ਪੂਰੀ ਦੁਨੀਆ ਵਿਚ ਕੋਵਿਡ ਦੀ ਮਹਾਮਾਰੀ ਨੇ ਲੋਕਾਂ ਦੇ ਜਿਊਣ ਦੇ ਤਰੀਕੇ ਨੂੰ ਬਦਲ ਕੇ ਰੱਖ ਦਿੱਤਾ ਹੈ। ਇਸ ਦੌਰਾਨ ਲੋਕਾਂ ‘ਤੇ ਕਈ ਤਰ੍ਹਾਂ ਦੇ ਨਵੇਂ ਨਿਯਮ ਲਾਗੂ ਕੀਤੇ ਗਏ ਜਿਵੇਂ ਮਾਸਕ ਪਹਿਨਣ ਤੋਂ ਲੈ ਕੇ ਸੈਨੇਟਾਈਜਰ ਤੇ ਦੋ ਗਜ਼ ਦੀ ਦੂਰੀ। ਇਸ ਦੌਰਾਨ ਜਾਪਾਨ ਦੇ ਲੋਕਾਂ ‘ਤੇ ਕੋਵਿਡ ਦਾ ਵੱਖਰਾ ਹੀ ਅਸਰ ਦਿਖਿਆ। ਹੁਣ ਜਿਹੇ ਜਾਪਾਨ ਵਿਚ ਕੀਤੇ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਲੋਕ ਮਾਸਕ ਪਹਿਨਣ ਦੀ ਵਜ੍ਹਾ ਨਾਲ ਨੈਚੁਰਲ ਤਰੀਕੇ ਨਾਲ ਸਮਾਈਲ ਕਰਨਾ ਭੁੱਲ ਚੁੱਕੇ ਹਨ ਜਿਸ ਲਈ ਉਨ੍ਹਾਂ ਨੂੰ ਸਮਾਈਲ ਟਿਊਟਰ ਦੀ ਲੋੜ ਪੈ ਰਹੀ ਹੈ।
ਸਹੀ ਤਰੀਕੇ ਨਾਲ ਸਮਾਈਲ ਸਿੱਖ ਰਹੇ ਨੌਜਵਾਨਾਂ ‘ਤੇ ‘ਜਾਪਾਨ ਟਾਈਮਸ’ ਨੇ ਇਕ ਰਿਪੋਰਟ ਪਬਲਿਸ਼ ਕੀਤੀ ਹੈ। ਇਸ ਮੁਤਾਬਕ ਟੋਕੀਓ ਆਰਟ ਸਕੂਲ ਦੇ ਕਈ ਵਿਦਿਆਰਥੀ ਹੱਥਾਂ ਵਿਚ ਸ਼ੀਸ਼ੇ ਯਾਨੀ ਮਿਰਰ ਲੈ ਕੇ ਮੁਸਕਰਾਹਟ ਸੁਧਾਰਨ ਦੀ ਪ੍ਰੈਕਟਿਸ ਕਰ ਰਹੇ ਹਨ। ਮੂੰਹ ਦੇ ਦੋਵੇਂ ਪਾਸੇ ਦੇ ਹਿੱਸਿਆਂ ਨੂੰ ਚੌੜਾ ਕਰਨ ਲਈ ‘ਮਾਊਥ ਸਟ੍ਰੈਚਿੰਗ’ ਐਕਸਰਸਾਈਜ਼ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਵਾਦਾਂ ‘ਚ ਨੂਰਾਂ ਸਿਸਟਰ, ਸਾਥੀਆਂ ‘ਤੇ ਲੱਗਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼
ਟ੍ਰੇਨਰ ਦਾ ਨਾਂ ਕਵਾਨੋ ਹੈ ਤੇ ਉਹ ਮੁਸਕਰਾਉਣ ਦਾ ਹੁਨਰ ਸਿਖਾਉਣ ਲਈ ਭਾਰੀ ਫੀਸ ਵਸੂਲ ਕਰਦੀ ਹੈ। ਇਸ ਦੇ ਬਾਵਜੂਦ ਕਵਾਨੋ ਦੇ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਿਰਫ ਨੌਜਵਾਨ ਹੀ ਨਹੀਂ ਸਗੋਂ ਕੁਝ ਬਜ਼ੁਰਗ ਵੀ ਇਨ੍ਹਾਂ ਕਲਾਸਾਂ ਵਿਚ ਆ ਰਹੇ ਹਨ।
ਰਿਪੋਰਟ ਮੁਤਾਬਕ ਕੋਵਿਡ ਦੇ ਦੌਰ ਵਿਚ ਜਾਪਾਨ ਦੇ ਲੋਕਾਂ ਨੇ ਮਾਸਕ ਮੈਂਡੇਟ ਨੂੰ ਸਖਤੀ ਨਾਲ ਫਾਲੋ ਕੀਤਾ। ਮਾਸਕ ਲਗਾਉਣ ਦਾ ਨਤੀਜਾ ਇਹ ਹੋਇਆ ਕਿ ਲੋਕ ਸਮਾਈਲ ਦੇਣਾ ਹੀ ਭੁੱਲਣ ਲੱਗੇ। ਘੱਟ ਤੋਂ ਘੱਟ ਸਹੀ ਤਰੀਕੇ ਨਾਲ ਮੁਸਕਰਾਉਣਾ ਭੁੱਲਣ ਲੱਗੇ।
ਵੀਡੀਓ ਲਈ ਕਲਿੱਕ ਕਰੋ -: