ਭਾਰਤੀ ਕ੍ਰਿਕਟ ਕੰਟਰੋਲ ਬੋਰਡ(BCCI) ਵਿਸ਼ਵ ਕੱਪ ਦੀਆਂ 4 ਲੱਖ ਟਿਕਟਾਂ ਰਿਲੀਜ਼ ਕਰੇਗਾ। ਫੈਨਜ਼ 8 ਸਤੰਬਰ ਨੂੰ ਰਾਤ 8 ਵਜੇ ਤੋਂ ਇਹ ਟਿਕਟਾਂ ਖਰੀਦ ਸਕੋਗੇ। ਵਿਸ਼ਵ ਕੱਪ ਦੇ ਲਈ ਭਾਰਤ ਦੇ ਮੈਚਾਂ ਦੀਆਂ ਟਿਕਟਾਂ 10 ਮਿੰਟ ਦੇ ਅੰਦਰ ਹੀ ਵਿਕ ਗਏ ਸਨ। ਕਈ ਫੈਨਜ਼ ਨੂੰ ਟਿਕਟ ਖਰੀਦਣ ਦਾ ਮੌਕਾ ਤੱਕ ਨਹੀਂ ਮਿਲ ਸਕਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇੰਟਰਨੈੱਟ ‘ਤੇ ਨਾਰਾਜ਼ਗੀ ਜਤਾਈ ਸੀ। ਨਾਰਾਜ਼ਗੀ ਤੋਂ ਬਾਅਦ BCCI ਨੇ ਕਿਹਾ ਕਿ ਭਾਰਤ ਵਿੱਚ ਫੈਨਜ਼ ਹੀ ਕ੍ਰਿਕਟ ਦੀ ਅਸਲੀ ਜਾਨ ਹੈ। ਇਸਨੂੰ ਦੇਖਦੇ ਹੋਏ ਬੋਰਡ ਨੇ ਟੂਰਨਾਮੈਂਟ ਦੇ ਲਈ ਵਾਧੂ ਟਿਕਟ ਰਿਲੀਜ਼ ਕਰਨ ਦਾ ਫੈਸਲਾ ਲਿਆ।
BCCI ਨੇ ਮੀਡੀਆ ਰਿਲੀਜ਼ ਜਾਰੀ ਕਰਦੇ ਹੋਏ ਦੱਸਿਆ ਕਿ ਬੋਰਡ ਟਿਕਟ ਵਿਕਰੀ ਦੇ ਲਈ 8 ਸਤੰਬਰ ਨੂੰ ਨਵਾਂ ਫੇਜ਼ ਸ਼ੁਰੂ ਕਰੇਗਾ। ਬੋਰਡ ਨੇ ਕਿਹਾ ਕਿ ਵਿਸ਼ਵ ਕੱਪ ਟਿਕਟਾਂ ਦੀ ਬਹੁਤ ਜ਼ਿਆਦਾ ਮੰਗ ਹੈ। ਇਸ ਕਾਰਨ ਫੈਨਜ਼ ਨੂੰ ਟਿਕਟ ਨਹੀਂ ਸਕੇ। ਇਸਨੂੰ ਦੇਖਦੇ ਹੋਏ ਬੋਰਡ ਨੇ ਹੋਸਟਿੰਗ ਸਟੇਟ ਐਸੋਸੀਏਸ਼ਨ ਨਾਲ ਗੱਲ ਕੀਤੀ ਤੇ ਕਰੀਬ 4 ਲੱਖ ਟਿਕਟਾਂ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਫਰੀਦਕੋਟ ‘ਚ ਦਫਤਰਾਂ ’ਚ ਜੀਨਸ ਤੇ ਟੀ ਸ਼ਰਟ ਪਾ ਕੇ ਆਉਣ ’ਤੇ ਲੱਗੀ ਪਾਬੰਦੀ, DC ਵੱਲੋਂ ਹੁਕਮ ਜਾਰੀ
BCCI ਨੇ ਦੱਸਿਆ ਕਿ ਕ੍ਰਿਕਟ ਵਿਸ਼ਵ ਕੱਪ ਦੀ ਜਨਰਲ ਟਿਕਟਾਂ ਦੀ ਵਿਕਰੀ 8 ਸਤੰਬਰ ਨੂੰ ਰਾਤ 8 ਵਜੇ ਤੋਂ ਸ਼ੁਰੂ ਹੋਵੇਗੀ। ਫੈਨਜ਼ ICC ਦੀ ਆਫੀਸ਼ੀਅਲ ਵੈਬਸਾਈਟ https://tickets.cricketworldcup.com ਤੋਂ ਟਿਕਟ ਖਰੀਦ ਸਕਣਗੇ। ਇਸ ਤੋਂ ਬਾਅਦ ਵੀ ਜੇਕਰ ਲੋੜ ਪਈ ਤਾਂ ਫੈਨਜ਼ ਨੂੰ ਅਗਲੇ ਫੇਜ਼ ਦੀ ਟਿਕਟ ਵਿਕਰੀ ਦੇ ਬਾਰੇ ਸੂਚਿਤ ਕੀਤਾ ਜਾਵੇਗਾ। ਦੱਸ ਦੇਈਏ ਕਿ ਭਾਰਤ ਤੋਂ ਇਲਾਵਾ ਬਾਕੀ ਟੀਮਾਂ ਦੇ ਮੈਚਾਂ ਦੀਆਂ ਟਿਕਟਾਂ 25 ਅਗਸਤ ਤੋਂ ਵਿਕਣੀਆਂ ਸ਼ੁਰੂ ਹੋ ਗਈਆਂ ਸਨ। ਟੀਮ ਇੰਡੀਆ ਦੇ ਮੈਚਾਂ ਦੇ ਵਾਰਮ-ਅਪ ਸਣੇ ਲੀਗ ਸਟੇਜ ਦੇ ਸਾਰੇ ਮੈਚਾਂ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ , ਪਰ ਬਾਕੀ ਟੀਮਾਂ ਦੇ ਮੈਚ ਦੀਆਂ ਟਿਕਟਾਂ ਹੁਣ ਵੀ ICC ਦੀ ਵੈਬਸਾਈਟ ‘ਤੇ ਵਿਕ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 5 ਅਕਤੂਬਰ ਤੋਂ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਮੈਚ ਸ਼ੁਰੂ ਹੋਵੇਗਾ। 10 ਸ਼ਹਿਰਾਂ ਵਿੱਚ ਕੁੱਲ 48 ਮੈਚ ਹੋਣਗੇ। ਟੂਰਨਾਮੈਂਟ ਦੇ ਵਾਰਮ-ਅਪ ਮੈਚ 29 ਸਤੰਬਰ ਤੋਂ ਸ਼ੁਰੂ ਹੋ ਜਾਣਗੇ। ਭਾਰਤ ਦਾ ਪਹਿਲਾ ਮੁਕਾਬਲਾ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ਼ ਚੇੱਨਈ ਵਿੱਚ ਹੋਵੇਗਾ। 12 ਨਵੰਬਰ ਨੂੰ ਭਾਰਤ ਤੇ ਨੀਂਦਰਲੈਂਡ ਦੇ ਵਿਚਾਲੇ ਲੀਗ ਸਟੇਜ ਦਾ ਆਖਰੀ ਮੈਚ ਹੋਵੇਗਾ। 15 ਤੇ 16 ਨਵੰਬਰ ਨੂੰ ਸੈਮੀਫਾਈਨਲ ਤੇ 19 ਨਵੰਬਰ ਨੂੰ ਫਾਈਨਲ ਖੇਡਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: