ਜਲੰਧਰ ਸ਼ਹਿਰ ‘ਚ ਲੁਟੇਰਿਆਂ ਅਤੇ ਚੋਰਾਂ ਦਾ ਪੂਰਾ ਆਤੰਕ ਬਣਿਆ ਹੋਇਆ ਹੈ। ਸ਼ਹਿਰ ਵਿੱਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਹਿਰ ਦੇ ਬਸਤੀ ਬਾਵਾ ਖੇਲ ‘ਚ ਲੁੱਟ ਦੇ ਮਾਮਲੇ ਵਿੱਚ ਅਜੇ ਕੋਈ ਸੁਰਾਗ ਨਹੀਂ ਮਿਲਿਆ ਸੀ ਕਿ ਹੁਣ ਬਸਤੀ ਇਲਾਕੇ ਵਿੱਚ ਮਿੱਠਾਪੁਰ ਨੇੜੇ ਬੈਂਕ ਕਾਲੋਨੀ ‘ਚ ਰਹਿਣ ਵਾਲੇ ਕਰਿਆਨਾ ਕਾਰੋਬਾਰੀ ਯੋਗੇਸ਼ ਗੁਪਤਾ ‘ਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਹੈ। ਲੁਟੇਰਿਆਂ ਨੇ ਯੋਗੇਸ਼ ਗੁਪਤਾ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ 50 ਹਜ਼ਾਰ ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਖੋਹ ਲਿਆ।
ਯੋਗੇਸ਼ ਗੁਪਤਾ ਦੇ ਸਿਰ ਅਤੇ ਬਾਹਾਂ ‘ਤੇ ਸੱਟਾਂ ਲੱਗੀਆਂ ਹਨ। ਯੋਗੇਸ਼ ਗੁਪਤਾ ਜੋ ਕਿ ਕੈਂਸਰ ਦਾ ਮਰੀਜ਼ ਵੀ ਹੈ, ਨੇ ਦੱਸਿਆ ਕਿ ਉਹ ਕਰਿਆਨੇ ਦੀ ਸਪਲਾਈ ਦਾ ਕੰਮ ਕਰਦਾ ਹੈ। ਉਹ ਕਰਿਆਨੇ ਦੀ ਸਪਲਾਈ ਕਰਨ ਲਈ ਬੈਂਕ ਕਾਲੋਨੀ ਵੀ ਆਇਆ ਹੋਇਆ ਸੀ। ਰਸਤੇ ‘ਚ ਦੋ ਬਾਈਕ ਸਵਾਰ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਜੇਬ ‘ਚੋਂ ਨਕਦੀ ਅਤੇ ਮੋਬਾਈਲ ਫੋਨ ਲੁੱਟ ਲਿਆ ਅਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਪਾਕਿਸਤਾਨੀ ਫੌਜ ਖਿਲਾਫ ਮੋਰਚਾ ਖੋਲ੍ਹ ਕੇ ਬੁਰੇ ਫਸੇ ਆਰਿਫ ਅਲਵੀ, ਹੁਣ ਰਾਸ਼ਟਰਪਤੀ ਅਹੁਦੇ ਤੋਂ ਦੇਣਾ ਹੋਵੇਗਾ ਅਸਤੀਫਾ
ਕਰਿਆਨਾ ਕਾਰੋਬਾਰੀ ਯੋਗੇਸ਼ ਗੁਪਤਾ ਨੇ ਦੱਸਿਆ ਕਿ ਬੈਂਕ ਕਲੋਨੀ ਦੀ ਗਲੀ ‘ਚ ਜਦੋਂ ਲੁਟੇਰਿਆਂ ਨੇ ਉਸ ‘ਤੇ ਹਮਲਾ ਕੀਤਾ ਤਾਂ ਉਸ ਨੇ ਉਥੇ ਰੌਲਾ ਪਾ ਦਿੱਤਾ ਪਰ ਜਦੋਂ ਤੱਕ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲੇ ਤਾਂ ਲੁਟੇਰੇ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ’ਤੇ ਦਰਜ ਕਰਵਾਈ। ਪੁਲਿਸ ਨੇ ਯੋਗੇਸ਼ ਗੁਪਤਾ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: