ਜੀ-20 ਸਿਖਰ ਸੰਮੇਲਨ ਦੇ ਡਿਨਰ ਲਈ ਰਾਸ਼ਟਰਪਤੀ ਵੱਲੋਂ ਦਿੱਤੇ ਗਏ ਸੱਦੇ ਵਿੱਚ President of India ਦੀ ਥਾਂ ‘President of Bharat’ ਲਿਖਿਆ ਗਿਆ ਹੈ। ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ ਅਤੇ ਕਾਂਗਰਸ ਇਸ ‘ਤੇ ਇਤਰਾਜ਼ ਕਰ ਰਹੀ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਐਕਸ ‘ਤੇ ਤਾਅਨੇ ਮਾਰਦੇ ਹੋਏ ਲਿਖਿਆ, ‘ਸੋ ਖਬਰ ਸੱਚ ਹੈ। ਰਾਸ਼ਟਰਪਤੀ ਭਵਨ ਨੇ 9 ਸਤੰਬਰ ਨੂੰ ਜੀ-20 ਡਿਨਰ ਲਈ President of India ਦੀ ਬਜਾਏ President of Bharat ਲਿਖਿਆ ਹੈ। ਹੁਣ ਸੰਵਿਧਾਨ ਦਾ ਆਰਟੀਕਲ ਪੜ੍ਹਿਆ ਜਾਵੇਗਾ: ਭਾਰਤ, ਯਾਨੀ ਭਾਰਤ, ਰਾਜਾਂ ਦਾ ਸੰਘ ਹੋਵੇਗਾ।’ਇਸ ਜਾਣਕਾਰੀ ਤੋਂ ਬਾਅਦ ਜਿੱਥੇ ਇਕ ਵਰਗ ਸਰਕਾਰ ਦੇ ਫੈਸਲੇ ਦੇ ਸਮਰਥਨ ‘ਚ ਹੈ, ਉਥੇ ਹੀ ਕੁਝ ਲੋਕ ਇਸ ਦੀ ਆਲੋਚਨਾ ਵੀ ਕਰ ਰਹੇ ਹਨ।
ਇਸ ਦੌਰਾਨ ਬਾਲੀਵੁੱਡ ਅਭਿਨੇਤਾਨ ਅਮਿਤਾਭ ਬੱਚਨ ਨੇਵੀ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਹੈ, ‘ਭਾਰਤ ਮਾਤਾ ਦੀ ਜੈ’।ਉਨ੍ਹਾਂ ਤੋਂ ਇਲਾਵਾ ਕ੍ਰਿਕਟਰ ਵਰਿੰਦਰ ਸਹਿਵਾਨ ਨੇ ਵੀ ‘ਭਾਰਤ’ਦੇ ਨਾਂ ‘ਤੇ ਖੁਸ਼ੀ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਭਾਰਤ ਦਾ ਨਾਂ ਅੰਗਰੇਜ਼ਾਂ ਨੇ ਦਿੱਤਾ ਸੀ।ਸਹਿਵਾਗ ਨੇ ਲਿਖਿਆ, ‘ਟੀਮ ਇੰਡੀਆ ਨਹੀਂ, ਟੀਮ ਭਾਰਤ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਜਦੋਂ ਅਸੀਂ ਇਸ ਸਾਲ ਵਿਸ਼ਵ ਕੱਪ ਵਿੱਚ ਟੀਮ ਦਾ ਉਤਸਾਹ ਵਧਾਉਂਣਗੇ ਤਾਂ ਸਾਡੇ ਦਿਲ ਵਿੱਚ ਭਾਰਤ ਹੋਣਾ ਚਾਹੀਦਾ ਹੈ।ਇਸ ਤੋਂ ਇਲਾਵਾ ਖਿਡਾਰੀਆਂ ਦੀ ਜਰਸੀ ‘ਤੇ India ਦੀ ਬਜਾਏ ਭਾਰਤ ਲਿਖਿਆ ਹੋਣਾ ਚਾਹੀਦਾ ਹੈ। ਸਹਿਵਾਨ ਨੇ ਬੀਸੀਸੀਆਈ ਸਕੱਤਰ ਜੈ ਸ਼ਾਹ ਨੂੰ ਵੀ ਆਪਣੀ ਪੋਸਟ ਨਾਲ ਟੈਗ ਕੀਤਾ ਹੈ।