ਦੇਸ਼ ਨੂੰ 23 ਨਵੇਂ ਸੈਨਿਕ ਸਕੂਲ ਮਿਲਣ ਜਾ ਰਹੇ ਹਨ । ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੇਂ ਸੈਨਿਕ ਸਕੂਲ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ । ਰੱਖਿਆ ਮੰਤਰਾਲੇ ਮੁਤਾਬਕ ਇਨ੍ਹਾਂ ਸਕੂਲਾਂ ਨੂੰ 11 ਰਾਜਾਂ ਵਿੱਚ ਖੋਲ੍ਹਿਆ ਜਾਵੇਗਾ । ਇਹ ਸਕੂਲ ਛੇਵੀਂ ਜਮਾਤ ਤੋਂ ਸ਼ੁਰੂ ਹੋਵੇਗਾ । ਸਮੇਂ ਦੇ ਨਾਲ ਇਨ੍ਹਾਂ ਕਲਾਸਾਂ ਨੂੰ ਵਧਾਇਆ ਜਾਵੇਗਾ । ਨਵੇਂ ਸੈਨਿਕ ਸਕੂਲ ਸੋਸਾਇਟੀ ਨੇ ਨਵੇਂ ਸੈਨਿਕ ਸਕੂਲ ਚਲਾਉਣ ਲਈ 19 NGO, ਪ੍ਰਾਈਵੇਟ ਸਕੂਲਾਂ ਅਤੇ ਰਾਜ ਸਰਕਾਰ ਨਾਲ ਸਮਝੌਤਾ ਕੀਤਾ ਹੈ । ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਸਕੀਮ ਦੇ ਤਹਿਤ ਸੈਨਿਕ ਸਕੂਲਾਂ ਦੀ ਗਿਣਤੀ ਹੁਣ 42 ਹੋ ਗਈ ਹੈ । ਭਾਰਤ ਸਰਕਾਰ ਨੇ ਦੇਸ਼ ਵਿੱਚ 100 ਨਵੇਂ ਸੈਨਿਕ ਸਕੂਲ ਖੋਲ੍ਹਣ ਦਾ ਟੀਚਾ ਰੱਖਿਆ ਹੈ।
ਭਾਰਤ ਸਰਕਾਰ ਦੀ ਇਸ ਪਹਿਲਕਦਮੀ ਦੇ ਤਹਿਤ ਸੈਨਿਕ ਸਕੂਲ ਸੋਸਾਇਟੀ ਨੇ ਦੇਸ਼ ਭਰ ਦੇ 19 ਨਵੇਂ ਸੈਨਿਕ ਸਕੂਲਾਂ ਨਾਲ MOU ‘ਤੇ ਦਸਤਖਤ ਕੀਤੇ ਹਨ। ਨਵੇਂ ਸੈਨਿਕ ਸਕੂਲ ਖੋਲ੍ਹਣ ਲਈ ਅਰਜ਼ੀਆਂ ਦਾ ਮੁਲਾਂਕਣ ਕਰਨ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਂਝੇਦਾਰੀ ਮੋਡ ਵਿੱਚ 23 ਨਵੇਂ ਸੈਨਿਕ ਸਕੂਲਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਮਿਲੇਗੀ ਗਰਮੀ ਤੋਂ ਰਾਹਤ, ਅਗਲੇ ਕਈ ਦਿਨਾਂ ਤੱਕ ਪਏਗਾ ਮੀਂਹ, ਅਲਰਟ ਜਾਰੀ
ਰੱਖਿਆ ਮੰਤਰਾਲੇ ਤੋਂ ਜਾਰੀ ਬਿਆਨ ਮੁਤਾਬਕ ਇਨ੍ਹਾਂ ਸਕੂਲਾਂ ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ, ਮਥੁਰਾ, ਇਟਾਵਾ, ਹਰਿਆਣਾ ਦੇ ਕੁਰੂਕਸ਼ੇਤਰ ਅਤੇ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿੱਚ ਖੋਲ੍ਹੇ ਜਾਣਗੇ । ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਵਿੱਚ ਇੱਕ, ਛੱਤੀਸਗੜ੍ਹ ਵਿੱਚ ਚਾਰ, ਬਿਹਾਰ ਵਿੱਚ ਇੱਕ, ਕਰਨਾਟਕ ਵਿੱਚ ਇੱਕ, ਕੇਰਲ ਵਿੱਚ ਦੋ, ਮੱਧ ਪ੍ਰਦੇਸ਼ ਵਿੱਚ ਤਿੰਨ, ਮਹਾਰਾਸ਼ਟਰ ਵਿੱਚ ਦੋ ਅਤੇ ਰਾਜਸਥਾਨ ਵਿੱਚ ਚਾਰ ਜ਼ਿਲ੍ਹਿਆਂ ਵਿੱਚ ਸਕੂਲ ਖੁੱਲ੍ਹਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਤਰ ਸਿੱਖਿਆ ਪ੍ਰਣਾਲੀ ਅਤੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕਰਨ ਲਈ ਨਵੇਂ ਸੈਨਿਕ ਸਕੂਲ ਸ਼ੁਰੂ ਕਰਨ ਦੇ ਹੁਕਮ ਦਿੱਤੇ ਸਨ । ਸੈਨਿਕ ਸਕੂਲ ਸੁਸਾਇਟੀ ਇਨ੍ਹਾਂ ਸਕੂਲਾਂ ਲਈ ਨਿਯਮ-ਕਾਨੂੰਨ ਤਿਆਰ ਕਰੇਗੀ । ਨਵੇਂ ਸੈਨਿਕ ਸਕੂਲਾਂ ਦੀ ਸਥਾਪਨਾ ਦਾ ਉਦੇਸ਼ ਰਾਸ਼ਟਰੀ ਸਿੱਖਿਆ ਨੀਤੀ ਤਹਿਤ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ । ਵਿਦਿਆਰਥੀਆਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਹੋਣ ਦੇ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ । ਅੱਜ ਦੇ ਨੌਜਵਾਨਾਂ ਨੂੰ ਕੱਲ੍ਹ ਦੇ ਜ਼ਿੰਮੇਵਾਰ ਨਾਗਰਿਕ ਬਣਾਇਆ ਜਾਵੇਗਾ । ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਲਈ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: