Nitin Desai Postmortem Report: ਬਾਲੀਵੁੱਡ ਆਰਟ ਡਾਇਰੈਕਟਰ ਨਿਤਿਨ ਚੰਦਰਕਾਂਤ ਦੇਸਾਈ ਦੀ ਮੌਤ ਨਾਲ ਜੁੜੀ ਇੱਕ ਅਪਡੇਟ ਆਈ ਹੈ। ਬੀਤੇ ਦਿਨ ਨਿਤਿਨ ਦੇਸਾਈ ਨੇ ਰਾਏਗੜ੍ਹ ਦੇ ਕਰਜਤ ਸਥਿਤ ਐਨਡੀ ਸਟੂਡੀਓ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਹੁਣ ਉਸ ਦੀ ਪੋਸਟ ਮਾਰਟਮ ਰਿਪੋਰਟ ਆ ਗਈ ਹੈ।
ਖ਼ਬਰ ਮੁਤਾਬਕ ਨਿਤਿਨ ਦੇਸਾਈ ਦਾ ਪੋਸਟਮਾਰਟਮ ਚਾਰ ਡਾਕਟਰਾਂ ਦੀ ਟੀਮ ਨੇ ਕੀਤਾ। ਰਿਪੋਰਟ ਵਿੱਚ ਕਲਾ ਨਿਰਦੇਸ਼ਕ ਦੀ ਮੌਤ ਦਾ ਕਾਰਨ ਫਾਂਸੀ ਨੂੰ ਦੱਸਿਆ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ।” ਨਿਤਿਨ ਦੇਸਾਈ ਦੀ ਮੌਤ ਦੀ ਖਬਰ ਬੁੱਧਵਾਰ ਨੂੰ ਆਈ। ਪੁਲਿਸ ਨੇ ਬੀਤੇ ਦਿਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਤਿਨ ਦੇਸਾਈ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਸਥਿਤ ਆਪਣੇ ਸਟੂਡੀਓ ਵਿੱਚ ਮ੍ਰਿਤਕ ਪਾਇਆ ਗਿਆ। ਪੁਲਿਸ ਮੁਤਾਬਕ ਆਰਟ ਡਾਇਰੈਕਟਰ ਦੀ ਲਾਸ਼ ਮੁੰਬਈ ਤੋਂ ਕਰੀਬ 80 ਕਿਲੋਮੀਟਰ ਦੂਰ ਕਰਜਤ ਸਥਿਤ ਉਨ੍ਹਾਂ ਦੇ ਐਨਡੀ ਸਟੂਡੀਓ ਤੋਂ ਮਿਲੀ। ਜਿੱਥੋਂ ਖਾਲਾਪੁਰ ਪੁਲਸ ਨੇ ਨਿਤਿਨ ਦੇਸਾਈ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜੇਜੇ ਹਸਪਤਾਲ ਪਹੁੰਚਾਇਆ। ਨਿਤਿਨ ਦੇਸਾਈ ਨੇ ਬਾਲੀਵੁੱਡ, ਮਰਾਠੀ ਅਤੇ ਟੀ.ਵੀ. ਲਈ ਕੰਮ ਕੀਤਾ। ਉਸਨੇ ਆਸ਼ੂਤੋਸ਼ ਗੋਵਾਰੀਕਰ, ਵਿਧੂ ਵਿਨੋਦ ਚੋਪੜਾ, ਰਾਜਕੁਮਾਰ ਹਿਰਾਨੀ ਅਤੇ ਸੰਜੇ ਲੀਲਾ ਭੰਸਾਲੀ ਵਰਗੇ ਵੱਡੇ ਫਿਲਮ ਨਿਰਦੇਸ਼ਕਾਂ ਨਾਲ ਕੰਮ ਕੀਤਾ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਨਿਤਿਨ ਦੇਸਾਈ, ‘ਲਗੇ ਰਹੋ ਮੁੰਨਾ ਭਾਈ’, ‘ਹਮ ਆਪਕੇ ਹੈ ਕੌਨ’, ‘ਦੇਵਦਾਸ’, ‘ਹਮ ਦਿਲ ਦੇ ਚੁਕੇ ਸਨਮ’, ‘ਬਾਦਸ਼ਾਹ’, ‘ਦ ਲੀਜੈਂਡ ਆਫ਼ ਭਗਤ ਸਿੰਘ”, ‘ਪਰਿੰਦਾ’, ‘ਦੋਸਤਾਨਾ’, ‘ਗੌਡ ਤੁਸੀ ਗ੍ਰੇਟ ਹੋ’, ‘ਲਗਾਨ’, ‘ਗਾਂਧੀ- ਮਾਈ ਫਾਦਰ’, ‘ਜੋਧਾ ਅਕਬਰ’ ਅਤੇ ਫੈਸ਼ਨ ਵਰਗੀਆਂ ਫਿਲਮਾਂ ਵਿੱਚ ਕੰਮ ਕਰਕੇ ਪ੍ਰਸਿੱਧੀ ਹਾਸਲ ਕੀਤੀ। ਨਿਤਿਨ ਦੇਸਾਈ ਨੇ ਸਰਬੋਤਮ ਕਲਾ ਨਿਰਦੇਸ਼ਨ ਲਈ ਤਿੰਨ ਫਿਲਮਫੇਅਰ ਅਵਾਰਡ ਅਤੇ ਚਾਰ ਰਾਸ਼ਟਰੀ ਫਿਲਮ ਅਵਾਰਡ ਜਿੱਤੇ। ਉਸਨੇ ਸਾਲ 2005 ਵਿੱਚ ਆਪਣਾ ਸਟੂਡੀਓ ਵੀ ਸ਼ੁਰੂ ਕੀਤਾ, ਜੋ ਕਿ ਕਰਜਤ, ਮਹਾਰਾਸ਼ਟਰ ਵਿੱਚ ਸਥਿਤ ਹੈ। ਉਨ੍ਹਾਂ ਦੇ ਸਟੂਡੀਓ ਦਾ ਨਾਂ ਐਨਡੀ ਸਟੂਡੀਓ ਹੈ। ਇੱਥੇ ਹੀ ਉਨ੍ਹਾਂ ਨੇ ਆਖਰੀ ਸਾਹ ਲਿਆ।