ਵਿਸ਼ਵ ਕੱਪ 2023 ਦਾ ਆਗਾਜ਼ 5 ਅਕਤੂਬਰ ਤੋਂ ਹੋਵੇਗਾ । ਇਸ ਤੋਂ ਠੀਕ ਪਹਿਲਾਂ ਹੀ ਆਸਟ੍ਰੇਲੀਆ ਨੂੰ ਵੱਡਾ ਝਟਕਾ ਲੱਗਿਆ ਹੈ। ਟੀਮ ਦੇ ਦਿੱਗਜ ਖਿਡਾਰੀ ਗਲੇਨ ਮੈਕਸਵੇਲ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਹਨ । ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ 30 ਅਗਸਤ ਤੋਂ ਟੀ-20 ਅਤੇ ਵਨਡੇ ਸੀਰੀਜ਼ ਖੇਡੀ ਜਾਵੇਗੀ । ਮੈਕਸਵੈੱਲ ਟੀ-20 ਸੀਰੀਜ਼ ਵਿੱਚਨਹੀਂ ਖੇਡ ਸਕਣਗੇ। ਆਈਸੀਸੀ ਮੁਤਾਬਕ ਮੈਕਸਵੇਲ ਨੂੰ ਗਿੱਟੇ ਦੀ ਸੱਟ ਲੱਗੀ ਹੈ। ਵਿਸ਼ਵ ਕੱਪ ਤੋਂ ਪਹਿਲਾਂ ਮੈਕਸਵੇਲ ਦੇ ਸੱਟ ਲੱਗਣਾ ਆਸਟ੍ਰੇਲੀਆ ਲਈ ਬਹੁਤ ਵੱਡਾ ਝਟਕਾ ਹੈ।
ਆਸਟ੍ਰੇਲੀਆਈ ਟੀਮ ਦੱਖਣੀ ਅਫਰੀਕਾ ਦੇ ਦੌਰੇ ‘ਤੇ ਹੈ। ਇੱਥੇ 5 ਵਨਡੇ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਣੀ ਹੈ । ਮੈਕਸਵੇਲ ਟੀ-20 ਸੀਰੀਜ਼ ਲਈ ਡਰਬਨ ਵਿੱਚ ਅਭਿਆਸ ਕਰ ਰਹੇ ਸੀ। ਇਸ ਦੌਰਾਨ ਉਹ ਜ਼ਖਮੀ ਹੋ ਗਏ । ਆਈਸੀਸੀ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਖਬਰ ਮੁਤਾਬਕ ਮੈਕਸਵੇਲ ਨੂੰ ਗਿੱਟੇ ਦੀ ਸੱਟ ਲੱਗੀ ਹੈ। ਉਹ ਸੱਟ ਕਾਰਨ ਆਸਟ੍ਰੇਲੀਆ ਪਰਤ ਰਿਹਾ ਹੈ। ਹਾਲਾਂਕਿ ਆਸਟ੍ਰੇਲੀਆ ਲਈ ਇਹ ਰਾਹਤ ਦੀ ਗੱਲ ਹੈ ਕਿ ਮੈਕਸਵੇਲ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ।
ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ ‘ਚ ਹੁਣ ਟੀਚਰਾਂ ਦੀ ਲੱਗੇਗੀ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਹਾਜ਼ਰੀ, ਹੁਕਮ ਜਾਰੀ
ਆਸਟ੍ਰੇਲੀਆਈ ਟੀਮ ਦੇ ਚੋਣਕਾਰ ਟੋਨੀ ਡੋਡੇਮੇਡ ਨੇ ਮੈਕਸਵੇਲ ਦੀ ਸੱਟ ‘ਤੇ ਪ੍ਰਤੀਕਿਰਿਆ ਦਿੱਤੀ ਹੈ । ਡੋਡੇਮੇਡ ਦਾ ਕਹਿਣਾ ਹੈ ਕਿ ਟੀਮ ਮੈਕਸਵੇਲ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਜੋਖਮ ਨਹੀਂ ਚੁੱਕਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਅਸੀਂ ਮੈਕਸਵੇਲ ਦੀ ਰਿਕਵਰੀ ‘ਤੇ ਧਿਆਨ ਦੇਣਗੇ। ਉਮੀਦ ਕਰਦੇ ਹਾਂ ਕਿ ਉਹ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਉਪਲਬਧ ਰਹਿਣ।
ਗੌਰਤਲਬ ਹੈ ਕਿ ਮੈਕਸਵੈੱਲ ਆਸਟ੍ਰੇਲੀਆ ਦੇ ਦਿਗੱਜ ਆਲਰਾਊਂਡਰ ਖਿਡਾਰੀ ਹਨ। ਉਨ੍ਹਾਂ ਨੇ ਹੁਣ ਤੱਕ 128 ਵਨਡੇ ਖੇਡੇ ਹਨ। ਇਸ ਦੌਰਾਨ 3490 ਦੌੜਾਂ ਬਣਾਈਆਂ ਹਨ । ਮੈਕਲਵੇਲ ਨੇ 2 ਸੈਂਕੜੇ ਅਤੇ 23 ਅਰਧ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਉਸ ਨੇ 60 ਵਿਕਟਾਂ ਵੀ ਲਈਆਂ ਹਨ। ਮੈਕਸਵੇਲ ਨੇ 98 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 2159 ਦੌੜਾਂ ਬਣਾਈਆਂ ਹਨ । ਉਨ੍ਹਾਂ ਨੇ ਇਸ ਫਾਰਮੈਟ ਵਿੱਚ 3 ਸੈਂਕੜੇ ਅਤੇ 10 ਅਰਧ ਸੈਂਕੜੇ ਲਗਾਏ ਹਨ । ਉਨ੍ਹਾਂ ਨੇ 39 ਵਿਕਟਾਂ ਲਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: