ਪੱਛਮੀ ਬੰਗਾਲ ਦੇ ਪੂਰਬ ਮੇਦਿਨੀਪੁਰ ਜ਼ਿਲ੍ਹੇ ਦੇ ਏਗਰਾ ਵਿਚ ਇਕ ਫੈਕਟਰੀ ਵਿਚ ਧਮਾਕਾ ਹੋ ਗਿਆ ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ 7 ਜ਼ਖਮੀ ਸਨ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਹ ਧਮਾਕਾ ਇਕ ਪਟਾਖਾ ਫੈਕਟਰੀ ਵਿਚ ਹੋਇਆ। ਧਮਾਕੇ ਦੇ ਬਾਅਦ ਘਟਨਾ ਵਾਲੀ ਥਾਂ ਤੋਂ ਧੂੰਏਂ ਦਾ ਗੁਬਾਰ ਦੇਖਿਆ ਗਿਆ। ਭਾਜਪਾ ਸੂਬਾ ਪ੍ਰਧਾਨ ਨੇ ਏਗਰਾ ਬਲਾਸਟ ਦੀ NIA ਜਾਂਚ ਦੀ ਮੰਗ ਕੀਤੀ ਹੈ।
ਸਥਾਨਕ ਲੋਕ ਧਮਾਕੇ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਏ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਸੂਤਰਾਂ ਮੁਤਾਬਕ ਪਿਛਲੇ ਮਹੀਨੇ ਫੈਕਟਰੀ ਵਿਚ ਛਾਪਾ ਮਾਰਿਆ ਗਿਆ ਸੀ ਤੇ ਉਸ ਦੇ ਮਾਲਕ ਖਿਲਾਫ ਕਾਰਵਾਈ ਕੀਤੀ ਗਈ ਸੀ ਕਾਰਵਾਈ ਦੇ ਬਾਵਜੂਦ ਇਥੇ ਪਟਾਕੇ ਬਣਾਏ ਜਾ ਰਹੇ ਸਨ।
ਇਹ ਵੀ ਪੜ੍ਹੋ : ਫਾਜ਼ਿਲਕਾ ਦੇ ‘ਆਪ’ ਵਿਧਾਇਕ ਦੀ ਦਰਿਆਦਿਲੀ: ਹਾਦਸੇ ‘ਚ ਜ਼ਖਮੀ ਔਰਤਾਂ ਨੂੰ ਕਾਰ ‘ਚ ਪਹੁੰਚਾਇਆ ਹਸਪਤਾਲ
ਫੈਕਟਰੀ ਵਿਚ ਹੋਏ ਧਮਾਕੇ ‘ਤੇ ਭਾਜਪਾ ਨੇਤਾ ਅਗਨੀਮਿਤਰਾ ਪੌਲ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਉਦਯੋਗ ਦੀ ਗੱਲ ਕਰੀਏ ਤਾਂ ਬੰਬ ਦੇ ਕਾਰਖਾਨੇ ਹਰ ਜਗ੍ਹਾ ਹੈ ਕਿਉਂਕਿ ਜਦੋਂ ਵੀ ਧਮਾਕਾ ਹੁੰਦਾ ਹੈ, ਪਹਿਲਾਂ ਪਤਾ ਲੱਗਦਾ ਹੈ ਕਿ ਪਟਾਕਿਆਂ ਦੇ ਕਾਰਖਾਨੇ ਵਿਚ ਧਮਾਕਾ ਹੋਇਆ ਪਰ ਬਾਅਦ ਵਿਚ ਜਦੋਂ ਜਾਂਚ ਹੁੰਦੀ ਹੈ ਤਾਂ ਪਤਾ ਲੱਗਾ ਹੈ ਕਿ ਉਹ ਬੰਬ ਬਣਾਉਣ ਦੀ ਕੋਈ ਫੈਕਟਰੀ ਸੀ ਤੇ ਉਸ ਦੇ ਲਿੰਕ ਅਲ-ਕਾਇਦਾ ਵਰਗੇ ਵੱਖ-ਵੱਖ ਅੱਤਵਾਦੀ ਸੰਗਠਨਾਂ ਨਾਲ ਹੈ।
ਵੀਡੀਓ ਲਈ ਕਲਿੱਕ ਕਰੋ -: