ਦਿੱਲੀ ਏਅਰਪੋਰਟ ‘ਤੇ ਬੁੱਧਵਾਰ ਨੂੰ ਇੰਡੀਗੋ ਦੀ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸੂਚਨਾ ਮੁਤਾਬਕ ਜਹਾਜ਼ ਨੇ ਦਿੱਲੀ ਤੋਂ ਦੇਹਰਾਦੂਨ ਲਈ ਉਡਾਣ ਭਰੀ ਸੀ। ਪਰ ਜਹਾਜ਼ ਦੇ ਇੰਜਣ ‘ਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸਮੇਂ ਸਿਰ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਾਉਣ ਕਾਰਨ ਵੱਡਾ ਹਾਦਸਾ ਟਲ ਗਿਆ।
ਫਲਾਈਟ ਨੰਬਰ 6E 2134 ਨੇ ਦੁਪਹਿਰ 2:10 ਵਜੇ IGI ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਏਅਰਲਾਈਨ ਦੇ ਸੂਤਰਾਂ ਨੇ ਦੱਸਿਆ ਕਿ ਪਾਇਲਟ ਨੇ ਤਕਨੀਕੀ ਖਰਾਬੀ ਬਾਰੇ ਏਅਰ ਟ੍ਰੈਫਿਕ ਕੰਟਰੋਲਰ (ATC) ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਸ ਨੂੰ ਵਾਪਸ ਜਾਣ ਦੀਆਂ ਹਦਾਇਤਾਂ ਮਿਲੀਆਂ। ਫਲਾਈਟ ਦੀ ਸੁਰੱਖਿਅਤ ਲੈਂਡਿੰਗ ਕੀਤੀ ਗਈ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ।
ਇਹ ਵੀ ਪੜ੍ਹੋ : ਅਮੂਲ ਗਰਲ ਐਡ ਬਣਾਉਣ ਵਾਲੇ ਸਿਲਵੇਸਟਰ ਡਾਕੁਨਹਾ ਦਾ ਹੋਇਆ ਦੇਹਾਂਤ
ਜਹਾਜ਼ ‘ਚ ਕਿੰਨੇ ਯਾਤਰੀ ਸਵਾਰ ਸਨ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਫਿਲਹਾਲ ਏਅਰਪੋਰਟ ‘ਤੇ ਹਫੜਾ-ਦਫੜੀ ਦਾ ਮਾਹੌਲ ਹੈ। ਕੰਪਨੀ ਯਾਤਰੀਆਂ ਲਈ ਇਕ ਹੋਰ ਜਹਾਜ਼ ਦਾ ਇੰਤਜ਼ਾਮ ਕਰ ਰਹੀ ਹੈ। ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ (ਡੀਜੀਸੀਏ) ਘਟਨਾ ਦੀ ਜਾਂਚ ਤੋਂ ਬਾਅਦ ਬਿਆਨ ਜਾਰੀ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: