ਏਸ਼ੀਆ ਕੱਪ 2023 ਵਿੱਚ 2 ਸਤੰਬਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਮਹਾਮੁਕਾਬਲਾ ਦੇਖਣ ਨੂੰ ਮਿਲੇਗਾ। ਇਸ ਮੁਕਾਬਲੇ ਤੋਂ ਪਹਿਲਾ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਗੱਲਬਾਤ ਕੀਤੀ। ਗਾਂਗੁਲੀ ਨੇ ਕਿਹਾ ਕਿ ਰੈਂਕਿੰਗ ਨਾਲ ਕੋਈ ਫਰਕ ਨਹੀਂ ਪੈਂਦਾ, ਉਹ ਇੱਕ ਵਧੀਆ ਟੀਮ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕੋਲ ਵਧੀਆ ਬਾਲਿੰਗ ਅਟੈਕ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੈਚ ਨੂੰ ਲੈ ਕੇ ਜ਼ਰੂਰੀ ਇਹ ਹੈ ਕਿ ਤੁਸੀਂ ਉਸ ਦਿਨ ਕਿਸ ਤਰ੍ਹਾਂ ਖੇਡਦੇ ਹੋ।
ਸੌਰਵ ਗਾਂਗੁਲੀ ਨੇ ਕਿਹਾ ਕਿ ਰੈਂਕਿੰਗ ਨਾਲ ਨਹੀਂ, ਬਲਕਿ ਇਸ ਨਾਲ ਫਰਕ ਪੈਂਦਾ ਹੈ ਕਿ ਉਸ ਦਿਨ ਕੌਣ ਵਧੀਆ ਖੇਡਦਾ ਹੈ। ਉਨ੍ਹਾਂ ਕੋਲ ਵਧੀਆ ਬਾਲਿੰਗ ਅਟੈਕ ਹੈ- ਨਸੀਮ ਸ਼ਾਹ, ਸ਼ਾਹੀਨ ਅਫਰੀਦੀ, ਹਾਰਿਸ ਰਾਊਫ। ਉਨ੍ਹਾਂ ਦੀ ਟੀਮ ਵਿੱਚ ਬੈਲੈਂਸ ਹੈ। ਭਾਰਤ ਵੀ ਇੱਕ ਮਜ਼ਬੂਤ ਟੀਮ ਹੈ। ਤੁਸੀਂ ਉਸ ਦਿਨ ਕਿਸ ਤਰ੍ਹਾਂ ਖੇਡਦੇ ਹੋ। ਇਸ ਵਿੱਚ ਕੋਈ ਰਾਕੇਟ ਸਾਈਂਸ ਨਹੀਂ ਹੈ। ਦੋਵੇਂ ਟੀਮਾਂ ਮਜ਼ਬੂਤ ਹਨ, ਜੋ ਪਲਾਨ ਨੂੰ ਜ਼ਿਆਦਾ ਵਧੀਆ ਢੰਗ ਨਾਲ ਅੰਜ਼ਾਮ ਦੇਵੇਗਾ, ਓਹੀ ਮੈਚ ਜਿੱਤੇਗਾ।
ਇਹ ਵੀ ਪੜ੍ਹੋ: ਫਿਰੋਜ਼ਪੁਰ ‘ਚ ਮੋਬਾਈਲ ਨੂੰ ਲੈ ਕੇ ਹੋਏ ਵਿਵਾਦ ਦੇ ਬਾਅਦ ਫਾਇ.ਰਿੰਗ, 2 ਸਕੇ ਭਰਾਵਾਂ ਦੀ ਮੌ.ਤ
30 ਅਗਸਤ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ 2023 ਵਿੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ 3 ਵਾਰ ਵੀ ਭਿੜ ਸਕਦੀਆਂ ਹਨ। ਇਸ ਤੋਂ ਪਹਿਲਾਂ 2022 ਵਿੱਚ ਖੇਡੇ ਗਏ ਏਸ਼ੀਆ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ 2 ਵਾਰ ਮੁਕਾਬਲੇ ਦੇਖਣ ਨੂੰ ਮਿਲੇ ਸਨ। ਪਰ ਇਸ ਵਾਰ ਦੋਨੋਂ ਟੀਮਾਂ ਫਾਈਨਲ ਮੁਕਾਬਲਾ ਮਿਲਾ ਕੇ ਤਿੰਨ ਵਾਰ ਆਹਮੋ-ਸਾਹਮਣੇ ਆ ਸਕਦੀਆਂ ਹਨ।
ਦੱਸ ਦੇਈਏ ਕਿ ਏਸ਼ੀਆ ਕੱਪ 2023 ਦੇ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਵਿਸ਼ਵ ਕੱਪ 2023 ਵਿੱਚ ਮਹਾਮੁਕਾਬਲਾ ਦੇਖਣ ਨੂੰ ਮਿਲੇਗਾ। 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਮੁਕਾਬਲਾ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਟੀ-20 ਵਿਸ਼ਵ ਕੱਪ 2022 ਵਿੱਚ ਆਹਮੋ-ਸਾਹਮਣੇ ਆਈਆਂ ਸਨ, ਜਿਸ ਵਿੱਚ ਭਾਰਤ ਨੇ ਜਿੱਤ ਦਰਜ ਕੀਤੀ ਸੀ। ਹੁਣ ਏਸ਼ੀਆ ਕੱਪ ਤੇ ਵਿਸ਼ਵ ਕੱਪ ਵਿੱਚ ਕਿਹੜੀ ਟੀਮ ਬਾਜ਼ੀ ਮਾਰਦੀ ਹੈ, ਇਹ ਵੇਖਣਾ ਦਿਲਚਸਪ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: