ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜਾ ਵਨਡੇ ਮੈਚ ਕੇਨਸਿਗਟਨ ਵਿੱਚ ਖੇਡਿਆ ਗਿਆ । ਸ਼ਾਈ ਹੋਪ ਦੀ ਨਾਬਾਦ ਅਰਧ ਸੈਂਕੜੇ ਦੀ ਬਦੌਲਤ ਵੈਸਟਇੰਡੀਜ਼ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ । ਇਸ ਜਿੱਤ ਨਾਲ ਵੈਸਟਇੰਡੀਜ਼ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-1 ਨਾਲ ਬਰਾਬਰੀ ਕਰ ਲਈ ਹੈ । ਮੈਚ ਵਿੱਚ ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 40.5 ਓਵਰਾਂ ਵਿੱਚ 181 ਦੌੜਾਂ ਬਣਾਈਆਂ । ਈਸ਼ਾਨ ਕਿਸ਼ਨ ਨੇ 55 ਦੌੜਾਂ ਦੀ ਪਾਰੀ ਖੇਡੀ । ਇਸ ਦੇ ਨਾਲ ਹੀ ਸ਼ੁਭਮਨ ਗਿੱਲ ਨੇ 34 ਦੌੜਾਂ ਦਾ ਯੋਗਦਾਨ ਦਿੱਤਾ । ਸੂਰਿਆਕੁਮਾਰ ਨੇ 24 ਦੌੜਾਂ ਬਣਾਈਆਂ । ਵੈਸਟਇੰਡੀਜ਼ ਵੱਲੋਂ ਮੋਟੀ ਅਤੇ ਰੋਮਾਰਿਓ ਸ਼ੈਫਰਡ ਨੇ 3-3 ਵਿਕਟਾਂ ਲਈਆਂ, ਜਦਕਿ ਅਲਜ਼ਾਰੀ ਜੋਸੇਫ ਨੇ ਦੋ ਵਿਕਟਾਂ ਹਾਸਿਲ ਕੀਤੀਆਂ।
ਭਾਰਤ ਵੱਲੋਂ ਦਿੱਤੇ 182 ਦੌੜਾਂ ਦੇ ਟੀਚੇ ਨੂੰ ਵੈਸਟਇੰਡੀਜ਼ ਨੇ 36.4 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਹਾਸਿਲ ਕਰ ਲਿਆ । ਕਪਤਾਨ ਸ਼ਾਈ ਹੋਪ ਨੇ ਨਾਬਾਦ 63 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕੀਸੀ ਕਾਰਟੀ ਨੇ ਨਾਬਾਦ 48 ਦੌੜਾਂ ਦੀ ਪਾਰੀ ਖੇਡੀ । ਸ਼ਾਰਦੁਲ ਠਾਕੁਰ ਨੂੰ ਤਿੰਨ ਵਿਕਟਾਂ ਮਿਲੀਆਂ ਜਦੋਂਕਿ ਇੱਕ ਵਿਕਟ ਕੁਲਦੀਪ ਯਾਦਵ ਦੇ ਖਾਤੇ ਵਿੱਚ ਗਈ। ਵੈਸਟਇੰਡੀਜ਼ ਨੇ ਇਸ ਜਿੱਤ ਨਾਲ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਵਾਪਸੀ ਕਰ ਲਈ ਹੈ। ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ ਜਿੱਤਿਆ ਸੀ। ਹੁਣ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ । ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ 1 ਅਗਸਤ ਨੂੰ ਖੇਡਿਆ ਜਾਵੇਗਾ।
ਉੱਥੇ ਹੀ ਭਾਰਤੀ ਟੀਮ ਵਿੱਚ ਖੇਡਦੇ ਹੋਏ ਸ਼ੁਭਮਨ ਗਿੱਲ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 2500 ਦੌੜਾਂ ਪੂਰੀਆਂ ਕੀਤੀਆਂ ਹਨ । ਗਿੱਲ ਨੇ ਵੈਸਟਇੰਡੀਜ਼ ਖਿਲਾਫ 34 ਦੌੜਾਂ ਦੀ ਪਾਰੀ ਖੇਡੀ। ਗਿੱਲ ਦੇ ਨਾਮ ਅੰਤਰਰਾਸ਼ਟਰੀ ਕ੍ਰਿਕਟ ਵਿੱਚ 7 ਸੈਂਕੜੇ ਅਤੇ 9 ਅਰਧ ਸੈਂਕੜੇ ਹਨ। ਓਪਨਿੰਗ ਕਰਨ ਆਏ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਆਪਣੇ ਕਰੀਅਰ ਦਾ 5ਵਾਂ ਅਰਧ ਸੈਂਕੜਾ ਲਗਾਇਆ । ਉਹ 55 ਗੇਂਦਾਂ ‘ਤੇ 55 ਦੌੜਾਂ ਬਣਾ ਕੇ ਆਊਟ ਹੋ ਗਏ। ਕਿਸ਼ਨ ਨੇ ਲਗਾਤਾਰ ਦੂਜੇ ਵਨਡੇ ਵਿੱਚ ਅਰਧ ਸੈਂਕੜਾ ਲਗਾਇਆ।
ਵੈਸਟਇੰਡੀਜ਼ ਦੀ ਟੀਮ: ਬ੍ਰੈਂਡਨ ਕਿੰਗ, ਕਾਇਲ ਮੇਅਰਸ, ਏਲੀਕ ਐਥਨਾਜ਼, ਸ਼ਾਈ ਹੋਪ, ਸ਼ਿਮਰੋਨ ਹੇਟਮਾਇਰ, ਕੇਸੀ ਕਾਰਟੀ, ਰੋਮਾਰਿਓ ਸ਼ੈਫਰਡ, ਯਾਨਿਕ ਕਾਰਿਆ, ਗੁਡਾਕੇਸ਼ ਮੋਤੀ, ਜੇਡਨ ਸੀਲਜ਼ ਤੇ ਅਲਜ਼ਾਰੀ ਜੋਸੇਫ।
ਭਾਰਤੀ ਟੀਮ: ਹਾਰਦਿਕ ਪੰਡਯਾ, ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਸੰਜੂ ਸੈਮਸਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਉਮਰਾਨ ਮਲਿਕ ਅਤੇ ਮੁਕੇਸ਼ ਕੁਮਾਰ।
ਵੀਡੀਓ ਲਈ ਕਲਿੱਕ ਕਰੋ -: