ameesha patel surrendered court: ਅਦਾਕਾਰਾ ਅਮੀਸ਼ਾ ਪਟੇਲ ਨੇ ਰਾਂਚੀ ਦੀ ਸਿਵਲ ਕੋਰਟ ‘ਚ ਆਤਮ ਸਮਰਪਣ ਕਰ ਦਿੱਤਾ ਹੈ। ਉਸ ‘ਤੇ ਚੈੱਕ ਬਾਊਂਸ, ਧੋਖਾਧੜੀ ਅਤੇ ਧਮਕੀ ਦੇਣ ਦੇ ਦੇਣ ਦੇ ਦੋਸ਼ ਲਾਏ ਹਨ। ਜਾਣਕਾਰੀ ਮੁਤਾਬਕ ਪਹਿਲਾਂ ਉਹ ਨਹੀਂ ਆ ਰਹੀ ਸੀ ਪਰ ਰਾਂਚੀ ਆਉਣ ਤੋਂ ਬਾਅਦ ਉਸ ਨੇ ਸਿਵਲ ਕੋਰਟ ‘ਚ ਆਤਮ ਸਮਰਪਣ ਕਰ ਦਿੱਤਾ ਹੈ।
ਅਮੀਸ਼ਾ ਨੇ ਰਾਂਚੀ ਸਿਵਲ ਕੋਰਟ ਦੇ ਸਿਵਲ ਜੱਜ ਸੀਨੀਅਰ ਡਿਵੀਜ਼ਨ ਡੀਐਨ ਸ਼ੁਕਲਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਅਦਾਲਤ ਨੇ ਉਸ ਨੂੰ 10-10,000 ਰੁਪਏ ਦੇ ਦੋ ਜ਼ਮਾਨਤ ਬਾਂਡ ‘ਤੇ ਜ਼ਮਾਨਤ ਦੇ ਦਿੱਤੀ। ਅਪ੍ਰੈਲ ਮਹੀਨੇ ‘ਚ ਹੋਈ ਸੁਣਵਾਈ ਦੌਰਾਨ ਉਸ ਨੂੰ ਸੰਮਨ ਜਾਰੀ ਕਰਕੇ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਹ ਪੇਸ਼ ਨਹੀਂ ਹੋਈ। ਜਿਸ ਤੋਂ ਬਾਅਦ ਰਾਂਚੀ ਸਿਵਲ ਕੋਰਟ ਤੋਂ ਵਾਰੰਟ ਜਾਰੀ ਕੀਤਾ ਗਿਆ। ਇਹ ਮਾਮਲਾ ਸਾਲ 2018 ਦਾ ਹੈ। ਝਾਰਖੰਡ ਰਾਂਚੀ ਸਥਿਤ ਫਿਲਮ ਨਿਰਮਾਤਾ ਅਜੈ ਕੁਮਾਰ ਸਿੰਘ ਨੇ ਅਮੀਸ਼ਾ ਪਟੇਲ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਮੀਸ਼ਾ ਪਟੇਲ ਅਤੇ ਉਸ ਦੇ ਕਾਰੋਬਾਰੀ ਸਾਥੀ ਕੁਨਾਲ ਨੇ ਉਸ ਨਾਲ ਠੱਗੀ ਮਾਰੀ ਸੀ। ਅਜੈ ਕੁਮਾਰ ਸਿੰਘ ਨੇ ਅਮੀਸ਼ਾ ਪਟੇਲ ‘ਤੇ ਚੈੱਕ ਬਾਊਂਸ, ਧੋਖਾਧੜੀ ਅਤੇ ਧਮਕੀ ਦੇਣ ਦੇ ਦੋਸ਼ ਲਾਏ ਹਨ। ਇਸ ਮਾਮਲੇ ‘ਚ ਅਮੀਸ਼ਾ ਪਟੇਲ ਨੂੰ ਉਨ੍ਹਾਂ ਦੀ ਮੌਜੂਦਗੀ ਲਈ ਸੰਮਨ ਜਾਰੀ ਕੀਤਾ ਗਿਆ ਸੀ। ਪਰ ਕਈ ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਉਹ ਖੁਦ ਜਾਂ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਪੇਸ਼ ਨਹੀਂ ਹੋ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਰਾਂਚੀ ਦੇ ਅਰਗੋੜਾ ਦੇ ਰਹਿਣ ਵਾਲੇ ਅਜੈ ਕੁਮਾਰ ਸਿੰਘ ਨੇ ਇਹ ਮਾਮਲਾ 17 ਨਵੰਬਰ 2018 ਨੂੰ ਰਾਂਚੀ ਸੀਜੇਐਮ ਕੋਰਟ ਵਿੱਚ ਦਾਇਰ ਕੀਤਾ ਸੀ। ਜਿਸ ‘ਚ ਦੋਸ਼ ਹੈ ਕਿ ਅਮੀਸ਼ਾ ਪਟੇਲ ਨੇ ਮਿਊਜ਼ਿਕ ਮੇਕਿੰਗ ਦੇ ਨਾਂ ‘ਤੇ ਉਸ ਤੋਂ 2.5 ਕਰੋੜ ਰੁਪਏ ਲਏ ਸਨ। ਪੈਸੇ ਲੈ ਕੇ ਵੀ ਉਸ ਨੇ ਸੰਗੀਤ ਬਣਾਉਣ ਵੱਲ ਕੋਈ ਕਦਮ ਨਹੀਂ ਚੁੱਕਿਆ। ਫਿਲਮ ਦੇਸੀ ਮੈਜਿਕ ਬਣਾਉਣ ਦੇ ਨਾਂ ‘ਤੇ ਅਜੈ ਸਿੰਘ ਤੋਂ 2.5 ਕਰੋੜ ਰੁਪਏ ਵਸੂਲਣ ਦਾ ਦੋਸ਼ ਹੈ। ਦੋਵਾਂ ਵਿਚਾਲੇ ਹੋਏ ਇਕਰਾਰਨਾਮੇ ਮੁਤਾਬਕ ਜਦੋਂ ਫਿਲਮ ਜੂਨ 2018 ‘ਚ ਰਿਲੀਜ਼ ਨਹੀਂ ਹੋਈ ਤਾਂ ਅਜੇ ਨੇ ਅਮੀਸ਼ਾ ਤੋਂ ਪੈਸਿਆਂ ਦੀ ਮੰਗ ਕੀਤੀ। ਕਾਫੀ ਦੇਰੀ ਤੋਂ ਬਾਅਦ ਅਕਤੂਬਰ 2018 ਵਿੱਚ 2.5 ਕਰੋੜ ਅਤੇ 50 ਲੱਖ ਰੁਪਏ ਦੇ ਦੋ ਚੈੱਕ ਦਿੱਤੇ ਗਏ, ਜੋ ਬਾਊਂਸ ਹੋ ਗਏ। ਇਸ ਤੋਂ ਬਾਅਦ ਅਜੈ ਸਿੰਘ ਨੇ ਰਾਂਚੀ ਸਿਵਲ ਕੋਰਟ ਵਿੱਚ ਕੇਸ ਦਾਇਰ ਕੀਤਾ ਹੈ।