ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਨੂੰ ਇੰਗਲੈਂਡ ਭੇਜਣ ਦੇ ਬਹਾਨੇ ਇੱਕ ਏਜੰਟ ਨੇ 3.37 ਲੱਖ ਰੁਪਏ ਠੱਗ ਲਏ। ਮੁਲਜ਼ਮ ਨੇ ਵਿਦਿਆਰਥਣ ਨੂੰ 12.5 ਲੱਖ ਰੁਪਏ ਵਿੱਚ ਇੰਗਲੈਂਡ ਭੇਜਣ ਦੀ ਗੱਲ ਦੀ ਪੁਸ਼ਟੀ ਕੀਤੀ ਸੀ ਅਤੇ ਪੁੱਜਣ ’ਤੇ ਪੂਰੀ ਰਕਮ ਅਦਾ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਮੁਲਜ਼ਮਾਂ ਨੇ ਇੰਗਲੈਂਡ ਦੀ ਬਜਾਏ ਅਰਮੀਨੀਆ ਦਾ ਜਾਅਲੀ ਵੀਜ਼ਾ ਵਿਦਿਆਰਥਣ ਨੂੰ ਸੌਂਪ ਦਿੱਤਾ।
ਘਟਨਾ ਦੇ ਬਾਅਦ ਤੋਂ ਦੋਸ਼ੀ ਫਰਾਰ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਵਾਨੀ ਨੇ ਦੱਸਿਆ ਕਿ ਉਸ ਦੀ ਭਵਨੀਸ਼ ਨਾਲ ਵਿਦੇਸ਼ ਜਾਣ ਲਈ ਗੱਲਬਾਤ ਹੋਈ ਸੀ। ਮੁਲਜ਼ਮ ਨੇ ਉਸ ਨੂੰ ਇੰਗਲੈਂਡ ਜਾਣ ਲਈ ਫਾਈਲ ਤਿਆਰ ਕੀਤੀ ਸੀ ਅਤੇ 12.5 ਲੱਖ ਰੁਪਏ ਦੀ ਪੂਰੀ ਰਕਮ ਮੰਗੀ ਸੀ, ਜੋ ਕਿ ਇੰਗਲੈਂਡ ਜਾਣ ‘ਤੇ ਅਦਾ ਕੀਤੀ ਜਾਣੀ ਸੀ। ਇਸ ਦੌਰਾਨ ਉਸ ਨੂੰ ਕਿਸੇ ਹੋਰ ਦੇਸ਼ ਦਾ ਵੀਜ਼ਾ ਅਤੇ ਟਿਕਟ ਦਿਖਾ ਕੇ ਮੁਲਜ਼ਮ ਨੇ ਵੱਖ-ਵੱਖ ਤਰੀਕਾਂ ’ਤੇ 3 ਲੱਖ ਰੁਪਏ ਟਰਾਂਸਫਰ ਕਰਵਾ ਲਏ। ਇਸ ਤੋਂ ਇਲਾਵਾ 30 ਮਾਰਚ ਨੂੰ ਮੁਲਜ਼ਮ ਨੇ ਉਸ ਕੋਲੋਂ 37 ਹਜ਼ਾਰ ਰੁਪਏ ਦੀ ਨਕਦੀ ਲਈ।
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਸ਼ਿਵਾਨੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਇੰਗਲੈਂਡ ਦੀ ਬਜਾਏ ਅਰਮੇਨੀਆ ਦਾ ਵੀਜ਼ਾ ਅਤੇ ਲੰਡਨ ਦੀ ਟਿਕਟ ਭੇਜੀ ਪਰ ਜਦੋਂ ਉਸ ਨੇ ਜਾਂਚ ਕੀਤੀ ਤਾਂ ਵੀਜ਼ਾ ਅਤੇ ਟਿਕਟ ਦੋਵੇਂ ਜਾਅਲੀ ਪਾਏ ਗਏ। ਪੈਸੇ ਦੀ ਠੱਗੀ ਮਾਰਨ ਤੋਂ ਬਾਅਦ ਮੁਲਜ਼ਮ ਫਰਾਰ ਹੈ। ਸ਼ਿਕਾਇਤ ‘ਤੇ ਪੁਲਿਸ ਨੇ ਭਵਨੀਸ਼ ਦੇ ਖਿਲਾਫ ਆਈਪੀਸੀ ਦੀ ਧਾਰਾ 406 ਅਤੇ 420 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ।