ਪੰਜਾਬ ਪੁਲਿਸ ਦੇ ਕਾਫਲੇ ਵਿੱਚ ਅੱਜ ਨਵੀਂ ਗੱਡੀਆਂ ਸ਼ਾਮਲ ਹੋਈਆਂ ਹੈ। ਇਸ ਵਿੱਚ 16 ਮਹਿੰਦਰਾ ਬੋਲੈਰੋ ਗੱਡੀਆਂ ਅਤੇ 56 ਮੋਟਰਸਾਈਕਲ ਸ਼ਾਮਲ ਹਨ। ਪੰਪੰਜਾਬ ਵਿੱਚ ਮਨੁੱਖੀ ਤਸਕਰੀ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਮਨੁੱਖੀ ਤਸਕਰੀ ਰੋਕੂ ਯੂਨਿਟ ਵਿੱਚ ਸ਼ਾਮਲ ਹੋ ਕੇ ਚੰਡੀਗੜ੍ਹ ਵਿੱਚ ਇਨ੍ਹਾਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਮਾਨ ਨੇ ਦੱਸਿਆ ਕਿ ਇਹ ਸਾਰੇ ਵਾਹਨ 28 ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੇ ਜਾਣਗੇ। ਹਰ ਜ਼ਿਲ੍ਹੇ ਨੂੰ 2 ਬਾਈਕ ਮਿਲਣਗੀਆਂ। ਪੰਜਾਬ ਪੁਲਿਸ ਨੂੰ ਮਿਲੇ ਵਾਹਨ ਉੱਚ ਸੁਰੱਖਿਆ ਨਾਲ ਲੈਸ ਹਨ। ਇਨ੍ਹਾਂ ਗੱਡੀਆਂ ‘ਤੇ ਦੋ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਇਕ ਬਾਹਰੋਂ ਟ੍ਰੈਫਿਕ ‘ਤੇ ਨਜ਼ਰ ਰੱਖੇਗਾ ਅਤੇ ਦੂਜਾ ਪੀੜਤ ‘ਤੇ ਨਜ਼ਰ ਰੱਖੇਗਾ।
ਇਹ ਵੀ ਪੜ੍ਹੋ : CM ਮਾਨ ਵੱਲੋਂ ਪੰਜਾਬ ਪੁਲਿਸ ਨੂੰ ਸੌਗਾਤ, 16 Hi-Tech ਬਲੈਰੋ ਤੇ 56 ਮੋਟਰਸਾਈਕਲਾਂ ਨੂੰ ਦਿੱਤੀ ਹਰੀ ਝੰਡੀ
ਸਾਰੇ ਵਾਹਨ ਪਾਸਵਰਡ ਨਾਲ ਸੁਰੱਖਿਅਤ ਹਨ, ਜੇਕਰ ਕੋਈ ਇਨ੍ਹਾਂ ਵਾਹਨਾਂ ਨਾਲ ਛੇੜਛਾੜ ਕਰਦਾ ਹੈ ਤਾਂ ਕੰਟਰੋਲ ਰੂਮ ਨੂੰ ਅਲਰਟ ਸੁਨੇਹਾ ਜਾਵੇਗਾ। ਇਨ੍ਹਾਂ ਵਾਹਨਾਂ ਵਿੱਚ MMVRS (ਮੋਬਾਈਲ ਵੀਡੀਓ ਰਿਕਾਰਡਿੰਗ ਸਿਸਟਮ) ਵੀ ਫਿੱਟ ਕੀਤੇ ਗਏ ਹਨ। ਐਪ ਰਾਹੀਂ ਸਾਰੇ ਵਾਹਨਾਂ ਨੂੰ ਮੋਬਾਈਲ ‘ਤੇ ਉਨ੍ਹਾਂ ਦੀ ਲੋਕੇਸ਼ਨ ਦੇ ਨਾਲ ਦੇਖਿਆ ਜਾ ਸਕਦਾ ਹੈ। ਇਸ ਦੌਰਾਨ CM ਮਾਨ ਨੇ ਕਿਹਾ ਕਿ ਪੁਲਿਸ ਐਕਸ਼ਨ ‘ਚ ਹੈ ਅਤੇ ਪੰਜਾਬ ਸੁਰੱਖਿਅਤ ਹੱਥਾਂ ਵਿਚ ਹੈ।
ਵੀਡੀਓ ਲਈ ਕਲਿੱਕ ਕਰੋ -: