ਸਮਾਰਟਫੋਨ ਬ੍ਰਾਂਡ Oppo ਨੇ ਭਾਰਤ ‘ਚ ਆਪਣਾ ਨਵਾਂ ਫੋਨ Oppo A78 ਲਾਂਚ ਕੀਤਾ ਹੈ। ਇਸ ਫੋਨ ਨੂੰ 20 ਹਜ਼ਾਰ ਦੀ ਘੱਟ ਕੀਮਤ ‘ਤੇ ਪੇਸ਼ ਕੀਤਾ ਗਿਆ ਹੈ। ਫੋਨ ਵਿੱਚ ਸਨੈਪਡ੍ਰੈਗਨ 680 ਪ੍ਰੋਸੈਸਰ ਦੇ ਨਾਲ 128 ਜੀਬੀ ਸਟੋਰੇਜ ਅਤੇ 8 ਜੀਬੀ ਰੈਮ ਹੈ। Oppo A78 ਨੂੰ 4G ਕੁਨੈਕਟੀਵਿਟੀ ਨਾਲ ਪੇਸ਼ ਕੀਤਾ ਗਿਆ ਹੈ। ਫੋਨ ‘ਚ 5000mAh ਦੀ ਬੈਟਰੀ ਅਤੇ ਫਾਸਟ ਚਾਰਜਿੰਗ ਲਈ ਸਪੋਰਟ ਹੈ।
Oppo A78 ਨੂੰ ਭਾਰਤ ‘ਚ ਐਕਵਾ ਗ੍ਰੀਨ ਅਤੇ ਮਿਸਟ ਬਲੈਕ ਕਲਰ ਆਪਸ਼ਨ ‘ਚ ਪੇਸ਼ ਕੀਤਾ ਗਿਆ ਹੈ। ਫੋਨ ਸਿੰਗਲ ਸਟੋਰੇਜ ‘ਚ ਆਉਂਦਾ ਹੈ, ਇਸ ਦੇ 8GB + 128GB ਸਟੋਰੇਜ ਵੇਰੀਐਂਟ ਦੀ ਕੀਮਤ 17,499 ਰੁਪਏ ਹੈ। ਫੋਨ ਨੂੰ ਆਨਲਾਈਨ ਸਟੋਰ, ਫਲਿੱਪਕਾਰਟ ਅਤੇ ਰਿਟੇਲ ਚੈਨਲਾਂ ਰਾਹੀਂ ਖਰੀਦਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਓਪੋ ਦਾ ਨਵਾਂ ਫੋਨ ਡਿਊਲ ਸਿਮ ਸਪੋਰਟ ਅਤੇ 4ਜੀ ਕੁਨੈਕਟੀਵਿਟੀ ਨਾਲ ਪੇਸ਼ ਕੀਤਾ ਗਿਆ ਹੈ। ਫੋਨ ‘ਚ ਐਂਡ੍ਰਾਇਡ 13 ਆਧਾਰਿਤ ColorOS 13.1 ਉਪਲੱਬਧ ਹੈ। ਫੋਨ ‘ਚ 6.42 ਇੰਚ ਦੀ ਫੁੱਲ HD ਪਲੱਸ AMOLED ਡਿਸਪਲੇ ਹੈ। ਡਿਸਪਲੇ (1,080 x 2,400 ਪਿਕਸਲ) ਰੈਜ਼ੋਲਿਊਸ਼ਨ ਅਤੇ 90 Hz ਰਿਫਰੈਸ਼ ਰੇਟ ਦੇ ਨਾਲ ਉਪਲਬਧ ਹਨ। ਫੋਨ ‘ਚ Qualcomm Snapdragon 680 ਪ੍ਰੋਸੈਸਰ ਅਤੇ Adreno 610 GPU ਸਪੋਰਟ ਕੀਤਾ ਗਿਆ ਹੈ। ਫ਼ੋਨ ਵਿੱਚ 8 GB ਤੱਕ LPDDR4X RAM ਅਤੇ 128 GB ਤੱਕ UFS 2.2 ਸਟੋਰੇਜ ਦਾ ਸੁਪੋਰਟ ਮਿਲਦਾ ਹੈ। ਮਾਈਕ੍ਰੋ SD ਕਾਰਡ ਦੀ ਮਦਦ ਨਾਲ ਸਟੋਰੇਜ ਨੂੰ ਵੀ ਵਧਾਇਆ ਜਾ ਸਕਦਾ ਹੈ।
Oppo A78 ਦੇ ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਡਿਊਲ ਰਿਅਰ ਕੈਮਰਾ ਮੌਜੂਦ ਹੈ। ਫੋਨ ‘ਚ 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਅਤੇ 2-ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਫੋਨ ‘ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। Oppo A78 ਦੇ ਨਾਲ 5,000mAh ਦੀ ਬੈਟਰੀ ਅਤੇ 67W SuperVOOC ਫਾਸਟ ਚਾਰਜਿੰਗ ਸਪੋਰਟ ਉਪਲਬਧ ਹੈ।