ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣ ਡਾ. ਚਰਨਜੀਤ ਸਿੰਘ ਚੰਨੀ ਬਣ ਗਏ ਹਨ। ਉਨ੍ਹਾਂ ਨੇ ਹੁਣੇ ਜਿਹੇ ਰਾਜਨੀਤੀ ਵਿਗਿਆਨ ਵਿਚ ਆਪਣੀ ਪੀਐੱਚਡੀ ਪੂਰੀ ਕੀਤੀ ਹੈ। ਪੰਜਾਬ ਯੂਨੀਵਰਸਿਟੀ ਦੇ ਰਿਸਰਚ ਸਕਾਲਰ ਰਹੇ ਚੰਨੀ ਨੂੰ ਡਾਕਟਰੇਟ ਦੀ ਉਪਾਧੀ ਮਿਲ ਗਈ ਹੈ। ਉੁਨ੍ਹਾਂ ਨੇ ਪੀਐੱਚਡੀ ਵਿਚ ਜੋ ਰਿਸਰਚ ਟੌਪਿਕ ਚੁਣਿਆ ਸੀ, ਇਹ ਕਾਫੀ ਦਿਲਚਸਪ ਹੈ। ਚੰਨੀ ਦਾ ਰਿਸਰਚ ਟੌਪਿਕ ਸੀ, ‘ਕਾਂਗਰਸ ਦੇ ਪਤਨ ਦੇ ਕਾਰਨ’। ਉਨ੍ਹਾਂ ਨੇ ਆਪਣੀ ਥੀਸੀਸ ਵਿਚ ਇਹ ਸਿੱਟਾ ਕੱਢਿਆ ਹੈ ਕਿ ਕਾਂਗਰਸ ਦਾ ਪਤਨ ਪਾਰਟੀ ਵਿਚ ਗੁੱਟਬਾਜ਼ੀ ਦੀ ਸੰਸਕ੍ਰਿਤੀ ਕਾਰਨ ਹੋਇਆ ਹੈ।
ਉਨ੍ਹਾਂ ਨੇ ਆਪਣੇ ਸੋਧ ਵਿਚ ਕਿਹਾ ਹੈ ਕਿ ਕਾਂਗਰਸ ਨੂੰ ਪਤਨ ਤੋਂ ਬਚਾਉਣ ਲਈ ਗਾਂਧੀ ਪਰਿਵਾਰ ਨੇ ਲੜਨ ਦੀ ਕੋਸ਼ਿਸ਼ ਕੀਤੀ ਪਰ ਪਰ ਕੁਝ ਸ਼ਰਾਰਤੀ ਅਨਸਰਾਂ ਕਾਰਨ ਪਾਰਟੀ ਦੇ ਵਫ਼ਾਦਾਰ ਸਿਪਾਹੀਆਂ ਦਾ ਮਨੋਬਲ ਡਿੱਗਦਾ ਜਾ ਰਿਹਾ ਹੈ। ਸਾਬਕਾ ਸੀਐੱਮ ਚੰਨੀ ਨੇ ਇਹ ਸੋਧ ਪੀਯੂ ਦੇ ‘ਸੈਂਟਰ ਫਾਰ ਦਿ ਸਟੱਡੀ ਆਫ ਸੋਸ਼ਲ ਐਕਸਲੂਜ਼ਨ ਐਂਡ ਐਕਸਲੂਸਿਵ ਪਾਲਿਸੀ’ ਵਿਚ ਕੀਤਾ ਹੈ। ਇਸ ਸੋਧ ਵਿਚ ਪ੍ਰੋ. ਇਮੈਨੂਅਲ ਨਾਹਰ ਨੇ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ ਹੈ।
ਸੀਐੱਮ ਚੰਨੀ ਦੀ ਇਹ ਸੋਧ 2004 ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਚੋਣਾਂ ਵਿਚ ਕਾਂਗਰਸ ਦੀ ਰਣਨੀਤੀ ‘ਤੇ ਆਧਾਰਿਤ ਹੈ। ਇਸ ਵਿਚ ਇਹ ਵੀ ਦੱਸਿਆ ਗਿਆ ਕਿ ਕਾਂਗਰਸ ਨੂੰ ਕਿਵੇਂ ਸੱਤਾ ਤੋਂ ਬਾਹਰ ਹੋਣਾ ਪਿਆ। ਸੋਧ ਵਿਚ ਕਾਂਗਰਸ ਦੀ ਸੂਬਿਆਂ ਵਿਚ ਗੁੱਟਬਾਜ਼ੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਹਰ ਸੂਬੇ ਵਿਚ ਕਾਂਗਰਸ ਤਿੰਨ ਗੁੱਟਾਂ ਵਿਚ ਵੰਡੀ ਗਈ ਸੀ। ਪੰਜਾਬ ਵਿਚ ਕਾਂਗਰਸ ਦੀ ਸੱਤਾ ਦੌਰਾਨ ਕੈਪਟਨ ਅਮਰਿੰਦਰ ਸਿੰਘ, ਸਿੱਧੂ ਤੇ ਸੁਨੀਲ ਜਾਖੜ ਵਿਚ ਟਕਰਾਅ ਰਿਹਾ ਜਦੋਂ ਕਿ ਰਾਜਸਥਾਨ ਵਿਚ ਸੀਐੱਮ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਵਿਚ ਖਿਚੋਤਾਣ ਰਹੀ।
ਚੰਨੀ ਦੀ ਥੀਸਸ ਵਿਚ ਛੱਤੀਸਗੜ੍ਹ ਵਿਚ ਸੀਐੱਮ ਭੁਪੇਸ਼ ਬਘੇਲ ਤੇ ਟੀਐੱਸ ਸਿੰਘ ਦੇਵ ਵਿਚ ਟਕਰਾਅ ਦੀ ਸਥਿਤੀ ਤੇ ਕਰਨਾਟਕ ਵਿਚ ਕਾਂਗਰਸ ਸਰਕਾਰ ਦੇ ਡਿਗਣ ਤੋਂ ਲੈ ਕੇ ਜੀ-23 ਗਰੁੱਪ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸਾਰੇ ਮੁੱਦੇ ਕਾਂਗਰਸ ਦੇ ਪਤਨ ਵਿਚ ਮੁੱਖ ਕਾਰਕ ਰਹੇ ਹਨ। ਸੋਧ ਵਿਚ ਯੂਪੀਏ ਦੀ 2009 ਵਿਚ ਜਿੱਤ ਦੀ ਵਜ੍ਹਾ ਦੱਸਦੇ ਹੋਏ ਇਹ ਵੀ ਕਿਹਾ ਗਿਆ ਕਿ ਨਰੇਗਾ, ਆਰਟੀਆਈ ਤੇ ਹੋਰ ਸਮਾਜਿਕ ਪ੍ਰੋਗਰਾਮਾਂ ਦੀ ਬਦੌਲਤ ਕਾਂਗਰਸ ਸੱਤਾ ਵਿਚ ਆਈ ਸੀ। ਜਦੋਂ ਕਿ 2011 ਵਿਚ ਅੰਨਾ ਅੰਦੋਲਨ ਤੇ ਕੇਜਰੀਵਾਲ ਵਰਗੇ ਲੋਕਾਂ ਨੇ ਕਾਂਗਰਸ ਦਾ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਸੀ। 2ਜੀ ਸਪੈਕਟ੍ਰਮ, ਆਦਰਸ਼ ਸੁਸਾਇਟੀ ਸਕੈਮ ਵਰਗੇ ਮੁੱਦਿਆਂ ਨੇ ਵੀ ਪਾਰਟੀ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ। ਕੁਝ ਸੂਬਿਆਂ ਵਿਚ ਕਾਂਗਰਸ ਨੇ ਦੂਜੀ ਲਾਈਨ ਦੇ ਲੋਕਾਂ ਨੂੰ ਖੜ੍ਹੇ ਹੀ ਨਹੀਂ ਹੋਣ ਦਿੱਤਾ।
ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ ‘ਚ ਇਕ ਘਰ ‘ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ 500 ਮੀ. ਪਾਈਪ ਲਗਾ ਕੇ ਬੁਝਾਇਆ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਆਪਣੀ ਸੋਧ ਵਿਚ ਸਿੱਟਾ ਕੱਢਿਆ ਹੈ ਸੋਨੀਆ ਗਾਂਧੀ ਦਾ ਧਿਆਨ ਪਾਰਟੀ ਦੇ ਸੀਨੀਅਰ ਨੇਤਾਵਾਂ ‘ਤੇ ਹੀ ਰਿਹਾ ਜਦੋਂ ਕਿ ਰਾਹੁਲ ਗਾਂਧੀ ਨੌਜਵਾਨਾਂ ਤੱਕ ਹੀ ਸਿਮਟ ਗਏ ਸਨ। ਐੱਨਡੀਏ ਦੇ ਸੱਤਾ ਵਿਚ ਆਉਣ ਦੇ ਕਾਰਨ ਦੱਸਦੇ ਹੋਏ ਚੰਨੀ ਨੇ ਕਿਹਾ ਕਿ 2014 ਵਿਚ ਭਾਜਪਾ ਦਾ ਪ੍ਰਚਾਰ ਕਾਫੀ ਸੀ। ਭਾਜਪਾ ਕੋਲ ਪੀਐੱਮ ਮੋਦੀ ਵਰਗਾ ਚਿਹਰਾ ਸੀ ਜਦੋਂ ਕਿ ਤਤਕਾਲੀਨ ਪੀਐੱਮ ਮਨਮੋਹਨ ਸਿੰਘ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਪਾ ਰਹੇ ਸਨ। ਮਹਿੰਗਾਈ ਤੇ ਲਾਲਚੀ ਭ੍ਰਿਸ਼ਟ ਰਾਜਨੀਤੀ ਵਰਗ ਖਿਲਾਫ ਮੱਧ ਵਰਗ ਵਿਚ ਗੁੱਸਾ ਸੀ। ਚੰਨੀ ਨੇ ਆਪਣੇ ਸੁਝਾਅ ਵਿਚ ਕਿਹਾ ਕਿ ਕਾਂਗਰਸ ਨੂੰ ਦੁਬਾਰਾ ਐਕਸ਼ਨ ਵਿਚ ਲਿਆਉਣ ਲਈ ਸੰਗਠਨ ਨੂੰ ਮਜ਼ਬੂਤ ਕਰਨਾ ਹੋਵੇਗਾ। ਪੁਰਾਣੇ ਚਿਹਰਿਆਂ ਨੂੰ ਤਰਜੀਹ ਦੇਣ ਦੀ ਬਜਾਏ ਇਕ ਕ੍ਰਿਸ਼ਮਈ ਚੇਹਰਾ ਤਲਾਸ਼ ਕਰਨਾ ਹੋਵੇਗਾ ਜੋ ਜਨਤਾ ਨੂੰ ਮਨਜ਼ੂਰ ਹੋਵੇ।
ਵੀਡੀਓ ਲਈ ਕਲਿੱਕ ਕਰੋ -: