ਸ਼ਿਮਲਾ ਸਥਿਤ ਐਗਰੀਕਲਚਰਲ ਪ੍ਰੋਡਿਊਸ ਮਾਰਕੀਟਿੰਗ ਕਮੇਟੀ (APMC) ਦੇ ਕਿਸਾਨ ਭਵਨ ਖਤਰੇ ‘ਚ ਹੈ। ਇਸ ਦੇ ਪਿੱਛੇ ਅੱਜ ਸਵੇਰੇ 11.45 ਵਜੇ ਜ਼ਮੀਨ ਖਿਸਕ ਗਈ। ਇਸ ਕਾਰਨ ਇਮਾਰਤ ਦੇ ਚਾਰ-ਪੰਜ ਕਮਰੇ ਨੁਕਸਾਨੇ ਗਏ ਹਨ ਅਤੇ ਪੱਥਰ ਕਮਰੇ ਦੇ ਅੰਦਰ ਤੱਕ ਪਹੁੰਚ ਗਏ ਹਨ। ਜ਼ਮੀਨ ਖਿਸਕਣ ਤੋਂ ਬਾਅਦ ਚਾਰ ਮੰਜ਼ਿਲਾ ਇਮਾਰਤ ਨੂੰ ਵੀ ਖਤਰਾ ਬਣ ਗਿਆ ਹੈ।
ਕਿਸਾਨ ਭਵਨ ਵਿਖੇ ਰਾਤ ਸਮੇਂ ਪੁਲਿਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ, ਜਿਨ੍ਹਾਂ ਨੂੰ ਸੇਬ ਦੇ ਸੀਜ਼ਨ ਲਈ ਸ਼ਿਮਲਾ ਦੇ ਵੱਖ-ਵੱਖ ਇਲਾਕਿਆਂ ਵਿਚ ਆਵਾਜਾਈ ਨੂੰ ਨਿਯਮਤ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਇਸ ਕਾਰਨ ਦੋ ਵਾਹਨ ਵੀ ਨੁਕਸਾਨੇ ਗਏ ਹਨ। ਗ਼ਨੀਮਤ ਰਹੀ ਕਿ ਲੈਂਡਸਲਾਈਡ ਦਿਨ ਦੇ ਸਮੇਂ ਹੋਇਆ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ।
ਇਹ ਵੀ ਪੜ੍ਹੋ : ਨਹੀਂ ਰਹੇ ਬਾਲੀਵੁੱਡ ਦੇ ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ, ਸਟੂਡੀਓ ‘ਚ ਮਿਲੀ ਮ੍ਰਿਤ.ਕ ਦੇਹ
ਹੁਣ ਕਿਸਾਨ ਭਵਨ ਖਾਲੀ ਕਰ ਦਿੱਤਾ ਗਿਆ ਹੈ। ਇੱਥੇ ਮੁੜ ਜ਼ਮੀਨ ਖਿਸਕਣ ਦਾ ਖ਼ਤਰਾ ਹੈ। ਜ਼ਿਕਰਯੋਗ ਹੈ ਕਿ APMC ਨੇ ਕਿਸਾਨਾਂ ਦੀ ਸਹੂਲਤ ਲਈ ਸ਼ਿਮਲਾ ਦੀ ਢਾਲੀ ਵਿਖੇ ਕਿਸਾਨ ਭਵਨ ਸਥਾਪਿਤ ਕੀਤਾ ਹੈ। ਆਮ ਤੌਰ ‘ਤੇ ਸੇਬਾਂ ਦੇ ਸੀਜ਼ਨ ਦੌਰਾਨ ਇਸ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: