ਐਲੋਨ ਮਸਕ ਨੇ ਪਿਛਲੇ ਸਾਲ ਜਦੋਂ ਤੋਂ ਟਵਿੱਟਰ ‘ਤੇ ਆਪਣਾ ਕਬਜ਼ਾ ਕੀਤਾ ਹੈ, ਉਦੋਂ ਤੋ ਉਹ ਇਸ ਵਿਚ ਬਹੁਤ ਸਾਰੇ ਬਦਲਾਅ ਕਰ ਚੁੱਕੇ ਹਨ। ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਦਾ ਨਾਂ ਹੀ ਬਦਲ ਦਿੱਤਾ। ਉਨ੍ਹਾਂ ਨੇ ਇਸ ਦਾ ਨਾਂ ਟਵਿੱਟਰ ਤੋਂ ਬਦਲ ਕੇ ‘ਐਕਸ’ ਰੱਖ ਦਿੱਤਾ। ਹੁਣ ਉਹ ਮੇਟਾ ਦੇ ਸਾਰੇ ਪਲੇਟਫਾਰਮਸ ਨੂੰ ਇਕੱਲੇ ਟੱਕਰ ਦੇਣ ਲਈ ਤਿਆਰ ਹਨ। ਇਸੇ ਤਹਿਤ ਉਨ੍ਹਾਂ ਨੇ ਵੱਡਾ ਐਲਾਨ ਕੀਤਾ ਹੈ।
ਵ੍ਹਟਸਐਪ, ਇੰਸਟਾਗ੍ਰਾਮ ਤੇ ਫੇਸਬੁੱਕ ਦੀ ਤਰ੍ਹਾਂ ਹੀ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਵੀਡੀਓ ਤੇ ਆਡੀਓ ਕਾਲ ਕਰ ਸਕਣਗੇ। ਇਸ ਦੀ ਜਾਣਕਾਰੀ ਖੁਦ ਐਲੋਨ ਮਸਕ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਫੀਚਰ ਕਿਥੇ-ਕਿਥੇ ਕੰਮ ਕਰ ਸਕੇਗਾ।
ਉਨ੍ਹਾਂ ਦੱਸਿਆ ਕਿ ਨਵੇਂ ਫੀਚਰ ਦਾ ਲਾਭ ਸਾਰੇ ਤਰ੍ਹਾਂ ਦੇ ਫੋਨ ਤੇ ਲੈਪਟਾਪ ਵਿਚ ਲੈ ਸਕੋਗੇ। ਐਂਡ੍ਰਾਇਡ, ਆਈਓਐੱਸ ਤੇ ਲੈਪਟਾਪ ਵਿਚ ਇਸ ਫੀਚਰ ਦਾ ਇਸਤੇਮਾਲ ਆਸਾਨੀ ਨਾਲ ਕੀਤਾ ਜਾ ਸਕੇਗਾ। ਵੀਡੀਓ ਅਤੇ ਆਡੀਓ ਕਾਲ ਲਈ ਕਿਸੇ ਦਾ ਫੋਨ ਨੰਬਰ ਪਤਾ ਹੋਣ ਦੀ ਲੋੜ ਨਹੀਂ ਹੋਵੇਗੀ। ਨੰਬਰ ਜਾਣੇ ਬਿਨਾਂ ਵੀ ਐਕਸ ਜ਼ਰੀਏ ਲੋਕ ਇਕ-ਦੂਜੇ ਨਾਲ ਗੱਲ ਕਰ ਸਕਣਗੇ।