ਪੰਜਾਬ ਦੇ ਅੰਮ੍ਰਿਤਸਰ ਖੇਤਰ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਬੀਤੀ ਸ਼ਾਮ ਸਰਹੱਦੀ ਪਿੰਡ ਅਟਾਰੀ ਤੋਂ ਇੱਕ ਸ਼ੱਕੀ ਕਿਸਾਨ ਨੂੰ ਹਿਰਾਸਤ ਵਿੱਚ ਲਿਆ ਗਿਆ। ਉਸ ਦੀ ਨਿਸ਼ਾਨਦੇਹੀ ਤੇ ਕੰਡਿਆਲੀ ਤਾਰ ਦੇ ਪਾਰ ਖੇਤ ਵਿੱਚ ਦੱਬੀ ਹੋਈ ਹੈਰੋਇਨ ਦੇ ਦੋ ਪੈਕਟ ਬਰਾਮਦ ਕੀਤੇ ਗਏ। ਪੁਲਿਸ ਨੇ ਹੈਰੋਇਨ ਦੇ ਦੋਵੇਂ ਪੈਕਟ ਬਰਾਮਦ ਕਰਕੇ BSF ਨੇ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
BSF ਦੇ ਬੁਲਾਰੇ ਅਨੁਸਾਰ ਸੂਚਨਾ ਤੋਂ ਬਾਅਦ ਫੋਰਸ ਅਧਿਕਾਰੀਆਂ ਨੇ ਸਰਹੱਦੀ ਪਿੰਡ ਭੈਰੋਪਾਲ ਤੋਂ ਇੱਕ ਸ਼ੱਕੀ ਕਿਸਾਨ ਦੀ ਪਛਾਣ ਕੀਤੀ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਕਿਸਾਨ ਤੋਂ ਪੁੱਛਗਿੱਛ ਦੌਰਾਨ ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਹੈਰੋਇਨ ਦੀ ਖੇਪ ਸਰਹੱਦੀ ਕੰਡਿਆਲੀ ਤਾਰ ਦੇ ਪਾਰ ਛੁਪਾ ਕੇ ਰੱਖੀ ਸੀ। ਜਿਸ ਤੋਂ ਬਾਅਦ ਫੋਰਸ ਦੇ ਅਧਿਕਾਰੀ ਸ਼ਾਮ 6.45 ਵਜੇ ਦੇ ਕਰੀਬ ਉਸ ਨੂੰ ਕੰਡਿਆਲੀ ਤਾਰ ਤੋਂ ਪਾਰ ਲੈ ਗਏ।
ਇਹ ਵੀ ਪੜ੍ਹੋ : ਮੋਰਚੇ ਨੇ ਪੰਜਾਬ ਬੰਦ ਦੀ ਕਾਲ ਲਈ ਵਾਪਸ, ਵਿੱਤ ਮੰਤਰੀ ਨਾਲ ਮੀਟਿੰਗ ਦੇ ਬਾਅਦ ਲਿਆ ਫੈਸਲਾ
ਇਸ ‘ਤੋਂ ਬਾਅਦ ਸ਼ੱਕੀ ਕਿਸਾਨ ਵੱਲੋਂ ਉਸ ਵੱਲੋਂ ਦੱਸੀ ਥਾਂ ’ਤੇ ਖੁਦਾਈ ਕੀਤੀ ਗਈ ਤਾਂ ਉਸ ਜ਼ਮੀਨ ਹੇਠੋਂ ਹੈਰੋਇਨ ਦੇ ਦੋ ਪੈਕੇਟ ਬਰਾਮਦ ਮਿਲੇ। ਹੈਰੋਇਨ ਦੇ ਇਹ ਦੋਵੇਂ ਪੈਕਟ ਪੀਲੇ ਰੰਗ ਦੀ ਸੈਲੋ ਟੇਪ ਵਿੱਚ ਲਪੇਟੇ ਹੋਏ ਸਨ। ਇਸ ਦੀ ਕੀਮਤ 14 ਕਰੋੜ ਰੁਪਏ ਦੱਸੀ ਜਾ ਰਹੀ ਹੈ। BSF ਦੇ ਅਧਿਕਾਰੀਆਂ ਨੇ ਹੈਰੋਇਨ ਦੀ ਖੇਪ ਨੂੰ ਕਬਜ਼ੇ ਵਿਚ ਲੈ ਕੇ ਪੰਜਾਬ ਪੁਲਿਸ ਨੂੰ ਸੌਂਪ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: