ਫਿਰੋਜ਼ਪੁਰ ਦੇ ਸਰਹੱਦੀ ਪਿੰਡ ਝੁੱਗੇ ਕੇਸਰ ਸਿੰਘ ਵਾਲਾ ਦਾ 18-19 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਸਤਲੁਜ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਦਰਿਆ ਵਿੱਚ ਡੁੱਬਣ ਕਾਰਨ ਕੁਲਵਿੰਦਰ ਦੀ ਮੌਤ ਹੋ ਗਈ ਹੈ। ਕੁਲਵਿੰਦਰ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਉਸ ਦੀ ਝੋਨੇ ਦੀ ਫ਼ਸਲ ਹੜ੍ਹ ਵਿਚ ਡੁੱਬ ਗਈ। ਜਿਸ ਨੂੰ ਦੇਖਣ ਲਈ ਉਹ ਆਪਣੇ ਖੇਤਾਂ ਦਾ ਗੇੜਾ ਮਾਰਨ ਗਿਆ।
ਇਹ ਵੀ ਪੜ੍ਹੋ : ਅਬੋਹਰ ਦੇ ਹਸਪਤਾਲ ‘ਚ ਜੇਬ ਕਤਰਿਆਂ ਦਾ ਆ.ਤੰਕ, 14,000 ਦੀ ਨਕਦੀ ਤੇ ਅਸਲਾ ਲਾਇਸੈਂਸ ਕੀਤਾ ਚੋਰੀ
ਕੁਲਵਿੰਦਰ ਦਰਿਆ ਦੇ ਕੰਢੇ ਧੁੱਸੀ ਬੰਨ੍ਹ ’ਤੇ ਖੜ੍ਹਾ ਸੀ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਨੇ ਬੰਨ੍ਹ ਦੀ ਮਿੱਟੀ ਨੂੰ ਹੇਠਾਂ ਤੋਂ ਕੱਟ ਦਿੱਤਾ। ਅਚਾਨਕ ਬੰਨ੍ਹ ਦੀ ਮਿੱਟੀ ਨਦੀ ਵਿੱਚ ਡਿੱਗ ਗਈ। ਜਿਸ ਨਾਲ ਨੌਜਵਾਨ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਕਾਫੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਨਦੀ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: