ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਵਿੱਚ ਕਾਫੀ ਵਾਧਾ ਹੋਇਆ ਹੈ। ਅਮਰੀਕੀ ਫਰਮ ਮਾਰਨਿੰਗ ਕੰਸਲਟ ਵੱਲੋਂ ਕੀਤੇ ਗਏ ਇਕ ਸਰਵੇ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਅਤਾ ਹੋਰ ਨੇਤਾਵਾਂ ਨਾਲੋਂ ਵੱਧ ਗਈ ਹੈ। ਇਸ ਸਰਵੇ ‘ਚ ਭਾਰਤ ਦੇ PM ਨਰਿੰਦਰ ਮੋਦੀ ਸਭ ਤੋਂ ਉੱਪਰ ਹਨ, ਜਿਨ੍ਹਾਂ ਦੀ ਰੇਟਿੰਗ 78 ਫੀਸਦੀ ਹੈ। ਇਸ ਤੋਂ ਬਾਅਦ ਸਵਿਸ ਰਾਸ਼ਟਰਪਤੀ ਐਲੇਨ ਬਰਸੇਟ, ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਓਬਰਾਡੋਰ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਹਨ।
ਦਰਅਸਲ, ਅਮਰੀਕੀ ਫਰਮ ਮਾਰਨਿੰਗ ਕੰਸਲਟ ਨੇ ਵਿਸ਼ਵ ਨੇਤਾ ਨੂੰ ਲੈ ਕੇ ਇੱਕ ਸਰਵੇਖਣ ਕੀਤਾ ਸੀ। ਇਸ ਸਰਵੇਖਣ ਵਿੱਚ 22 ਦੇਸ਼ਾਂ ਦੇ ਰਾਜ ਮੁਖੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਸਰਵੇ 22 ਦੇਸ਼ਾਂ ਵਿੱਚ ਮਾਰਨਿੰਗ ਕੰਸਲਟ ਦੁਆਰਾ ਕੀਤਾ ਗਿਆ ਹੈ। ਸਰਵੇ ‘ਚ ਦੱਸਿਆ ਗਿਆ ਹੈ ਕਿ ਇਸ ਵਾਰ ਜਾਪਾਨ ਦੇ ਹੀਰੋਸ਼ੀਮਾ ‘ਚ ਜੀ-7 ਸੰਮੇਲਨ ‘ਚ ਗੈਰ-ਪ੍ਰਸਿੱਧ ਨੇਤਾਵਾਂ ਦੀ ਗਿਣਤੀ ਜ਼ਿਆਦਾ ਹੈ।
ਇਸ ਸਰਵੇ ‘ਚ ਦੱਸਿਆ ਗਿਆ ਹੈ ਕਿ ਪ੍ਰਸਿੱਧ ਨੇਤਾਵਾਂ ਦੀ ਸੂਚੀ ‘ਚ PM ਮੋਦੀ ਪਹਿਲੇ ਸਥਾਨ ‘ਤੇ ਹਨ। ਫਰਮ ਨੇ ਇਹ ਦਾਅਵਾ ਆਪਣੀ ਮਨਜ਼ੂਰੀ ਰੇਟਿੰਗ ਦੇ ਆਧਾਰ ‘ਤੇ ਕੀਤਾ ਹੈ। ਫਰਮ ਦਾ ਦਾਅਵਾ ਹੈ ਕਿ ਅਮਰੀਕਾ, ਜਾਪਾਨ, ਫਰਾਂਸ, ਬ੍ਰਿਟੇਨ ਸਮੇਤ ਕਈ ਦੇਸ਼ਾਂ ਦੇ ਮੁਖੀਆਂ ਨੂੰ ਵੱਖ-ਵੱਖ ਕਾਰਨਾਂ ਕਰਕੇ ਆਮ ਜਨਤਾ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਮੈਕਸੀਕੋ ‘ਚ ਕਾਰ ਰੇਸਿੰਗ ਸ਼ੋਅ ‘ਚ ਹੋਈ ਗੋਲੀਬਾਰੀ, 11 ਰੇਸਰ ਦੀ ਮੌ.ਤ, 9 ਗੰਭੀਰ ਜ਼ਖਮੀ
ਦੱਸ ਦੇਈਏ ਕਿ ਇਸ ਸਾਲ ਮਾਰਚ ਵਿੱਚ ਵੀ ਮਾਰਨਿੰਗ ਕੰਸਲਟ ਦਾ ਇੱਕ ਸਰਵੇ ਸਾਹਮਣੇ ਆਇਆ ਸੀ, ਜਿਸ ਵਿੱਚ PM ਮੋਦੀ ਲੋਕਪ੍ਰਿਅਤਾ ਦੇ ਮਾਮਲੇ ਵਿੱਚ ਪਹਿਲੇ ਸਥਾਨ ਉੱਤੇ ਸਨ। ਮੌਰਨਿੰਗ ਕੰਸਲਟ ਦੁਆਰਾ ਜਾਰੀ ਗਲੋਬਲ ਲੀਡਰ ਅਪਰੂਵਲ ਸੂਚੀ ਵਿੱਚ ਪ੍ਰਧਾਨ ਮੰਤਰੀ ਮੋਦੀ ਸਿਖਰ ‘ਤੇ ਹਨ। ਸਰਵੇ ਵਿੱਚ PM ਮੋਦੀ ਦੀ ਰੇਟਿੰਗ 76 ਫੀਸਦੀ ਰਹੀ।
ਵੀਡੀਓ ਲਈ ਕਲਿੱਕ ਕਰੋ -: