ਹਰਿਆਣਾ ਦੇ ਸੋਨੀਪਤ ‘ਚ ਯਮੁਨਾ ਵਿਚ ਗੈਸ ਪਾਈਪ ਲਾਈਨ ਲੀਕ ਹੋ ਗਈ। ਇਹ ਪਾਈਪ ਲਾਈਨ ਰਿਫਾਈਨਰੀ ਤੋਂ ਉੱਤਰ ਪ੍ਰਦੇਸ਼ ਵੱਲ ਜਾ ਰਹੀ ਸੀ। ਪਿੰਡ ਘਸੋਲੀ ਦੇ ਨੇੜੇ ਪਾਈਪ ਲਾਈਨ ਲੀਕ ਹੋਣ ਕਾਰਨ ਆਸ-ਪਾਸ ਦੇ ਇਲਾਕਿਆਂ ‘ਚ ਹੜਕੰਪ ਮੱਚ ਗਿਆ। ਗੈਸ ਪਾਈਪ ਲਾਈਨ ਫਟਣ ਕਾਰਨ ਯਮੁਨਾ ਨਦੀ ਵਿੱਚ ਤੂਫ਼ਾਨ ਵਾਂਗ ਲਹਿਰਾਂ ਉੱਠਣ ਲੱਗੀਆਂ। ਪਿੰਡ ਵਾਸੀਆਂ ਨੇ ਇਸ ਸਾਰੀ ਘਟਨਾ ਦੀ ਵੀਡੀਓ ਵੀ ਬਣਾਈ ਹੈ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਬਾਗਪਤ ਜ਼ਿਲੇ ਦੇ ਛਪਰੌਲੀ ਥਾਣਾ ਖੇਤਰ ਦੇ ਜਾਗੋ ਪਿੰਡ ‘ਚ ਯਮੁਨਾ ਦੇ ਵਿਚਕਾਰ IGL ਕੰਪਨੀ ਦੀ ਗੈਸ ਪਾਈਪ ਲਾਈਨ ਅਚਾਨਕ ਫਟ ਗਈ। ਗੈਸ ਪਾਈਪ ਲਾਈਨ ਫਟਣ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹੇ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਸ ਤੋਂ ਬਾਅਦ ਅਧਿਕਾਰੀਆਂ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਕੀਤਾ ਅਤੇ ਮਾਮਲੇ ਦੀ ਸੂਚਨਾ ਗੈਸ ਕੰਪਨੀ ਦੇ ਸਬੰਧਤ ਅਧਿਕਾਰੀਆਂ ਨੂੰ ਦਿੱਤੀ। ਅਧਿਕਾਰੀਆਂ ਦੀ ਸੂਝ-ਬੂਝ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਹਰ ਡਰੋਨ ਦਾ ਹੋਵੇਗਾ ਰਜਿਸਟ੍ਰੇਸ਼ਨ, ਕੇਂਦਰ ਨੇ ਮੰਨਿਆ CM ਮਾਨ ਦਾ ਸੁਝਾਅ
ਬਰੌਤ ਦੇ SDM ਸੁਭਾਸ਼ ਸਿੰਘ ਨੇ ਦੱਸਿਆ ਕਿ ਪਾਣੀਪਤ-ਦਾਦਰੀ ਪਾਈਪਲਾਈਨ ਸਵੇਰੇ ਕਰੀਬ 3 ਵਜੇ ਅਚਾਨਕ ਫਟ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਸਿੰਚਾਈ ਵਿਭਾਗ, ਜ਼ਿਲ੍ਹੇ ਦੇ ਸਾਰੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਸਨ। ਜ਼ਿਲ੍ਹਾ ਗਾਜ਼ੀਆਬਾਦ ਦੇ ਅਧਿਕਾਰੀਆਂ ਦੀਆਂ ਹਦਾਇਤਾਂ ‘ਤੇ ਫਿਲਹਾਲ ਗੈਸ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਕੋਈ ਨੁਕਸਾਨ ਨਹੀਂ ਹੋਇਆ ਹੈ। ਗੈਸ ਸਪਲਾਈ ਬੰਦ ਹੋਣ ਤੋਂ ਬਾਅਦ ਪਿੰਡ ਵਾਸੀਆਂ ਅਤੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।
ਵੀਡੀਓ ਲਈ ਕਲਿੱਕ ਕਰੋ -: