ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ (HPBOSE) ਨੇ 12ਵੀਂ ਜਮਾਤ ਦੇ ਟਰਮ-2 ਦਾ ਨਤੀਜਾ ਘੋਸ਼ਿਤ ਕੀਤਾ ਹੈ। ਬੋਰਡ ਨੇ ਆਰਟਸ, ਸਾਇੰਸ ਅਤੇ ਕਾਮਰਸ ਦੇ ਤਿੰਨੋਂ ਸਟਰੀਮ ਦਾ ਨਤੀਜਾ ਇਕੱਠਿਆਂ ਲਿਆ ਹੈ। ਵਿਦਿਆਰਥੀ ਬੋਰਡ ਦੀ ਵੈੱਬਸਾਈਟ results.hpbose.org ‘ਤੇ ਨਤੀਜਾ ਦੇਖ ਸਕਣਗੇ।
ਪ੍ਰੀਖਿਆ ਦਾ ਨਤੀਜਾ 79.4 ਫੀਸਦੀ ਰਿਹਾ, ਜੋ ਕਿ ਪਿਛਲੇ ਸਾਲ ਦੇ 93.90 ਫੀਸਦੀ ਤੋਂ ਘੱਟ ਹੈ। ਇਸ ਪ੍ਰੀਖਿਆ ਵਿੱਚ ਕੁੱਲ 1,05,669 ਵਿਦਿਆਰਥੀ ਬੈਠੇ ਸਨ। ਇਨ੍ਹਾਂ ਵਿੱਚੋਂ 83,418 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਜਦਕਿ 13335 ਵਿਦਿਆਰਥੀਆਂ ਨੇ ਕੰਪਾਰਟਮੈਂਟ ਅਤੇ 8139 ਵਿਦਿਆਰਥੀ ਫੇਲ੍ਹ ਹੋਏ ਹਨ।
ਸਾਇੰਸ ਸਟਰੀਮ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ, ਊਨਾ ਦੀ ਓਜਸਵਿਨੀ ਉਪਮਨਿਊ 98.6 ਫੀਸਦੀ ਅੰਕ ਲੈ ਕੇ ਟਾਪਰ ਰਹੀ। ਆਰਟਸ ਸਟਰੀਮ ਵਿੱਚ ਡੀਏਵੀ ਸਕੂਲ, ਊਨਾ ਦੇ ਅਜੈ ਸ਼ਰਮਾ ਨੇ 97.4 ਫੀਸਦੀ ਅੰਕ ਲੈ ਕੇ ਸੂਬੇ ਵਿੱਚੋਂ ਪਹਿਲਾ ਅਤੇ ਕਾਮਰਸ ਵਿੱਚ ਸਿਰਮੌਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹਾਨ ਦੀ ਵਰਿੰਦਾ ਠਾਕੁਰ ਨੇ 98.4 ਫੀਸਦੀ ਅੰਕ ਲੈ ਕੇ ਸੂਬੇ ਵਿੱਚੋਂ ਟਾਪ ਕੀਤਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਵਪਾਰੀਆਂ ਨੂੰ 2000 ਰੁ. ਦੇ ਨੋਟਾਂ ‘ਤੇ ਲੱਗੀ ਰੋਕ ਨਾਲ ਅਨੋਖਾ ਫਾਇਦਾ, ਕਰਜ਼ੇ ਆਉਣ ਲੱਗੇ ਵਾਪਸ
ਵਿਦਿਆਰਥੀ ਹਿਮਾਚਲ ਪ੍ਰਦੇਸ਼ ਬੋਰਡ 12ਵੀਂ ਦਾ ਨਤੀਜਾ ਦੇਖਣ ਲਈ ਐਸਐਮਐਸ ਵੀ ਕਰ ਸਕਦੇ ਹਨ। ਇਸਦੇ ਲਈ ਵਿਦਿਆਰਥੀਆਂ ਨੂੰ HP12 roll_number (ਜਿਵੇਂ HP12 206151051) ਟਾਈਪ ਕਰਕੇ 5676750 ‘ਤੇ ਸੁਨੇਹਾ ਭੇਜਣਾ ਹੋਵੇਗਾ। ਬੋਰਡ ਤੁਹਾਡਾ ਨਤੀਜਾ ਇਸ ਨੰਬਰ ‘ਤੇ SMS ਦੇ ਰੂਪ ਵਿੱਚ ਭੇਜ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -: