ਪਹਿਲਵਾਨਾਂ ਦੇ ਸਮਰਥਨ ਵਿਚ ਹਰਿਆਣਾ ਦੇ ਸੋਨੀਪਤ ਵਿਚ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਏਸ਼ੀਅਨ ਗੇਮਸ ਉਦੋਂ ਖੇਡਾਂਗੇ ਜਦੋਂ ਇਹ ਸਾਰਾ ਮੁੱਦਾ ਸੁਲਝ ਜਾਵੇਗਾ। ਪਹਿਲਵਾਨ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਭਾਰਤੀ ਕੁਸ਼ਤੀ ਮਹਾਸੰਘ ਦੇ ਬ੍ਰਿਜਭੂਸ਼ਣ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।
ਮਹਾਪੰਚਾਇਤ ਵਿਚ ਫੈਸਲਾ ਲਿਆ ਗਿਆ ਕਿ ਸਰਕਾਰ 15 ਜੂਨ ਤੱਕ ਕੋਈ ਫੈਸਲਾ ਨਹੀਂ ਲੈਂਦੀ ਤਾਂ ਅੱਗੇ ਦੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਸਾਕਸ਼ੀ ਨੇ ਕਿਹਾ ਕਿ ਬ੍ਰਿਜਭੂਸ਼ਣ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਉਹ ਬਾਹਰ ਰਹੇਗਾ ਤਾਂ ਡਰ ਦਾ ਮਾਹੌਲ ਰਹੇਗਾ। ਪਹਿਲਾਂ ਗ੍ਰਿਫਤਾਰ ਕਰੋ, ਫਿਰ ਜਾਂਚ ਕਰੋ। ਸਾਨੂੰ ਸਮਰਥਨ ਮਿਲ ਰਿਹਾ ਹੈ। ਅਸੀਂ ਸੱਚਾਈ ਦੀ ਲੜਾਈ ਲੜ ਰਹੇ ਹਾਂ। ਕੁਝ ਫੇਕ ਖਬਰਾਂ ਚਲਾਈਆਂ ਜਾ ਰਹੀਆਂ ਹਨ।
ਮਹਾਪੰਚਾਇਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਸਰਾਕਰ ਨਾਲ ਜੋ ਗੱਲਬਾਤ ਅਸੀਂ ਕਰਕੇ ਆਏ ਹਾਂ ਉਸ ਨੂੰ ਅਸੀਂ ਤੁਹਾਡੇ ਵਿਚ ਹੀ ਰੱਖਾਂਗੇ। ਜੋ ਸਾਡੇ ਸਮਰਥਨ ਵਿਚ ਖੜ੍ਹੀ ਹੈ ਭਾਵੇਂ ਉਹ ਕੋਈ ਸੰਗਠਨ ਹੋਵੇ ਜਾਂ ਖਾਪ ਪੰਚਾਇਤ ਹੋਵੇ, ਉਨ੍ਹਾਂ ਦੇ ਸਾਹਮਣੇ ਇਹ ਗੱਲਬਾਤ ਰਖਾਂਗੇ। ਖਿਡਾਰੀ ਖਾਪ ਪੰਚਾਇਤਾਂ ਨਾਲ ਚਰਚਾ ਦੇ ਬਾਅਦ ਅੱਗੇ ਦੀ ਰਣਨੀਤੀ ਬਣਾਉਣਗੇ।
ਇਹ ਵੀ ਪੜ੍ਹੋ : ਸਾਬਕਾ CM ਚੰਨੀ ਨੇ ਕਾਂਗਰਸ ‘ਤੇ ਹੀ ਕਰ ਦਿੱਤੀ PhD, ਰਿਸਰਚ ‘ਚ ਗਿਣਾਏ ਪਤਨ ਦੇ ਕਾਰਨ
ਪਹਿਲਵਾਨਾਂ ਨੇ ਬੀਤੀ 7 ਜੂਨ ਨੂੰ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਬੈਠਕ ਕੀਤੀ ਸੀ। ਇਸ ਬੈਠਕ ਦੇ ਬਾਅਦ ਪਹਿਲਵਾਨਾਂ ਨੇ ਕਿਹਾ ਸੀ ਕਿ ਦਿੱਲੀ ਪੁਲਿਸ ਨੂੰ ਇਸ ਮਾਮਲੇ ਵਿਚ 15 ਜੂਨ ਤੱਕ ਚਾਰਜਸ਼ੀਟ ਦਾਇਰ ਕਰਨ ਨੂੰ ਕਿਹਾ ਗਿਆ ਹੈ। ਦਿੱਲੀ ਪੁਲਿਸ ਖਿਡਾਰੀਆਂ ਖਿਲਾਫ ਦਰਜ ਕੀਤੀ ਗਈ FIR ਵਾਪਸ ਲਵੇਗੀ। ਪਹਿਲਵਾਨਾਂ ਨੇ ਕਿਹਾ ਸੀ ਕਿ ਅਸੀਂ 15 ਜੂਨ ਤੱਕ ਅੰਦੋਲਨ ਮੁਲਤਵੀ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: