ਅਮਰੀਕਾ ਤੋਂ ਇਲਾਵਾ ਯੂਰਪ ਦੇ ਨੇੜੇ ਸਾਰੇ ਦੇਸ਼ਾਂ ਵਿਚ ਫਾਂਸੀ ਦੀ ਸਜ਼ਾ ਨੂੰ ਖਤਮ ਕਰ ਦਿੱਤਾ ਹੈ। ਭਾਰਤ ਵਿਚ ਵੀ ਇਸ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਯੂਰਪ ਦੇ ਦੇਸ਼ਾਂ ਵਿਚ ਫਾਂਸੀ ਦੇ ਬਦਲ ‘ਤੇ ਸੈਂਕੜੇ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਜਾਂਦੀ ਹੈ।
ਤੁਰਕੀ ਵਿਚ ਇਕ ਕਾਰੋਬਾਰੀ ਨੂੰ ਉਸ ਦੇ ਭਰਾ ਤੇ ਭੈਣ ਦੇ ਨਾਲ 11,196 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ 50 ਲੱਖ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਤੁਰਕੀ ਕ੍ਰਿਪਟੋ ਐਕਸਚੇਂਜ ਥੋਡੇਕਸ ਦੇ ਸੰਸਥਾਪਕ ਫਾਰੂਕ ਓਜਰ ਦੇ ਇਲਾਵਾ ਉਸ ਦੀ ਭੈਣ ਸੇਰਾਪ ਓਡਰ ਤੇ ਭਰਾ ਗੁਵੇਨ ਓਜਰ ਨੂੰ ਵੀ 11,196 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ।
ਤੁਰਕੀ ਕ੍ਰਿਪਟੋ ਐਕਸਚੇਂਜ ਥੋਕੇਡਸ ਦੇ ਸੰਸਥਾਪਕ ਫਾਰੂਕ ਓਜਰ ਨੇ 4 ਲੱਖ ਲੋਕਾਂ ਨੂੰ ਚੂਨਾ ਲਗਾਇਆ ਸੀ। ਇਸਦੇ ਬਾਅਦ ਅਪ੍ਰੈਲ 2021 ਵਿਚ ਆਫਲਾਈਨ ਹੋਣ ਦੇ ਨਾਲ ਹੋ ਗਿਆ।ਇਸ ਵਿਚ ਮੌਕਾ ਪਾ ਕੇ ਉਹ ਅਲਬਾਨੀਆ ਫਰਾਰ ਹੋਣ ਵਿਚ ਕਾਮਯਾਬ ਰਿਹਾ। ਇੰਟਰਪੋਲ ਦਾ ਨੋਟਿਸ ਜਾਰੀ ਹੋਣ ਦੇ ਬਾਅਦ ਅਪ੍ਰੈਲ 2022 ਵਿਚ ਮੁਲਜ਼ਮ ਨੂੰ ਫੜ ਲਿਆ ਗਿਆ ਸੀ।
ਇਹ ਵੀ ਪੜ੍ਹੋ : ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਸਫਲਤਾ, 12 ਕਿਲੋਗ੍ਰਾਮ ਹੈਰੋਇਨ ਕੀਤੀ ਜ਼ਬਤ
ਠੀਕ ਇਕ ਸਾਲ ਬਾਅਦ ਇੰਟਰਪੋਲ ਪੁਲਿਸ ਨੇ ਉਸ ਨੂੰ ਤੁਰਕੀਏ ਸੌਂਪ ਦਿੱਤਾ।ਉਸ ਦੇ ਨਾਲ ਹੀ ਭਰਾ, ਭੈਣ ਦੇ ਇਲਾਵਾ ਤੁਰਕੀਏ ਦੇ ਸਭ ਤੋਂ ਵੱਡੇ ਕ੍ਰਿਪਟੋ ਐਕਸਚੇਂਜ ਥੋਡੇਕਸ ਨਾਲ ਜੁੜੇ ਸੀਨੀਅਰ ਅਧਿਕਾਰੀਆਂ ਨੂੰ ਵੀ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਪਾਇਆ ਸੀ। ਇਸ ਮਾਮਲੇ ਵਿਚ ਕੁੱਲ 83 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਕੋਰਟ ਵੱਲੋਂ ਸੁਣਾਈ ਗਈ ਸਜ਼ਾ ਦੇ ਬਾਅਦ 21 ਦੋਸ਼ੀਆਂ ਨੂੰ 40564 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: