ਲਿੰਡਾ ਯਾਕਾਰਿਨੋ ਅੱਜ ਯਾਨੀ ਸੋਮਵਾਰ ਤੋਂ ਨਵੇਂ ਟਵਿੱਟਰ ਸੀਈਓ ਵਜੋਂ ਅਹੁਦਾ ਸੰਭਾਲੇਗੀ। ਇਸ ‘ਤੋਂ ਪਹਿਲਾ ਯਾਕਾਰਿਨੋ NBC ਯੂਨੀਵਰਸਲ ‘ਚ ਗਲੋਬਲ ਐਡਵਰਟਾਈਜ਼ਿੰਗ ਅਤੇ ਪਾਰਟਨਰਸ਼ਿਪ ਦੀ ਚੇਅਰ ਸੀ। ਯਾਕਾਰਿਨੋ ਨੇ ਟਵਿੱਟਰ ‘ਤੇ ਉਸਦੇ ਨਾਲ ਕੰਮ ਕਰਨ ਲਈ NBC ਯੂਨੀਵਰਸਲ ਦੇ ਕਾਰਜਕਾਰੀ ਉਪ ਪ੍ਰਧਾਨ ਜੋਏ ਬੇਨਾਰੋਚੇ ਨੂੰ ਵੀ ਨਿਯੁਕਤ ਕੀਤਾ ਹੈ।
ਇੱਕ ਮੀਮੋ ‘ਚ ਬੇਨਾਰੋਚੇ ਨੇ ਲਿਖਿਆ ਕਿ ਟਵਿੱਟਰ ‘ਤੇ ਉਨ੍ਹਾਂ ਦੀ ਭੂਮਿਕਾ ਵਪਾਰਕ ਸੰਚਾਲਨ ‘ਤੇ ਫੋਕਸ ਕਰਨਾ ਹੈ। ਉਨ੍ਹਾਂ ਅੱਗੇ ਕਿਹਾ “ਮੈਂ ਟਵਿੱਟਰ ‘ਤੇ ਆਪਣਾ ਤਜਰਬਾ ਲਿਆਉਣ ਅਤੇ ਟਵਿੱਟਰ 2.0 ਬਣਾਉਣ ਲਈ ਪੂਰੀ ਟੀਮ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ,”। ਯਾਕਾਰਿਨੋ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਟਵਿੱਟਰ 2.0 ਬਣਾਉਣ ਅਤੇ ਮਸਕ ਦੇ ਨਾਲ ਕਾਰੋਬਾਰ ਨੂੰ ਬਦਲਣ ਲਈ ਤਿਆਰ ਹੈ।
ਪਿਛਲੇ ਮਹੀਨੇ ਨਵੇਂ CEO ਬਾਰੇ ਜਾਣਕਾਰੀ ਦਿੰਦੇ ਹੋਏ, ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਲਿਖਿਆ, ‘ਮੈਂ ਟਵਿੱਟਰ ਦੇ ਨਵੇਂ ਸੀਈਓ ਵਜੋਂ ਲਿੰਡਾ ਯਾਕਾਰਿਨੋ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਾਂ! ਲਿੰਡਾ ਮੁੱਖ ਤੌਰ ‘ਤੇ ਕਾਰੋਬਾਰੀ ਸੰਚਾਲਨ ‘ਤੇ ਧਿਆਨ ਦੇਵੇਗੀ, ਜਦੋਂ ਕਿ ਮੈਂ ਉਤਪਾਦ ਡਿਜ਼ਾਈਨ ਅਤੇ ਨਵੀਂ ਤਕਨਾਲੋਜੀ ‘ਤੇ ਧਿਆਨ ਕੇਂਦਰਤ ਕਰਾਂਗਾ।
ਇਹ ਵੀ ਪੜ੍ਹੋ : ਅਫਗਾਨਿਸਤਾਨ ‘ਚ ਪ੍ਰਾਇਮਰੀ ਸਕੂਲ ਦੀਆਂ 80 ਲੜਕੀਆਂ ਨੂੰ ਦਿੱਤਾ ਜ਼ਹਿਰ, ਸਾਰੀਆਂ ਹਸਪਤਾਲ ‘ਚ ਭਰਤੀ
ਲਿੰਡਾ ਐਪਲ, ਗੂਗਲ ਵਰਗੇ ਬ੍ਰਾਂਡਾਂ ਨਾਲ ਵਪਾਰਕ ਭਾਈਵਾਲੀ ਲਈ ਵੀ ਜਾਣੀ ਜਾਂਦੀ ਹੈ। ਇਸਦੇ ਨਾਲ ਹੀ, ਫਾਰਚਿਊਨ, ਫੋਰਬਸ ਵਰਗੇ ਪ੍ਰਕਾਸ਼ਨਾਂ ਨੇ ਉਸਨੂੰ ਇੱਕ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਔਰਤ ਵਜੋਂ ਚੁਣਿਆ ਹੈ। ਲਿੰਡਾ ਨੇ ਪੇਨ ਸਟੇਟ ਯੂਨੀਵਰਸਿਟੀ ਤੋਂ ਲਿਬਰਲ ਆਰਟਸ ਵਿੱਚ ਡਿਗਰੀ ਕੀਤੀ ਹੈ। ਲਿੰਡਾ ਦਾ ਵਿਆਹ ਕਲਾਉਡ ਪੀਟਰ ਮੈਡ੍ਰਾਜ਼ੋ ਨਾਲ ਹੋਇਆ ਹੈ। ਦੋਵੇਂ ਇਤਾਲਵੀ ਮੂਲ ਦੇ ਹਨ ਅਤੇ ਨਿਊਯਾਰਕ ਵਿੱਚ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: