ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਇੱਥੇ SHO ਦੀ ਜਿੰਮੇਵਾਰੀ ਸੰਭਾਲ ਰਹੇ ਕਈ ਇੰਸਪੈਕਟਰਾਂ ਅਤੇ DSP ਪੱਧਰ ਦੇ ਅਧਿਕਾਰੀਆਂ ਦੇ ਅੱਜ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ ਕਈ SHO ਦੇ ਤਬਾਦਲੇ ਟਰੈਫਿਕ,IRB ਅਤੇ CID ਵਿੱਚ ਕਰ ਦਿੱਤੇ ਗਏ ਹਨ। ਜਦਕਿ ਕਈ ਇੰਸਪੈਕਟਰ ਪੁਲਿਸ ਲਾਈਨ, ਸੁਰੱਖਿਆ ਵਿੰਗ ਅਤੇ ਟ੍ਰੈਫਿਕ ਤੋਂ ਮੁੜ SHO ਵਜੋਂ ਵਾਪਸ ਆ ਗਏ ਹਨ।
ਇੰਸਪੈਕਟਰ ਰਾਮਰਤਨਾ ਨੂੰ ਥਾਣਾ ਇੰਡਸਟਰੀਅਲ ਤੋਂ ਬਦਲ ਕੇ SHO-31 ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਦਕਿ ਇੰਸਪੈਕਟਰ ਜਸਪਾਲ ਸਿੰਘ ਨੂੰ ਸਟੇਸ਼ਨ ਇੰਡਸਟਰੀਅਲ SHO, ਇੰਸਪੈਕਟਰ ਜਸਬੀਰ ਸਿੰਘ ਨੂੰ ਸੈਕਟਰ-11 ਥਾਣੇ ਤੋਂ ਥਾਣਾ-49, ਇੰਸਪੈਕਟਰ ਬਲਦੇਵ ਕੁਮਾਰ ਨੂੰ ਥਾਣਾ-31 ਤੋਂ ਥਾਣਾ-34, ਇੰਸਪੈਕਟਰ ਜੁਲਦਾਨ ਸਿੰਘ ਨੂੰ ਸੁਰੱਖਿਆ ਵਿੰਗ ਤੋਂ ਥਾਣਾ-19, ਇੰਸਪੈਕਟਰ ਨੀਰਜ ਸਰਨਾ ਨੂੰ ਟਰੈਫਿਕ ਥਾਣੇ ਤੋਂ ਬਦਲਿਆ ਗਿਆ ਹੈ। ਮਨੀਮਾਜਰਾ, ਥਾਣਾ ਮਲੋਆ ਤੋਂ ਇੰਸਪੈਕਟਰ ਸਤਨਾਮ ਸਿੰਘ ਨੂੰ ਥਾਣਾ ਮਲੋਆ ਤੋਂ ਥਾਣਾ ਮੌਲੀਜਾਗਰਾਂ, ਇੰਸਪੈਕਟਰ ਜਸਪਾਲ ਸਿੰਘ ਨੂੰ ਟ੍ਰੈਫਿਕ ਤੋਂ ਥਾਣਾ ਆਈਟੀ ਪਾਰਕ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇੰਸਪੈਕਟਰ ਜੈ ਪ੍ਰਕਾਸ਼ ਨੂੰ ਥਾਣਾ-49 ਤੋਂ ਸੈਕਟਰ-3 ਥਾਣੇ, ਇੰਸਪੈਕਟਰ ਦਵਿੰਦਰ ਸਿੰਘ ਨੂੰ ਥਾਣਾ-34 ਤੋਂ IRB, ਇੰਸਪੈਕਟਰ ਰਾਜੀਵ ਕੁਮਾਰ ਨੂੰ ਕ੍ਰਾਈਮ ਬ੍ਰਾਂਚ ਤੋਂ ਸੈਕਟਰ-17 ਥਾਣੇ, ਇੰਸਪੈਕਟਰ ਗਿਆਨ ਸਿੰਘ ਨੂੰ ਟਰੈਫਿਕ ਤੋਂ ਸੈਕਟਰ-11 ਥਾਣਾ, ਇੰਸਪੈਕਟਰ ਓਮ ਪ੍ਰਕਾਸ਼ ਨੂੰ ਸੈਕਟਰ-17 ਥਾਣਾ ਸੈਕਟਰ-36 ਥਾਣਾ, ਨਰਿੰਦਰ ਪਟਿਆਲ ਨੂੰ ਪੁਲਿਸ ਲਾਈਨ ਸੈਕਟਰ-39 ਥਾਣੇ, ਮਨੀਮਾਜਰਾ ਥਾਣਾ ਮਲੋਆ ਤੋਂ ਇੰਸਪੈਕਟਰ ਜਸਪਾਲ ਸਿੰਘ ਨੂੰ SHO ‘ਤੇ ਤਬਦੀਲ ਕੀਤਾ ਗਿਆ ਹੈ।
ਜਦਕਿ ਇੰਸਪੈਕਟਰ ਜਸਮਿੰਦਰ ਸਿੰਘ ਨੂੰ ਪੁਲਿਸ ਲਾਈਨ ਤੋਂ ਇੰਚਾਰਜ DCC, ਰੀਨਾ ਯਾਦਵ ਨੂੰ CID ਤੋਂ ਇੰਸਪੈਕਟਰ ਕਮਿਊਨਿਟੀ ਪੁਲਿਸਿੰਗ MTMC ਲਾਅ ਐਂਡ ਆਰਡਰ ਇੰਚਾਰਜ, ਇੰਸਪੈਕਟਰ ਮਿੰਨੀ ਨੂੰ ਸੈਕਟਰ-19 ਥਾਣੇ ਤੋਂ CID, ਇੰਸਪੈਕਟਰ ਬਲਜੀਤ ਸਿੰਘ ਨੂੰ PCA/PHQ ਤੋਂ ਇੰਚਾਰਜ ਪੀਸੀਸੀ (ਟਰੈਫਿਕ) ਲਾਇਆ ਗਿਆ ਹੈ। ਇੰਸਪੈਕਟਰ ਜੈਵੀਰ ਸਿੰਘ ਰਾਣਾ ਨੂੰ ਥਾਣਾ ਮੌਲੀਜਾਗਰਾਂ ਤੋਂ ਹਾਈਕੋਰਟ ਮੋਨੀਟਰਿੰਗ ਸੈੱਲ ਇੰਚਾਰਜ ਅਤੇ ਇੰਸਪੈਕਟਰ ਰੋਹਿਤਸ਼ ਕੁਮਾਰ ਯਾਦਵ ਨੂੰ SHO IT ਪਾਰਕ ਠਾਣੇ ‘ਤੋਂ ਟ੍ਰੈਫਿਕ ਵਿੱਚ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਕਾਲਾ ਕੱਛਾ ਗੈਂਗ ਸਰਗਰਮ, ਰਾਤ ਵੇਲੇ ਘਰਾਂ ਨੂੰ ਬਣਾ ਰਹੇ ਨਿਸ਼ਾਨਾ, CCTV ‘ਚ ਵੀ ਹੋਏ ਕੈਦ
ਇੰਸਪੈਕਟਰ ਰੋਹਿਤ ਕੁਮਾਰ ਨੂੰ ਥਾਣਾ ਸਾਰੰਗਪੁਰ ਤੋਂ ਟ੍ਰੈਫਿਕ, ਇੰਸਪੈਕਟਰ ਈਰਮ ਰਿਜ਼ਵੀ ਨੂੰ SHO-39 ਟਰੈਫਿਕ, ਇੰਸਪੈਕਟਰ ਅਮਨਜੋਤ ਸਿੰਘ ਨੂੰ ਆਪ੍ਰੇਸ਼ਨ ਸੈੱਲ ਇੰਚਾਰਜ ਤੋਂ ਥਾਣਾ ਸਾਰੰਗਪੁਰ SHO, ਇੰਸਪੈਕਟਰ ਹਰਿੰਦਰ ਸਿੰਘ ਨੂੰ ਸੁਰੱਖਿਆ ਵਿੰਗ ਤੋਂ ਆਪ੍ਰੇਸ਼ਨ ਸੈੱਲ ਇੰਚਾਰਜ, ਇੰਸਪੈਕਟਰ ਅਸ਼ੋਕ ਕੁਮਾਰ ਨੂੰ PCCC ਕ੍ਰਾਈਮ ਬ੍ਰਾਂਚ, ਇੰਸਪੈਕਟਰ ਸੁਖਦੀਪ ਸਿੰਘ ਨੂੰ ਥਾਣਾ-3 ਦੇ SHO ਤੋਂ ਸੁਰੱਖਿਆ ਵਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ EOW ਤੋਂ ਇੰਸਪੈਕਟਰ ਸਤਿੰਦਰ ਕੁਮਾਰ ਨੂੰ ਸੁਰੱਖਿਆ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
DSP ਰਜਨੀਸ਼ ਨੇ DSP ਕ੍ਰਾਈਮ ਅਤੇ ਹੈੱਡਕੁਆਰਟਰ ਵਜੋਂ DSP ਹੈੱਡਕੁਆਰਟਰ, ਦਾਨਿਪਸ ਕੇਡਰ ‘ਤੋਂ ਚੰਡੀਗੜ੍ਹ ਪੁਲਿਸ ਵਿਭਾਗ ‘ਚ ਸ਼ਾਮਿਲ ਪੀ ਅਭਿਨੰਦਨ DSP ਉੱਤਰ-ਪੂਰਬ, DSP ਨਾਰਥ-ਈਸਟ ਉਦੈਪਾਲ ਸਿੰਘ DSP ਕਰਾਈਮ, DSP ਸਾਊਥ ਵਿਕਾਸ ਸ਼ਯੋਕੰਦ ਡੀਐਸਪੀ/ਡੀਸੀਸੀ, DSP ਜ਼ਿਲ੍ਹਾ ਪੁਲਿਸ ਲਾਈਨ ਦਲਬੀਰ ਸਿੰਘ ਨੂੰ DSP ਦੱਖਣੀ ਅਤੇ DSP ਜ਼ਿਲ੍ਹਾ ਕਰਾਈਮ ਸੈੱਲ ਦਵਿੰਦਰ ਸ਼ਰਮਾ ਨੂੰ DSP ਲਾਈਨ ਅਤੇ ਕਮਿਊਨਿਟੀ ਪੁਲੀਸਿੰਗ ਦਾ ਚਾਰਜ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: