ਮੁੰਬਈ NCB ਨੇ ਡਰੱਗ ਤਸਕਰੀ ਦੇ ਵੱਡੇ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਮੁੰਬਈ NCB ਨੇ ਇਸ ਕਾਰਵਾਈ ‘ਚ ਇਕ ਕਰੋੜ 10 ਲੱਖ ਤੋਂ ਜ਼ਿਆਦਾ ਨਕਦੀ ਅਤੇ 20 ਕਿਲੋਗ੍ਰਾਮ ਮੈਫੇਡ੍ਰੋਨ ਬਰਾਮਦ ਕੀਤਾ ਹੈ। ਇਸ ਮੈਫੇਡ੍ਰੋਨ ਦੀ ਕੀਮਤ 50 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਮੁੰਬਈ NCB ਨੇ 3 ਤਸਕਰਾਂ ਨੂੰ ਵੀ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ : ਜਾਪਾਨ ‘ਚ 2 ਯਾਤਰੀ ਜਹਾਜ਼ ਦੀ ਆਪਸ ‘ਚ ਹੋਈ ਟੱਕਰ, ਅਧਿਕਾਰੀਆਂ ਨੇ ਰਨਵੇਅ ਕੀਤਾ ਬੰਦ
NCB ਨੇ ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਤਲਾਸ਼ੀ ਮੁਹਿੰਮਾਂ ਵਿੱਚ ਉਨ੍ਹਾਂ ਨੇ ਡੋਂਗਰੀ ਤੋਂ 50 ਕਰੋੜ ਰੁਪਏ ਦੀ ਕੀਮਤ ਦਾ 20 ਕਿਲੋਗ੍ਰਾਮ ਮੈਫੇਡ੍ਰੋਨ ਜ਼ਬਤ ਕੀਤਾ ਹੈ। ਇਸ ਦੇ ਨਾਲ ਹੀ 186.6 ਗ੍ਰਾਮ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ। ਮੁੰਬਈ NCB ਨੇ ਇਸ ਮੁਹਿੰਮ ‘ਚ ਇਕ ਕਰੋੜ 10 ਲੱਖ ਤੋਂ ਜ਼ਿਆਦਾ ਨਕਦੀ ਜ਼ਬਤ ਕੀਤੀ ਹੈ। ਸਿੰਡੀਕੇਟ ਦੇ ਤਿੰਨ ਮੁੱਖ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਇਸ ਗਿਰੋਹ ਵਿੱਚ ਔਰਤਾਂ ਵੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: