ਪਟਵਾਰੀਆਂ ਤੇ ਕਾਨੂੰਨਗੋਆਂ ਦੀ ਹੜਤਾਲ ਵਿਚਾਲੇ ਮੁੱਖ ਮੰਤਰੀ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਮਾਨ ਸਰਕਾਰ ਵੱਲੋਂ 586 ਪਟਵਾਰੀਆਂ ਦੀ ਨਵੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਕਿ ਪੰਜਾਬ ਵਿਚ ਪਟਵਾਰੀਆਂ ਦੇ ਸਰਕਲ ਦੀ ਕੋਈ ਜਗ੍ਹਾ ਖਾਲੀ ਨਹੀਂ ਰਹਿਣ ਦਿੱਤੀ ਜਾਵੇਗੀ।
CM ਮਾਨ ਨੇ ਕਿਹਾ ਕਿ 741 ਉਹ ਪਟਵਾਰੀ ਉਮੀਦਵਾਰ ਜੋ ਟ੍ਰੇਨਿੰਗ ‘ਤੇ ਸਨ, ਉਨ੍ਹਾਂ ਨੂੰ ਫੀਲਡ ਵਿਚ ਲੈ ਕੇ ਆਰਹੇ ਹਨ। ਉਨ੍ਹਾਂ ਦੀ 15 ਮਹੀਨੇ ਦੀ ਟ੍ਰੇਨਿੰਗ ਸੀ ਜੋ ਹੁਣ ਸਿਰਫ 2-3 ਮਹੀਨੇ ਦੀ ਹੀ ਬਚੀ ਹੈ। ਉਨ੍ਹਾਂ ਨੂੰ ਟ੍ਰੇਨਿੰਗ ਤੋਂ ਫੀਲਡ ਵਿਚ ਲਿਆਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਪਟਵਾਰੀਆਂ ਦੀ ਹਾਜ਼ਰੀ ਬਾਇਓਮੀਟ੍ਰਕ ਤਰੀਕੇ ਨਾਲ ਕੀਤੀ ਜਾਵੇਗੀ। 710 ਅਜਿਹੀਆਂ ਪੋਸਟਾਂ ਹਨ ਜਿਨ੍ਹਾਂ ਨੂੰ ਅਜੇ ਤੱਕ ਨਿਯੁਕਤੀ ਪੱਤਰ ਨਹੀਂ ਮਿਲੇ ਹਨ। ਕੁਝ ਕਾਰਵਾਈ ਰਹਿੰਦੀ ਸੀ ਜਿਸ ਕਾਰਨ ਇਹ ਨਹੀਂ ਦਿੱਤੇ ਗਏ। ਗ੍ਰਹਿ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਤੇ ਜਲਦ ਹੀ ਉਨ੍ਹਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: