ‘ਚ 2 ਬੱਚੇ ਗੰਭੀਰ ਜ਼ਖਮੀ, ਮੰਤਰੀ ਬੈਂਸ ਨੇ ਸਿਹਤਯਾਬੀ ਦੀ ਕੀਤੀ ਅਰਦਾਸ
ਕਾਂਗਰਸ ਮੈਨੀਫੈਸਟੋ ਵਿਚ ਬਜਰੰਗ ਦਲ ‘ਤੇ ਬੈਨ ਦੇ ਵਾਅਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਖੂਬ ਤੰਜ ਕੱਸਿਆ ਸੀ। ਉੁਨ੍ਹਾਂ ਕਿਹਾ ਸੀ ਕਿ ਪਹਿਲਾਂ ਸ਼੍ਰੀ ਰਾਮ ਨੂੰ ਤਾਲੇ ਵਿਚ ਬੰਦ ਕੀਤਾ ਤੇ ਹੁਣ ਜੈ ਬਜਰੰਗ ਬਲੀ ਬੋਲਣ ਵਾਲਿਆਂ ਨੂੰ ਤਾਲੇ ਵਿਚ ਬੰਦ ਕਰਨ ਦਾ ਸੰਕਲਪ ਲਿਆ ਹੈ। ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਕਾਂਗਰਸ ਪਾਰਟੀ ਨੂੰ ਪ੍ਰਭੂ ਸ਼੍ਰੀ ਰਾਮ ਤੋਂ ਵੀ ਤਕਲੀਫ ਹੁੰਦੀ ਸੀ ਤੇ ਹੁਣ ਜੈ ਬਜਰੰਗ ਬਲੀ ਬੋਲਣ ਵਾਲਿਆਂ ਤੋਂ ਵੀ ਤਕਲੀਫ ਹੋ ਰਹੀ ਹੈ। ਅਗਲੇ ਦਿਨ ਉਨ੍ਹਾਂ ਨੇ ਅਪੀਲ ਕੀਤੀ ਸੀ ਕਿ ਜਦੋਂ ਪੋਲਿੰਗ ਬੂਥ ਵਿਚ ਬਟਨ ਦਬਾਓ ਤਾਂ ਜੈ ਬਜਰੰਗਬਲੀ ਬੋਲ ਕੇ ਇਨ੍ਹਾਂ ਨੂੰ ਸਜ਼ਾ ਦੇ ਦੇਣਾ।
ਵੀਡੀਓ ਲਈ ਕਲਿੱਕ ਕਰੋ -: