ਕੋਲੈਸਟ੍ਰੋਲ ਦਿਲ ਦੇ ਰੋਗਾਂ ਦਾ ਮੁੱਖ ਜੋਖਮ ਕਾਰਨ ਮੰਨਿਆ ਜਾਂਦਾ ਹੈ। ਨਾੜੀਆਂ ਅਤੇ ਧਮਨੀਆਂ ਵਿੱਚ ਜਮ੍ਹਾਂ ਹੋ ਕੇ, ਇਹ ਖੂਨ ਦੇ ਆਮ ਪ੍ਰਵਾਹ ਨੂੰ ਰੋਕਦਾ ਹੈ, ਜਿਸ ਕਾਰਨ ਸਿਹਤ ਮਾਹਰ ਸਾਰੇ ਲੋਕਾਂ ਨੂੰ ਸਹੀ ਖੁਰਾਕ ਅਤੇ ਜੀਵਨ ਸ਼ੈਲੀ ਦੇ ਉਪਾਅ ਕਰਨ ਦੀ ਸਲਾਹ ਦਿੰਦੇ ਹਨ।
ਖੋਜੀਆਂ ਨੇ ਦੇਖਿਆ ਕਿ ਖੂਨ ਵਿਚ ਕੋਲੈਸਟ੍ਰਾਲ ਦੀ ਅਧਿਕਤਾ ‘ਤੇ ਜੇਕਰ ਸਮੇਂ ਰਹਿੰਦਿਆਂ ਧਿਆਨ ਨਾ ਦਿੱਤਾ ਜਾਵੇ ਤਾਂ ਇਸ ਕਾਰਨ ਹਾਰਟ ਅਟੈਕ ਵਰਗੀ ਜਾਨਲੇਵਾ ਸਥਿਤੀਆਂ ਦਾ ਵੀ ਜੋਖਮ ਹੋ ਸਕਦਾ ਹੈ।ਇਸ ਲਈ ਜ਼ਰੂਰੀ ਹੈ ਕਿ ਅਸੀਂ ਸਾਰੇ ਆਪਣੇ ਭੋਜਨ ਨੂੰ ਠੀਕ ਰੱਖੀਏ।
ਸਿਹਤ ਮਾਹਿਰ ਕਹਿੰਦੇ ਹਨ ਕਿ ਬੈਡ ਕੋਲੈਸਟ੍ਰਾਲ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਹੈ ਕਿ ਜੰਕ-ਫਾਸਟ ਫੂਡਸ ਜਾਂ ਕੋਈ ਵੀ ਚੀਜ਼ ਦਾ ਸੇਵਨ ਘੱਟ ਜਾਂ ਬਿਲਕੁਲ ਨਾ ਕੀਤਾ ਜਾਵੇ ਜੋ ਖੂਨ ਨੂੰ ਗਾੜ੍ਹਾ ਕਰਦੀਆਂ ਹੋਣ ਜਾਂ ਉਸ ਦੇ ਪ੍ਰਵਾਨ ਨੂੰ ਰੋਕਦੀਆਂ ਹਨ। ਦਿਲ ਨੂੰ ਸਿਹਤਮੰਦ ਰੱਖਣ ਲਈ ਇਹ ਸਭ ਤੋਂ ਜ਼ਰੂਰੀ ਮੰਤਰ ਹੈ। ਕੋਲੈਸਟ੍ਰੋਲ ਦੀ ਸਮੱਸਿਆ ਤੋਂ ਬਚਾਅ ਲਈ ਕਿਹੜੀਆਂ ਚੀਜ਼ਾਂ ਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ, ਕਿਹੜੇ ਖਾਧ ਪਦਾਰਥਾਂ ਵਿਚ ਕੋਲੈਸਟ੍ਰੋਲ ਦੀ ਮਾਤਰਾ ਸਭ ਤੋਂ ਘੱਟ ਹੁੰਦੀ ਹੈ।
ਵੱਖ-ਵੱਖ ਖਾਧ ਪਦਾਰਥ ਤੁਹਾਡੇ ਸਰੀਰ ਵਿਚ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿਚ ਮਦਦਗਾਰ ਹੋ ਸਕਦੇ ਹਨ। ਘੁਲਣਸ਼ੀਲ ਫਾਈਬਰ ਵਾਲੀਆਂ ਚੀਜ਼ਾਂ ਨਾ ਸਿਰਫ ਪਾਚਣ ਸਿਹਤ ਨੂੰ ਠੀਕ ਰੱਖਣ ਵਿਚ ਮਦਦ ਕਰਦੀਆਂ ਹਨ, ਨਾਲ ਹੀ ਕੋਲੈਸਟ੍ਰੋਲ ਨੂੰ ਵਧਣ ਤੋਂ ਰੋਕਣ ਵਿਚ ਵੀ ਇਸ ਨਾਲ ਫਾਇਦਾ ਮਿਲ ਸਕਦਾ ਹੈ।
ਪਲਾਂਟ ਬੇਸਟ ਖਾਧ ਪਦਾਰਥਾਂ ਨਾਲ ਸਰੀਰ ਲਈ ਜ਼ਰੂਰੀ ਪੋਸ਼ਕ ਤੱਤ ਪ੍ਰਾਪਤ ਕੀਤੇ ਜਾ ਸਕਦੇ ਹਨ। ਨਾਲ ਹੀ ਇਹ ਤੁਹਾਡੇ ਹਾਰਟ ਤੇ ਨਸਾਂ ਨੂੰ ਸਿਹਤਮੰਦ ਰੱਖਣ ਵਿਚ ਵੀ ਮਦਦਗਾਰ ਸਾਬਤ ਹੋ ਸਕਦੀ ਹੈ।
ਸਰੀਰ ਨੂੰ ਸਿਹਤਮੰਦ ਰੱਖਣ, ਕੋਲੈਸਟ੍ਰੋਲ ਤੇ ਬਲੱਡ ਸ਼ੂਗਰ ਵਰਗੀਆਂ ਸਮੱਸਿਆਵਾਂ ਦੇ ਜੋਖਮ ਨੂੰ ਘੱਟ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਖਾਣ ਲਈ ਸਿਹਤਮੰਦ ਤੇਲ ਦੀ ਚੋਣ ਕਰੋ। ਮੱਖਣ ਤੇ ਰਿਫਾਈਂਡ ਤੇਲ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਕੈਨੋਲਾ, ਸੂਰਜਮੁਖੀ, ਆਲਿਵ ਆਇਲ ਵਰਗੇ ਤੇਲਾਂ ਦਾ ਸੇਵਨ ਕੋਲੈਸਟ੍ਰੋਲ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।
ਬਾਦਾਮ, ਅਖਰੋਟ, ਮੂੰਗਫਲੀ ਤੇ ਹੋਰ ਮੇਵੇ ਖਾਣਾ ਹਾਰਟ ਦੀ ਸਿਹਤ ਲਈ ਚੰਗਾ ਹੈ। ਰੋਜ਼ਾਨਾ ਇਕ ਮੁੱਠੀ ਨੱਟਸ ਖਾਣ ਨਾਲ ਐੱਲਡੀਐੱਲ ਲਗਭਗ 5 ਫੀਸਦੀ ਤੱਕ ਘੱਟ ਹੋ ਸਕਦਾ ਹੈ ਨੱਟਸ ਵਿਚ ਵਾਧੂ ਪੌਸ਼ਕ ਤੱਤ ਹੁੰਦੇ ਹਨ ਜੋ ਹੋਰ ਤਰੀਕਿਆਂ ਨਾਲ ਹਾਰਟ ਦੀ ਰੱਖਿਆ ਕਰਦੇ ਹਨ। ਮਾਨਸਿਕ ਤੇ ਸਰੀਰਕ ਦੋਵੇਂ ਤਰ੍ਹਾਂ ਦੀ ਸਿਹਤ ਨੂੰ ਠੀਕ ਰੱਖਣ ਲਈ ਨੱਟਸ ਨੂੰ ਭੋਜਨ ਦਾ ਹਿੱਸਾ ਬਣਾਉਣਾ ਤਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।
ਹਫਤੇ ਵਿਚ ਦੋ ਜਾਂ ਤਿੰਨ ਵਾਰ ਫੈਟੀ ਫਿਸ਼ ਖਾਣ ਨਾਲ ਐੱਲਡੀਐੱਲ ਕੋਲੈਸਟ੍ਰੋਲ ਘੱਟ ਕੀਤਾ ਜਾ ਸਕਦਾ ਹੈ। ਬੈਡ ਕੋਲੈਸਟ੍ਰੋਲ ਦੀ ਮਾਤਰਾ ਘੱਟ ਕਰਨ ਦੇ ਨਾਲ ਇਹ ਓਮੇਗਾ-3 ਫੈਟੀ ਐਸਿਡ ਵੀ ਦਿੰਦੀ ਹੈ ਜਿਸ ਨੂੰ ਦਿਮਾਗ ਤੇ ਹਾਰਟ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਓਮੇਗਾ-3, ਖੂਨ ਦੇ ਪ੍ਰਵਾਹ ਵਿਚ ਟ੍ਰਾਇਗਲਿਸਰਾਈਡਸ ਨੂੰ ਵੀ ਘੱਟ ਕਰਦਾ ਹੈ ਜੋ ਅਸਾਧਾਰਨ ਹਿਰਦੇ ਦੀ ਰਫਤਾਰ ਨੂੰ ਘੱਟ ਕਰਨ ਤੇ ਹਿਰਦੇ ਦੀ ਰੱਖਿਆ ਲਈ ਫਾਇਦੇਮੰਦ ਹੈ।