ਲੁਧਿਆਣਾ ਵਿੱਚ ਸੱਪ ਦੇ ਡੰਗਣ ਨਾਲ ਪਤੀ-ਪਤਨੀ ਦੀ ਮੌ.ਤ ਹੋ ਗਈ ਹੈ. ਮ੍ਰਿਤਕ ਜੋੜਾ ਪਿੰਡ ਥਰੀਕੇ ਵਿੱਚ ਇੱਕ ਡੇਅਰੀ ਵਿੱਚ ਬੱਚਿਆਂ ਨਾਲ ਰਹਿੰਦਾ ਸੀ। ਬੀਤੀ ਰਾਤ ਇੱਕ ਸੱਪ ਡੇਅਰੀ ਵਿੱਚ ਵੜ ਗਿਆ। ਇੱਥੇ ਕਮਰੇ ‘ਚ ਛੋਟੇ ਬੇਟੇ ਨਾਲ ਸੁੱਤੇ ਪਤੀ-ਪਤਨੀ ਨੂੰ ਸੱਪ ਨੇ ਡੰਗ ਲਿਆ। ਸੱਪ ਦੇ ਡੰਗਣ ਤੋਂ ਬਾਅਦ ਔਰਤ ਨੇ ਰੌਲਾ ਪਾਇਆ।
ਨੇੜੇ ਰਹਿੰਦੇ ਡੇਅਰੀ ਮਾਲਕ ਅਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਲੋਕ ਜੋੜੇ ਨੂੰ ਹਸਪਤਾਲ ਲੈ ਗਏ। ਇਲਾਜ ਦੌਰਾਨ ਪਤਾ ਲੱਗਾ ਕਿ ਉਕਤ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦਕਿ ਔਰਤ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਸ਼ੀਲ ਪਾਸਵਾਨ (40) ਅਤੇ ਲਲਿਤਾ ਦੇਵੀ (38) ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਜੋੜੇ ਦੇ ਚਾਰ ਬੱਚੇ ਹਨ। ਘਟਨਾ ਦੇ ਸਮੇਂ ਤਿੰਨ ਬੱਚੇ ਛੱਤ ‘ਤੇ ਸੌਂ ਰਹੇ ਸਨ ਜਦਕਿ ਇਕ ਬੱਚਾ ਉਨ੍ਹਾਂ ਦੇ ਨਾਲ ਸੁੱਤਾ ਹੋਇਆ ਸੀ। ਪੁਲਿਸ ਥਾਣਾ ਸਦਰ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਿਹਾਰ ਦੇ ਵਸਨੀਕ ਹਨ।