ਏਸ਼ੀਆ ਕੱਪ 2023 ਵਿੱਚ ਸੁਪਰ-4 ਸਟੇਜ ਦੇ ਮੈਚ ਕੋਲੰਬੋ ਤੋਂ ਕਿਸੇ ਹੋਰ ਸ਼ਹਿਰ ਵਿੱਚ ਸ਼ਿਫਟ ਹੋ ਸਕਦੇ ਹਨ। ਕੋਲੰਬੋ ਵਿੱਚ ਇਸ ਸਮੇਂ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ, ਜਿਸਦੇ ਮੱਦੇਨਜ਼ਰ ਸ਼੍ਰੀਲੰਕਾ ਦੇ ਕੈਂਡੀ ਜਾਂ ਦਾਮਬੁਲਾ ਸ਼ਹਿਰ ਵਿੱਚ ਮੈਚ ਕਰਵਾਏ ਜਾ ਸਕਦੇ ਹਨ। ਕੋਲੰਬੋ ਵਿੱਚ ਫਾਈਨਲ ਤੇ ਸੁਪਰ-4 ਸਟੇਜ ਦੇ 5 ਮੈਚ ਹੋਣੇ ਹਨ। ਏਸ਼ੀਆ ਕੱਪ ਦੇ ਸੁਪਰ-4 ਸਟੇਜ 6 ਸਤੰਬਰ ਤੋਂ ਸ਼ੁਰੂ ਹੋਵੇਗਾ। ਪਹਿਲਾ ਮੁਕਾਬਲਾ ਪਾਕਿਸਤਾਨ ਦੇ ਲਾਹੌਰ ਵਿੱਚ ਖੇਡਿਆ ਜਾਵੇਗਾ, ਉੱਥੇ ਹੀ ਬਾਕੀ ਮੁਕਾਬਲੇ ਕੋਲੰਬੋ ਵਿੱਚ ਹੋਣਗੇ।
ਏਸ਼ੀਅਨ ਕ੍ਰਿਕਟ ਕਾਊਂਸਿਲ ਦੇ ਸੂਤਰਾਂ ਦੇ ਅਨੁਸਾਰ ਕੋਲੰਬੋ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਸ਼ਹਿਰ ਵਿੱਚ ਹੜ੍ਹ ਵਰਗੇ ਹਾਲਾਤ ਹੋ ਰਹੇ ਹਨ ਤੇ ਅਗਲੇ ਕੁਝ ਦਿਨ ਵੀ ਭਾਰੀ ਬਾਰਿਸ਼ ਦਾ ਅਨੁਮਾਨ ਲਗਾਇਆ ਗਿਆ ਹੈ। ਜਿਸਨੂੰ ਦੇਖਦੇ ਹੋਏ ਕੋਲੰਬੋ ਵਿੱਚ ਹੋਣ ਵਾਲੇ ਸੁਪਰ-4 ਸਟੇਜ ਦੇ ਮੈਚ ਕਿਤੇ ਹੋਰ ਕਰਵਾਏ ਜਾ ਸਕਦੇ ਹਨ। ਕੋਲੰਬੋ ਵਿੱਚ ਸੁਪਰ-4 ਸਟੇਜ ਦਾ ਪਹਿਲਾ ਮੈਚ 9 ਸਤੰਬਰ ਨੂੰ ਹੋਵੇਗਾ। ਸ਼ਹਿਰ ਵਿੱਚ ਇਸਦੇ ਬਾਅਦ 15 ਸਤੰਬਰ ਤੱਕ 4 ਹੋਰ ਮੈਚ ਹੋਣਗੇ। 17 ਸਤੰਬਰ ਨੂੰ ਏਸ਼ੀਆ ਕੱਪ ਦਾ ਫਾਈਨਲ ਮੁਕਾਬਲਾ ਵੀ ਕੋਲੰਬੋ ਵਿੱਚ ਹੀ ਹੋਣ ਵਾਲਾ ਹੈ।
ਇਹ ਵੀ ਪੜ੍ਹੋ: ਕ੍ਰਿਕਟਰ ਜਸਪ੍ਰੀਤ ਬੁਮਰਾਹ ਦੇ ਘਰ ਆਇਆ ਛੋਟਾ ਮਹਿਮਾਨ! ਪਤਨੀ ਸੰਜਨਾ ਗਣੇਸ਼ਨ ਨੇ ਬੇਟੇ ਨੂੰ ਦਿੱਤਾ ਜਨਮ
ਕੋਲੰਬੋ ਵਿੱਚ ਐਤਵਾਰ ਨੂੰ ਪੂਰੇ ਦਿਨ ਬਾਰਿਸ਼ ਹੋਈ। ਮੌਸਮ ਵਿਭਾਗ ਅਨੁਸਾਰ ਸੋਮਵਾਰ ਤੋਂ ਅਗਲੇ ਐਤਵਾਰ ਯਾਨੀ ਕਿ 10 ਸਤੰਬਰ ਤੱਕ ਸ਼ਹਿਰ ਵਿੱਚ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ 26 ਤੋਂ 29 ਡਿਗਰੀ ਦੇ ਵਿਚਾਲੇ ਰਹਿ ਸਕਦਾ ਹੈ। ਜਿਸ ਕਾਰਨ ਕਿਸੇ ਵੀ ਤਰ੍ਹਾਂ ਦੀ ਆਊਟਡੋਰ ਸਪੋਰਟਸ ਐਕਟੀਵਿਟੀ ਪਾਸਿਬਲ ਹੋਣ ਦੇ ਚਾਂਸ ਖਤਮ ਹੋ ਜਾਣਗੇ।
ਦੱਸ ਦੇਈਏ ਕਿ ਏਸ਼ੀਅਨ ਕ੍ਰਿਕਟ ਕਾਊਂਸਿਲ ਕੋਲੰਬੋ ਵਿੱਚ ਬਾਰਿਸ਼ ਦੇ ਮੱਦੇਨਜ਼ਰ ਮੈਚ ਵੈਨਿਊ ਸ਼ਿਫਟ ਕਰਨ ਦੀ ਪਲਾਨਿੰਗ ਕਰ ਰਹੀ ਹੈ। ਕੈਂਡੀ ਤੇ ਦਾਮਬੁਲਾ ਵਿੱਚ ਸੁਪਰ-4 ਦੇ ਮੈਚ ਕਰਵਾਏ ਜਾ ਸਕਦੇ ਹਨ। ਕੈਂਡੀ ਵਿੱਚ ਹੁਣ ਤੱਕ ਗਰੁੱਪ ਸਟੇਜ ਦੇ 2 ਮੈਚ ਖੇਡੇ ਗਏ ਹਨ। ਸ਼੍ਰੀਲੰਕਾ-ਬੰਗਲਾਦੇਸ਼ ਮੈਚ ਦਾ ਨਤੀਜਾ ਨਿਕਲਿਆ, ਜਦਕਿ ਭਾਰਤ-ਪਾਕਿਸਤਾਨ ਮੈਚ ਬਾਰਿਸ਼ ਦੇ ਕਾਰਨ ਬੇਨਤੀਜਾ ਰਿਹਾ। ਹੁਣ ਇਸੇ ਮੈਦਾਨ ‘ਤੇ 4 ਸਤੰਬਰ ਨੂੰ ਭਾਰਤ ਤੇ ਨੇਪਾਲ ਦੇ ਵਿਚਾਲੇ ਗਰੁੱਪ ਸਟੇਜ ਦਾ ਮੈਚ ਹੋਣਾ ਹੈ, ਜਿਸ ‘ਤੇ ਬਾਰਿਸ਼ ਦਾ ਖਤਰਾ ਮੰਡਰਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “