ਫਰਿੱਜ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਅੱਜ ਕੱਲ੍ਹ ਇਹ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਪਿੰਡਾਂ ਵਿੱਚ ਵੀ ਹਰ ਘਰ ਵਿੱਚ ਫਰਿੱਜ ਵੇਖਣ ਨੂੰ ਮਿਲਦਾ ਹੈ, ਇਸ ਬਗੈਰ ਕਿਸੇ ਦਾ ਗੁਜ਼ਾਰਾ ਨਹੀਂ। ਇਹ ਭੋਜਨ ਨੂੰ ਤਾਜ਼ਾ ਰੱਖਦਾ ਹੈ। ਜ਼ਿਆਦਾਤਰ ਘਰਾਂ ਵਿੱਚ ਸਿੰਗਲ ਦਰਵਾਜ਼ੇ ਵਾਲੇ ਫਰਿੱਜ ਹੁੰਦੇ ਹਨ। ਤੁਸੀਂ ਸਿੰਗਲ ਡੋਰ ਫਰਿੱਜ ਵਿੱਚ ਇੱਕ ਬਟਨ ਦੇਖਿਆ ਹੋਵੇਗਾ, ਲੋਕ ਇਸ ਨੂੰ ਦਬਾਉਣ ਤੋਂ ਡਰ ਜਾਂਦੇ ਹਨ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਬਟਨ ਬਹੁਤ ਫਾਇਦੇਮੰਦ ਹੈ।
ਬਰਫ਼ ਜੰਮਣ ਤੋਂ ਬਾਅਦ ਸਿੰਗਲ ਦਰਵਾਜ਼ੇ ਦੇ ਫਰਿੱਜ ਨੂੰ ਡੀਫ੍ਰੌਸਟ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਫਰਿੱਜ ਦੀ ਕਾਰਜਸ਼ੀਲਤਾ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਠੰਡਕ ਵਧਣ ਨਾਲ ਬਰਫ ਜਮ੍ਹਾ ਹੋਣ ਕਰਕੇ ਫਰਿੱਜ ਦੀ ਕੂਲਿੰਗ ਸਮਰੱਥਾ ਘੱਟ ਜਾਂਦੀ ਹੈ, ਜਿਸ ਕਾਰਨ ਫਰਿੱਜ ਜ਼ਿਆਦਾ ਬਿਜਲੀ ਦੀ ਖਪਤ ਕਰਦਾ ਹੈ ਅਤੇ ਖਾਣ-ਪੀਣ ਦੀਆਂ ਵਸਤੂਆਂ ਨੂੰ ਸਹੀ ਢੰਗ ਨਾਲ ਠੰਡਾ ਨਹੀਂ ਕਰ ਪਾਉਂਦਾ। ਅਜਿਹੇ ‘ਚ ਲੋਕ ਬਰਫ ਪਿਘਲਾਉਣ ਲਈ ਸਿੱਧਾ ਫਰਿੱਜ ਬੰਦ ਕਰ ਦਿੰਦੇ ਹਨ ਅਤੇ ਬਟਨ ਦੀ ਵਰਤੋਂ ਨਹੀਂ ਕਰਦੇ।
ਜ਼ਿਆਦਾਤਰ ਸਿੰਗਲ ਡੋਰ ਫਰਿੱਜ ਡਿਫ੍ਰੌਸਟ ਸਵਿੱਚ ਦੇ ਨਾਲ ਆਉਂਦੇ ਹਨ, ਪਰ ਕਈ ਵਾਰ ਇਹ ਸਵਿੱਚ ਯੂਜ਼ਰਸ ਲਈ ਸੀਕ੍ਰੇਟ ਹੀ ਬਣਿਆ ਰਹਿ ਜਾਂਦਾ ਹੈ ਅਤੇ ਉਹਨਾਂ ਨੂੰ ਇਸਦੀ ਵਰਤੋਂ ਬਾਰੇ ਪਤਾ ਨਹੀਂ ਹੁੰਦਾ।
ਫਰਿੱਜਾਂ ਵਿੱਚ ਡੀਫ੍ਰੌਸਟਿੰਗ ਪ੍ਰਕਿਰਿਆ ਨੂੰ ਸੌਖਾ ਕਰਨ ਲਈ ਇੱਕ ਹੇਠਲਾ ਬਟਨ ਜਾਂ ਡੀਫ੍ਰੌਸਟ ਬਟਨ ਹੁੰਦਾ ਹੈ, ਜੋ ਬਰਫ਼ ਨੂੰ ਪਿਘਲਾਉਣ ਲਈ ਵਰਤਿਆ ਜਾਂਦਾ ਹੈ। ਇਸ ਨੂੰ ਇੱਕ ਵਾਰ ਦਬਾਉਣ ਨਾਲ ਫਰਿੱਜ ਲੋੜੀਂਦੇ ਸਮੇਂ ਵਿੱਚ ਡੀਫ੍ਰੌਸਟ ਹੋ ਜਾਂਦਾ ਹੈ, ਯਾਨੀ ਕਿ ਵਾਧੂ ਬਰਫ ਪਿਘਲਾ ਦਿੰਦਾ ਹੈ।
ਫਰਿੱਜ ‘ਚ ਬਟਨ ਹੋਣ ਦੇ ਬਾਵਜੂਦ ਲੋਕ ਇਸ ਨੂੰ ਨਹੀਂ ਦਬਾਉਂਦੇ। ਲੋਕ ਇਸ ਨੂੰ ਦਬਾਉਣ ਤੋਂ ਡਰਦੇ ਹਨ। ਉਹ ਨਹੀਂ ਜਾਣਦੇ ਕਿ ਇਸ ਨਾਲ ਫਰਿੱਜ ਨੂੰ ਡੀਫ੍ਰੌਸਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : World Cup 2023 ਲਈ ਟੀਮ ਇੰਡੀਆ ਦਾ ਐਲਾਨ, ਇਨ੍ਹਾਂ 15 ਖਿਡਾਰੀਆਂ ਦੀ ਖੁੱਲ੍ਹੀ ਕਿਸਮਤ
ਫਰਿੱਜ ਨੂੰ ਡੀਫ੍ਰੋਸਟ ਕਰਨਾ ਇੱਕ ਮਹੱਤਵਪੂਰਨ ਕੰਮ ਹੈ ਕਿਉਂਕਿ ਬਰਫ ਦੀ ਲੇਅਰ ਜੰਮਣ ਨਾਲ ਪਰਿੱਜ ਦੀ ਐਨਰਜੀ ਸਮਰੱਥਾ ਘੱਟ ਜਾਂਦੀ ਹੈ। ਨਤੀਜੇ ਵਜੋਂ ਬਰਫ ਤਾ ਬਹੁਤ ਜੰਮੀ ਨਜ਼ਰ ਆਉਂਦੀ ਹੈ ਪਰ ਹੇਠਾਂ ਰੱਖੇ ਖਾਣਿਆਂ ਵਿੱਚ ਕੂਲਿੰਗ ਨਹੀਂ ਪਹੁੰਚਦੀ। ਇਸ ਲਈ ਜਿਵੇਂ ਹੀ ਹੁਣ ਤੁਸੀਂ ਆਪਣੇ ਬਰਫ ਵਾਲੇ ਖਾਣੇ ਵਿੱਚ ਵਾਧੂ ਬਰਫ ਵੇਖੋ ਤਾਂ ਇਸ ਬਟਨ ਨੂੰ ਜ਼ਰੂਰ ਦਬਾਓ।
ਵੀਡੀਓ ਲਈ ਕਲਿੱਕ ਕਰੋ -:
ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…