ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਵੱਡਾ ਹਾਦਸਾ ਹੋ ਗਿਆ। ਸੋਮਵਾਰ ਸਵੇਰੇ 7 ਵਜੇ ਤੇਜ਼ ਮੀਂਹ ਕਾਰਨ ਸ਼ਿਵ ਬਾਵੜੀ ਮੰਦਰ ਲੈਂਡਸਲਾਈਡ ਦੀ ਲਪੇਟ ‘ਚ ਆ ਗਿਆ। ਇਸ ਕਾਰਨ ਇੱਥੇ ਮੌਜੂਦ 25 ਤੋਂ ਵੱਧ ਲੋਕ ਮਲਬੇ ਹੇਠ ਦੱਬ ਗਏ। ਹੁਣ ਤੱਕ 2 ਬੱਚਿਆਂ ਸਮੇਤ 4 ਲਾਸ਼ਾਂ ਕੱਢੀਆਂ ਗਈਆਂ ਹਨ। ਬਾਕੀਆਂ ਦੀ ਭਾਲ ਜਾਰੀ ਹੈ। ਭਾਰੀ ਮੀਂਹ ਕਾਰਨ ਬਚਾਅ ਕਾਰਜਾਂ ‘ਚ ਦਿੱਕਤ ਆ ਰਹੀ ਹੈ।
ਇਹ ਮੰਦਿਰ ਸ਼ਿਮਲਾ ਦੇ ਉਪਨਗਰ ਬਾਲਗੰਜ ਖੇਤਰ ਵਿੱਚ ਸਮਰਹਿਲ ਉੱਤੇ ਸਥਿਤ ਹੈ। ਸਾਵਣ ਸੋਮਵਾਰ ਹੋਣ ਕਾਰਨ ਮੰਦਰ ‘ਚ ਸਵੇਰ ਤੋਂ ਹੀ ਭੀੜ ਸੀ। ਇਸ ਦੌਰਾਨ ਅਚਾਨਕ ਲੈਂਡਸਲਾਈਡ ਹੋ ਗਿਆ। ਮੰਦਰ ਵਿੱਚ ਦੱਬੇ ਇੱਕ ਵਿਅਕਤੀ ਨੇ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਕੇ ਜਲਦੀ ਤੋਂ ਜਲਦੀ ਬਚਾਉਣ ਦੀ ਅਪੀਲ ਕੀਤੀ ਹੈ। ਜਿਸ ਤੋਂ ਬਾਅਦ ਬਚਾਅ ਟੀਮ ਮੌਕੇ ਤੇ ਪਹੁੰਚੀ।
ਇਹ ਵੀ ਪੜ੍ਹੋ : ਤਰਨਤਾਰਨ ਤੋਂ 3 ਸਾਲਾ ਬੱਚਾ ਅਗਵਾ, ਕਾਰ ਸਵਾਰ 3 ਨੌਜਵਾਨਾਂ ਨੇ ਹਥਿਆਰ ਦੀ ਨੋਕ ‘ਤੇ ਪਿਤਾ ਤੋਂ ਖੋਹਿਆ
ਭਾਰੀ ਮੀਂਹ ਕਾਰਨ ਪਹਾੜੀ ਤੋਂ ਪੱਥਰ ਅਜੇ ਵੀ ਡਿੱਗ ਰਹੇ ਹਨ। NDRF ਦੀ ਟੀਮ ਬਚਾਅ ‘ਚ ਲੱਗੀ ਹੋਈ ਹੈ। ਮਲਬੇ ਦੇ ਨਾਲ ਮੰਦਰ ‘ਤੇ ਦਰੱਖਤ ਡਿੱਗ ਗਏ। ਇਸ ਕਾਰਨ ਵੱਧ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਮਲਬੇ ਨੂੰ ਹਟਾਉਣ ਲਈ ਕੰਮ ਕਰ ਰਿਹਾ ਹੈ। ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਦੂਜੇ ਪਾਸੇ CM ਦੇ ਮੀਡੀਆ ਸਲਾਹਕਾਰ ਨਰੇਸ਼ ਚੌਹਾਨ ਨੇ ਦੱਸਿਆ ਕਿ 10 ਤੋਂ 15 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।
ਵੀਡੀਓ ਲਈ ਕਲਿੱਕ ਕਰੋ -: