ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਸ੍ਰੀਹਰੀਕੋਟਾ ਤੋਂ ਚੰਦਰਯਾਨ-3 ਦੀ ਲਾਂਚਿੰਗ ਦੇ ਗਵਾਹ ਹੋਣਗੇ। ਸਕੂਲ ਆਫ ਐਮੀਨੈਂਸ ਦੇ 40 ਵਿਦਿਆਰਥੀ ਇਸ ਮੌਕੇ ਨੂੰ ਦੇਖਣ ਲਈ ਸ੍ਰੀਹਰੀਕੋਟਾ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨੂੰ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ੍ਰੀਹਰੀਕੋਟਾ ਭੇਜਿਆ ਗਿਆ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਦੱਸਿਆ ਕਿ ਟੀਮ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿਦਿਆਰਥੀ ਸ਼ਾਮਲ ਹਨ। ਇਹ 3 ਦਿਨ ਉੱਥੇ ਰਹਿਣਗੇ। ਇਸ ਦੇ ਨਾਲ ਹੀ ਸ਼੍ਰੀਹਰੀਕੋਟਾ ਵਿੱਚ ਹੋਣ ਵਾਲੇ ਪੁਲਾੜ ਅਧਿਐਨ ਬਾਰੇ ਵੀ ਜਾਣਾਂਗੇ। ਵਿਦਿਆਰਥੀਆਂ ਲਈ ਵੀ ਇਹ ਇੱਕ ਨਵਾਂ ਅਨੁਭਵ ਹੋਵੇਗਾ। ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 117 ਸਕੂਲ ਆਫ਼ ਐਮੀਨੈਂਸ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਵਿੱਚ ਅਤਿ-ਆਧੁਨਿਕ ਢੰਗ ਨਾਲ ਅਧਿਐਨ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ ਦੇ SDM ਦੀ ਬਹਾਦੁਰੀ ਨੂੰ ਸਲਾਮ! ਪਾਣੀ ਤੇ ਤੇਜ਼ ਵਹਾਅ ‘ਚ ਫਸੇ ਨੌਜਵਾਨ ਨੂੰ ਬਚਾਇਆ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਮੰਗਲਵਾਰ ਨੂੰ ਚੰਦਰਯਾਨ-3 ਲਈ ‘ਲਾਂਚ ਰਿਹਰਸਲ’ ਪੂਰੀ ਕਰ ਲਈ ਹੈ। ਦੱਸ ਦੇਈਏ ਕਿ ਚੰਦਰਯਾਨ-3 ਮਿਸ਼ਨ ਨੂੰ 14 ਜੁਲਾਈ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: