ਮੋਹਾਲੀ ਦੇ ਜ਼ੀਰਕਪੁਰ ‘ਚ ਹਰਿਆਣਾ ਰੋਡਵੇਜ਼ ਦੀ ਬੱਸ ਦੀ ਲਪੇਟ ‘ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਭਰਾ ਜ਼ਖਮੀ ਹੋ ਗਿਆ। ਦੋਵੇਂ ਮੋਟਰਸਾਈਕਲ ‘ਤੇ ਕਿਤੇ ਜਾ ਰਹੇ ਸਨ। ਇਸ ਦੌਰਾਨ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਕ ਭਰਾ ਇਕ ਪਾਸੇ ਡਿੱਗ ਗਿਆ, ਜਦਕਿ ਦੂਜੇ ਦੀ ਬੱਸ ਹੇਠਾਂ ਆ ਕੇ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਹੰਮਦ ਫੁਰਕਾਨ ਵਾਸੀ ਮੁੱਲਾਂਪੁਰ ਵਜੋਂ ਹੋਈ ਹੈ ਅਤੇ ਜ਼ਖਮੀ ਦੀ ਪਛਾਣ ਉਸ ਦੇ ਭਰਾ ਮੁਹੰਮਦ ਸ਼ਾਦਾਬ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ।
ਹਰਿਆਣਾ ਰੋਡਵੇਜ਼ ਦੀ ਇਹ ਬੱਸ ਫਰੀਦਾਬਾਦ ਡਿਪੂ ਦੀ ਹੈ। ਉਹ ਚੰਡੀਗੜ੍ਹ ਤੋਂ ਅੰਬਾਲਾ ਵੱਲ ਜਾ ਰਹੀ ਸੀ। ਹਾਦਸੇ ਤੋਂ ਬਾਅਦ ਚੰਡੀਗੜ੍ਹ ਦਿੱਲੀ ਹਾਈਵੇ ‘ਤੇ ਲੰਮਾ ਜਾਮ ਲੱਗ ਗਿਆ। ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਪੁਲਿਸ ਨੇ ਹਰਿਆਣਾ ਰੋਡਵੇਜ਼ ਦੀ ਇਸ ਬੱਸ ਨੂੰ ਆਪਣੀ ਕਬਜੇ ਵਿੱਚ ਲੈ ਲਿਆ ਸੀ। ਉਥੇ ਹੀ ਹਰਿਆਣਾ ਰੋਡਵੇਜ਼ ਦੀ ਇੱਕ ਹੋਰ ਬੱਸ ਗਲਤ ਸਾਈਡ ਤੋਂ ਆ ਰਹੀ ਸੀ। ਇਸ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਬੱਸ ‘ਤੇ ਪਥਰਾਅ ਕੀਤਾ ਅਤੇ ਇਸ ਦੀ ਭੰਨਤੋੜ ਕੀਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ।
ਇਹ ਵੀ ਪੜ੍ਹੋ : Punjab Tourism Summit ‘ਚ ਪੰਜਾਬ ਦੀਆਂ ਤਾਰੀਫ਼ਾਂ, CM ਮਾਨ ਬੋਲੇ- ‘ਅੰਮ੍ਰਿਤਸਰ ‘ਚ ਬਣੇਗਾ ਸੈਲੀਬ੍ਰੇਸ਼ਨ ਪੁਆਇੰਟ’
ਦੱਸ ਦੇਈਏ ਕਿ 27 ਮਈ ਨੂੰ ਜ਼ੀਰਕਪੁਰ ‘ਚ ਹਰਿਆਣਾ ਰੋਡਵੇਜ਼ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਹ ਬੱਸ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ। ਇਸ ਵਿੱਚ ਕੁੱਲ 15 ਯਾਤਰੀ ਸ਼ਾਮਲ ਸਨ। ਇਨ੍ਹਾਂ ‘ਚੋਂ 5 ਯਾਤਰੀ ਜ਼ਖਮੀ ਹੋ ਗਏ। ਇਹ ਹਾਦਸਾ ਇੱਕ ਸਕੂਟਰ ਸਵਾਰ ਨੂੰ ਬਚਾਉਣ ਕਾਰਨ ਵਾਪਰਿਆ।
ਵੀਡੀਓ ਲਈ ਕਲਿੱਕ ਕਰੋ -: