ਮਿਜ਼ੋਰਮ ਵਿੱਚ ਬੁੱਧਵਾਰ ਨੂੰ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਨਿਰਮਾਣ ਅਧੀਨ ਰੇਲਵੇ ਪੁਲ ਦੇ ਢਹਿ ਜਾਣ ਕਾਰਨ ਘੱਟੋ-ਘੱਟ 17 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ 10 ਵਜੇ ਰਾਜਧਾਨੀ ਆਈਜ਼ੌਲ ਤੋਂ 21 ਕਿਲੋਮੀਟਰ ਦੂਰ ਸਾਇਰੰਗ ਵਿੱਚ ਵਾਪਰਿਆ। ਘਟਨਾ ਸਮੇਂ ਪੁਲ ‘ਤੇ 35 ਤੋਂ 40 ਮਜ਼ਦੂਰ ਕੰਮ ਕਰ ਰਹੇ ਸਨ। ਪ੍ਰਸ਼ਾਸਨ ਬਚਾਅ ਕਾਰਜ ਚਲਾ ਰਿਹਾ ਹੈ।
ਹੁਣ ਤੱਕ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਕੁਝ ਹੋਰ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਨਾਲ ਹੀ ਉੱਤਰ-ਪੂਰਬੀ ਫਰੰਟੀਅਰ ਰੇਲਵੇ ਦੇ CPRO ਸਬਿਆਸਾਚੀ ਨੇ ਕਿਹਾ ਕਿ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ DC ਦੀ ਨਿਵੇਕਲੀ ਪਹਿਲਕਦਮੀ, ਹੜ੍ਹ ਪ੍ਰਭਾਵਿਤ ਬੱਚਿਆਂ ਲਈ ਆਨਲਾਈਨ ਕੋਚਿੰਗ ਕੀਤੀ ਸ਼ੁਰੂ
ਇਹ ਪੁਲ ਬੈਰਾਬੀ ਨੂੰ ਸੈਰੰਗ ਨਾਲ ਜੋੜਨ ਵਾਲੀ ਕੁਰੁੰਗ ਨਦੀ ਉੱਤੇ ਬਣਾਇਆ ਜਾ ਰਿਹਾ ਸੀ। ਪੁਲ ਵਿੱਚ ਕੁੱਲ 4 ਪਿੱਲਰ ਹਨ। ਤੀਜੇ ਅਤੇ ਚੌਥੇ ਖੰਭੇ ਦੇ ਵਿਚਕਾਰ ਗਾਰਡ ਹੇਠਾਂ ਡਿੱਗ ਗਿਆ। ਸਾਰੇ ਮਜ਼ਦੂਰ ਇਸੇ ਗਾਰਡ ‘ਤੇ ਕੰਮ ਕਰ ਰਹੇ ਸਨ। ਜ਼ਮੀਨ ਤੋਂ ਪੁਲ ਦੀ ਉਚਾਈ 104 ਮੀਟਰ ਯਾਨੀ 341 ਫੁੱਟ ਹੈ। ਯਾਨੀ ਪੁਲ ਦੀ ਉਚਾਈ ਕੁਤੁਬ ਮੀਨਾਰ ਤੋਂ ਵੀ ਵੱਧ ਹੈ।
ਵੀਡੀਓ ਲਈ ਕਲਿੱਕ ਕਰੋ -: