ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਟੈਸਟ ਵਿੱਚ ਪਾਰੀ ਅਤੇ 141 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੀਰੀਜ਼ ਦੀ ਜਿੱਤ ਨਾਲ ਸ਼ੁਰੂਆਤ ਕੀਤੀ । ਅਜਿਹੇ ਵਿੱਚ ਟੀਮ ਇੰਡੀਆ ਦੂਜਾ ਟੈਸਟ ਮੈਚ ਜਿੱਤ ਕੇ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਇਸ ਮੈਚ ਦੀ ਸ਼ੁਰੂਆਤ 20 ਜੁਲਾਈ ਤੋਂ ਕੁਈਂਸ ਪਾਰਕ ਓਵਲ ਵਿੱਚ ਹੋਵੇਗੀ । ਵਿਰਾਟ ਕੋਹਲੀ ਦੂਜੇ ਟੈਸਟ ਵਿੱਚ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰਨ ਜਾ ਰਹੇ ਹਨ । ਇਹ ਕਾਰਨਾਮਾ ਐਕਰਿਵ ਕ੍ਰਿਕਟਰਾਂ ਵਿੱਚੋਂ ਕੋਈ ਵੀ ਨਹੀਂ ਕਰ ਸਕਿਆ ਹੈ।
ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਿਨ ਪ੍ਰਤੀ ਦਿਨ ਨਵੇਂ ਰਿਕਾਰਡ ਅਤੇ ਉਪਲਬਧੀਆਂ ਆਪਣੇ ਨਾਮ ਕਰਦੇ ਜਾ ਰਹੇ ਹਨ। ਵੈਸਟਇੰਡੀਜ਼ ਦੇ ਖਿਲਾਫ ਦੂਜੇ ਟੈਸਟ ਵਿੱਚ ਉਤਰਦਿਆਂ ਹੀ ਉਹ ਅਜਿਹੇ ਇਕਲੌਤੇ ਸਰਗਰਮ ਕ੍ਰਿਕਟਰ ਬਣ ਜਾਣਗੇ, ਜਿਨ੍ਹਾਂ ਨੇ ਆਪਣੇ ਟੀਮ ਦੇ ਤਿੰਨੋਂ ਫਾਰਮੈਟਾਂ ਨੂੰ ਮਿਲਾ ਕੇ 500 ਜਾਂ ਇਸ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡੇ ਹਨ। ਕੋਹਲੀ ਹੁਣ ਤੱਕ ਭਾਰਤ ਦੇ ਲਈ 499 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ । ਇਹ ਕੋਹਲੀ ਦਾ 500ਵਾਂ ਮੈਚ ਹੋਵੇਗਾ । ਦੁਨੀਆ ਦਾ ਕੋਈ ਵੀ ਸਰਗਰਮ ਕ੍ਰਿਕਟਰ ਇਸ ਮਾਮਲੇ ਵਿੱਚ ਕੋਹਲੀ ਦੇ ਨੇੜੇ ਵੀ ਨਹੀਂ ਹੈ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ: ਪਟਿਆਲਾ ਦੀ ਧੀ ਕਨਿਕਾ ਆਹੂਜਾ ਦੀ ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਹੋਈ ਚੋਣ
ਵਿਰਾਟ ਕੋਹਲੀ ਇਸ ਮੈਚ ਦਾ ਹਿੱਸਾ ਬਣਦੇ ਹੀ ਭਾਰਤੀ ਕ੍ਰਿਕਟਰਾਂ ਦੇ ਇੱਕ ਐਲਿਟ ਕਲੱਬ ਵਿੱਚ ਸ਼ਾਮਿਲ ਹੋ ਜਾਣਗੇ। ਦੱਸ ਦੇਈਏ ਕਿ ਭਾਰਤ ਲਈ ਸਿਰਫ ਤਿੰਨ ਖਿਡਾਰੀ ਹੀ 500 ਜਾਂ ਇਸ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡ ਸਕੇ ਹਨ। ਇਸ ਸੂਚੀ ਵਿੱਚ ਸਚਿਨ ਤੇਂਦੁਲਕਰ (664), ਮਹਿੰਦਰ ਸਿੰਘ ਧੋਨੀ (535) ਅਤੇ ਫਿਰ ਰਾਹੁਲ ਦ੍ਰਾਵਿੜ (504) ਸ਼ਾਮਿਲ ਹਨ । ਹੁਣ ਕੋਹਲੀ ਵੀ ਇਸ ਵਿਸ਼ੇਸ਼ ਕਲੱਬ ਵਿੱਚ ਸ਼ਾਮਿਲ ਹੋ ਜਾਣਗੇ। ਉਹ ਭਾਰਤ ਲਈ ਅਜਿਹਾ ਕਰਨ ਵਾਲੇ ਅਤੇ ਸਭ ਤੋਂ ਵੱਧ ਮੈਚ ਖੇਡਣ ਵਾਲੇ ਚੌਥੇ ਖਿਡਾਰੀ ਹੋਣਗੇ।
ਦੱਸ ਦੇਈਏ ਕਿ ਭਾਰਤ ਤੋਂ ਇਲਾਵਾ ਵਿਰਾਟ ਕੋਹਲੀ ਵੀ ਦੁਨੀਆ ਦੇ ਟੌਪ-10 ਖਿਡਾਰੀਆਂ ਦੀ ਉਸ ਸੂਚੀ ਵਿੱਚ ਸ਼ਾਮਿਲ ਹੋ ਜਾਣਗੇ, ਜਿਨ੍ਹਾਂ ਨੇ ਆਪਣੀ ਟੀਮ ਲਈ 500 ਜਾਂ ਇਸ ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡੇ ਹਨ । ਇਸ ਤੋਂ ਇਲਾਵਾ ਉਹ ਦੁਨੀਆ ਦੇ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਪਾਕਿਸਤਾਨ ਦੇ ਇੰਜ਼ਮਾਮ-ਉਲ-ਹੱਕ ਨੂੰ ਵੀ ਪਿੱਛੇ ਛੱਡ ਦੇਣਗੇ । ਇੰਜ਼ਮਾਮ ਨੇ ਆਪਣੇ ਕਰੀਅਰ ਵਿੱਚ 499 ਮੈਚ ਖੇਡੇ ਸਨ ਜਦਕਿ ਕੋਹਲੀ ਦਾ ਇਹ 500ਵਾਂ ਮੈਚ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: