ਭਾਰਤੀ ਮੌਸਮ ਵਿਭਾਗ ਨੇ ਦੇਸ਼ ਵਿੱਚ ਮਾਨਸੂਨ ਦੇ ਦਾਖਲੇ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਦੇਸ਼ ਵਿੱਚ 4 ਜੂਨ ਤੱਕ ਮਾਨਸੂਨ ਦੇ ਆਉਣ ਦੀ ਸੰਭਾਵਨਾ ਹੈ। ਦੱਖਣ-ਪੱਛਮੀ ਮੌਨਸੂਨ ਇਸ ਵਾਰ ਥੋੜ੍ਹੀ ਦੇਰੀ ਨਾਲ ਕੇਰਲਾ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਨਸੂਨ ਵਿੱਚ ਦੇਰੀ ਕਾਰਨ ਦੇਸ਼ ਭਰ ਵਿੱਚ ਖੇਤੀਬਾੜੀ ’ਤੇ ਅਸਰ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਸਾਲ ਦੱਖਣ-ਪੱਛਮੀ ਮੌਨਸੂਨ ਕੇਰਲਾ ਥੋੜ੍ਹੀ ਦੇਰੀ ਨਾਲ ਪਹੁੰਚਣ ਦੀ ਸੰਭਾਵਨਾ ਹੈ। ਜਿਸ ਦੇ 4 ਜੂਨ ਨੂੰ ਪਹੁੰਚਣ ਦੇ ਆਸਾਰ ਹਨ। ਇਸ ਤੋਂ ਇਲਾਵਾ ਹਰ ਵਾਰ ਮਾਨਸੂਨ ਕੇਰਲ ਪਹੁੰਚਣ ਤੋਂ 20 ਦਿਨ ਬਾਅਦ ਰਾਜਸਥਾਨ ਵਿਚ ਦਾਖਲ ਹੁੰਦਾ ਹੈ । ਇਸ ਵਾਰ ਵੀ ਜੇਕਰ ਸਥਿਤੀ ਇਹੀ ਰਹੀ ਤਾਂ ਜੂਨ ਦੇ ਆਖ਼ਰੀ ਹਫ਼ਤੇ ਵਿੱਚ ਮਾਨਸੂਨ ਰਾਜਸਥਾਨ ਵਿੱਚ ਦਾਖ਼ਲ ਹੋ ਸਕਦਾ ਹੈ।
ਇਹ ਵੀ ਪੜ੍ਹੋ: ਪਟਿਆਲਾ DC ਪੈਦਲ ਚੱਲ ਕੇ ਪਹੁੰਚੇ ਦਫ਼ਤਰ, ਗੰਨਮੈਨ ਵੀ ਚੱਲੇ ਨਾਲ, ਲੋਕ ਵੇਖ ਹੋਏ ਹੈਰਾਨ
ਇਸ ਸਬੰਧੀ ਆਈਐਮਡੀ ਦੇ ਅਧਿਕਾਰੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਮਈ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਪੱਛਮੀ ਗੜਬੜੀ ਕਾਰਨ ਗਰਮੀ ਦੀਆਂ ਸਥਿਤੀਆਂ ਘੱਟ ਗੰਭੀਰ ਸਨ ,ਜਿਨ੍ਹਾਂ ਨੇ ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਸੀ। ਜਿਵੇਂ ਕਿ ਅਗਲਾ ਪੱਛਮੀ ਗੜਬੜ ਉੱਤਰ ਪੱਛਮੀ ਭਾਰਤ ਦੇ ਨੇੜੇ ਆ ਰਿਹਾ ਹੈ, ਅਗਲੇ 7 ਦਿਨਾਂ ਲਈ ਅਸੀਂ ਉੱਥੇ ਹੀਟਵੇਵ ਦੇ ਹਾਲਾਤ ਦੀ ਉਮੀਦ ਨਹੀਂ ਕਰ ਰਹੇ ਹਾਂ ਪਰ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਉੱਚਾ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: