ਚੰਡੀਗੜ੍ਹ ਦੇ ADGP ਹੋਣ ਦਾ ਝਾਂਸਾ ਦੇ ਕੇ ਜਲੰਧਰ ਦੇ ਟਰੈਵਲ ਏਜੰਟ ਨਾਲ ਵੀ 5.76 ਲੱਖ ਰੁਪਏ ਦੀ ਠੱਗੀ ਕਰਨ ਵਾਲੇ 2 ਬਦਮਾਸ਼ ਨੂੰ ਮੋਹਾਲੀ ਪੁਲਿਸ ਨੇ ਕਾਬੂ ਕੀਤਾ ਹੈ। ਇਨ੍ਹਾਂ ਦੋਵਾਂ ਬਦਮਾਸ਼ਾਂ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ ਵੀ ਡੇਢ ਕਰੋੜ ਰੁਪਏ ਦੀ ਠੱਗੀ ਮਾਰੀ ਸੀ। ਇਸ ਗੱਲ ਦਾ ਖੁਲਾਸਾ ਬਦਮਾਸ਼ ਠੱਗ ਅਤੇ ਉਸ ਦੇ ਸਾਥੀ ਦੀ ਗ੍ਰਿਫਤਾਰੀ ਤੋਂ ਬਾਅਦ ਹੋਇਆ ਹੈ। ਮੋਹਾਲੀ ਪੁਲਿਸ ਨੇ ਦੋਵਾਂ ਨੂੰ ਪੰਚਕੂਲਾ ਦੇ ਇੱਕ ਕਲੱਬ ਤੋਂ ਕਾਬੂ ਕੀਤਾ ਹੈ।
ਲੁਟੇਰੇ ਦੀ ਪਛਾਣ ਫਰੀਦਾਬਾਦ (ਹਰਿਆਣਾ) ਦੇ ਰਹਿਣ ਵਾਲੇ ਮ੍ਰਿਣਾਕ ਵਜੋਂ ਹੋਈ ਹੈ ਜਦਕਿ ਉਸ ਦੇ ਸਾਥੀ ਦੀ ਪਛਾਣ ਰਾਘਵ ਗੋਇਲ, ਜੋ ਕਿ ਹਰਿਆਣਾ (ਫਰੀਦਾਬਾਦ) ਸੈਕਟਰ-17 ਦਾ ਰਹਿਣ ਵਾਲਾ ਹੈ। ਦੋਵੇਂ ਇਸ ਸਮੇਂ ਮੁਹਾਲੀ ਦੇ ਫੇਜ਼-8 ਥਾਣੇ ਵਿੱਚ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਹਨ। ਪੁਲਿਸ ਮੁਤਾਬਕ ਉਹ ਪੰਤ ਨੂੰ ਕ੍ਰਿਕਟ ਰਾਹੀਂ ਹੀ ਜਾਣਦਾ ਸੀ। ਦੋਵੇਂ ਜ਼ੋਨਲ ਕ੍ਰਿਕਟ ਅਕੈਡਮੀ ਕੈਂਪ ‘ਚ ਮਿਲੇ ਸਨ।
ਸਾਲ 2021 ਵਿੱਚ, ਦੋਸ਼ੀ ਨੇ ਪੰਤ ਨੂੰ ਲਗਜ਼ਰੀ ਵਸਤੂਆਂ ਦਾ ਕਾਰੋਬਾਰ ਸ਼ੁਰੂ ਕਰਨ ਲਈ ਕਿਹਾ ਸੀ ਅਤੇ ਉਸਨੂੰ ਮਹਿੰਗੀਆਂ ਘੜੀਆਂ ਅਤੇ ਮੋਬਾਈਲ ਸਸਤੇ ਮੁੱਲ ‘ਤੇ ਦੇਣ ਲਈ ਕਿਹਾ ਸੀ। ਪਰ ਮੋਟੀ ਰਕਮ ਲੈ ਕੇ ਠੱਗੀ ਮਾਰੀ ਸੀ। ਉਸ ਨੇ ਮੁੰਬਈ ਦੇ ਇਕ ਵਪਾਰੀ ਨੂੰ ਵੀ ਇਸੇ ਤਰ੍ਹਾਂ ਠੱਗਿਆ ਸੀ। ਕਰੀਬ 6 ਲੱਖ ਰੁਪਏ ਦੀ ਠੱਗੀ ਮਾਰਨ ਤੋਂ ਬਾਅਦ ਮੁਲਜ਼ਮ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ। ਇਸ ਦੇ ਨਾਲ ਹੀ ਜਲੰਧਰ ਦੇ ਇੱਕ ਵਿਅਕਤੀ ਨਾਲ ਵੀ ਇਸੇ ਤਰ੍ਹਾਂ ਠੱਗੀ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਡੇਂਗੂ ਦੇ 440 ਮਾਮਲੇ ਆਏ ਸਾਹਮਣੇ, ਅੱਖਾਂ ‘ਚ ਫਲੂ ਦਾ ਖ਼ਤਰਾ ਵੀ ਵਧਿਆ
ਮੁਹਾਲੀ ਦੇ SSP ਡਾਕਟਰ ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਪੁਲਿਸ ਨੂੰ ਜਲੰਧਰ ਦੇ ਇੱਕ ਟਰੈਵਲ ਏਜੰਟ ਵਿਜੇ ਸਿੰਘ ਵੱਲੋਂ 5.76 ਲੱਖ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ਦਿੱਤੀ ਗਈ ਸੀ। ਪੁਲਿਸ ਨੇ ਮੁਲਜ਼ਮ ਦੀ ਲੋਕੇਸ਼ਨ ਟਰੇਸ ਕਰਕੇ ਉਸ ਨੂੰ ਕਾਬੂ ਕਰ ਲਿਆ। ਮੁਲਜ਼ਮ ਮ੍ਰਿਣਾਕ ਨੇ ਚੰਡੀਗੜ੍ਹ ਦੇ ADGP ਆਲੋਕ ਕੁਮਾਰ ਨੂੰ ਟ੍ਰੈਵਲ ਏਜੰਟ ਵਿਜੇ ਤੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਹਵਾਈ ਟਿਕਟਾਂ ਅਤੇ ਹੋਟਲ ਬੁਕਿੰਗ ਕਰਵਾਈਆਂ ਸਨ।
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਮ੍ਰਿਣਾਕ ਠੱਗੀ ਮਾਰਨ ਤੋਂ ਪਹਿਲਾਂ ਆਪਣੇ ਪੀੜਤ ਅਤੇ ਉਸ ਦੇ ਕਾਰੋਬਾਰ ਬਾਰੇ ਪੂਰੀ ਜਾਣਕਾਰੀ ਹਾਸਲ ਕਰਦਾ ਸੀ। ਫਿਰ ਉਸ ਵਿਅਕਤੀ ਨਾਲ ਸੰਪਰਕ ਕਰਕੇ ਆਪਣੇ ਆਪ ਨੂੰ ਹਾਈ ਪ੍ਰੋਫਾਈਲ ਵਿਅਕਤੀ ਦੱਸ ਕੇ ਵਿਸ਼ਵਾਸ ਜਿੱਤ ਲੈਂਦਾ ਸੀ ਅਤੇ ਫਿਰ ਧੋਖਾਧੜੀ ਨੂੰ ਅੰਜਾਮ ਦਿੰਦਾ ਸੀ। ਮੁਲਜ਼ਮ ਕਲੱਬ ਜਾ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਲਈ ਠੱਗੀ ਮਾਰਦੇ ਸਨ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਰਿਮਾਂਡ ਦੌਰਾਨ ਪੁਲਿਸ ਪਤਾ ਲਗਾਵੇਗੀ ਕਿ ਮੁਲਜ਼ਮ ਨੇ ਹੁਣ ਤੱਕ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: