ਪ੍ਰੀਮੀਅਮ ਟੈਕ ਦਿੱਗਜ ਐਪਲ ਨੇ ਹਾਲ ਹੀ ਵਿੱਚ 12 ਸਤੰਬਰ ਨੂੰ ਕੈਲੀਫੋਰਨੀਆ ਵਿੱਚ ਆਈਫੋਨ 15 ਸੀਰੀਜ਼ ਲਾਂਚ ਕੀਤੀ ਹੈ। ਆਈਫੋਨ ਖਰੀਦਣ ਦਾ ਸੁਪਨਾ ਹਰ ਕੋਈ ਦੇਖਦਾ ਹੈ ਪਰ ਐਪਲ ਦੇ ਇਹ ਸਮਾਰਟਫੋਨ ਇੰਨੇ ਮਹਿੰਗੇ ਹਨ ਕਿ ਹਰ ਕੋਈ ਇਨ੍ਹਾਂ ਨੂੰ ਖਰੀਦ ਨਹੀਂ ਸਕਦਾ। ਨਾ ਸਿਰਫ ਆਈਫੋਨ ਮਹਿੰਗੇ ਹਨ, ਬਲਕਿ ਕਿਸੇ ਖਰਾਬੀ ਦੀ ਸਥਿਤੀ ਵਿੱਚ, ਇਸਦੀ ਸਰਵਿਸ ਦੀ ਕੀਮਤ ਵੀ ਬਹੁਤ ਜ਼ਿਆਦਾ ਹੈ। ਇਹੀ ਕਾਰਨ ਹੈ ਕਿ ਲੋਕ ਜਦੋਂ ਵੀ ਆਈਫੋਨ ਖਰੀਦਦੇ ਹਨ ਤਾਂ ਇਸ ਨੂੰ ਬਹੁਤ ਧਿਆਨ ਨਾਲ ਰੱਖਦੇ ਹਨ। ਇਸ ਦੌਰਾਨ ਆਈਫੋਨ 15 ਪ੍ਰੋ ਦੀ ਸਰਵਿਸ ਲਾਗਤ ਨੂੰ ਲੈ ਕੇ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ।
ਐਪਲ ਨੇ iPhone 15 ਸੀਰੀਜ਼ ‘ਚ iPhone 15, iPhone 15 Plus, iPhone 15 Pro ਅਤੇ iPhone 15 Pro Max ਮਾਡਲ ਲਾਂਚ ਕੀਤੇ ਹਨ। ਜੇ ਕਦੇ ਆਈਫੋਨ ਦੇ ਪਿਛਲੇ ਪੈਨਲ ਦਾ ਗਲਾਸ ਟੁੱਟ ਜਾਂਦਾ ਹੈ, ਤਾਂ ਇਸ ਨੂੰ ਬਦਲਣ ਲਈ ਕਈ ਹਜ਼ਾਰ ਰੁਪਏ ਖਰਚਣੇ ਪੈਂਦੇ ਹਨ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ iPhone 15 Pro ਅਤੇ iPhone 15 Pro Max ਮਾਡਲਾਂ ‘ਚ ਬੈਕ ਪੈਨਲ ਗਲਾਸ ਨੂੰ ਬਦਲਣ ਦੀ ਕੀ ਕੀਮਤ ਹੋਵੇਗੀ, ਤਾਂ ਅਸੀਂ ਤੁਹਾਨੂੰ ਇਸ ਦਾ ਜਵਾਬ ਦੇਣ ਜਾ ਰਹੇ ਹਾਂ।
ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਐਪਲ ਵੱਲੋਂ ਇਸ ਸਬੰਧ ਵਿੱਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਇੱਕ ਸਾਬਕਾ ਯੂਜ਼ਰ ਨੇ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਦੇ ਬੈਕ ਪੈਨਲ ਨੂੰ ਬਦਲਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਟਵਿੱਟਰ ਯੂਜ਼ਰ ਇਆਨ ਜ਼ੈਲਬੋ ਨੇ ਪੋਸਟ ਕੀਤਾ ਕਿ ਜੇ ਆਈਫੋਨ 15 ਸੀਰੀਜ਼ ਦੇ ਨਵੇਂ ਪ੍ਰੋ ਮਾਡਲਾਂ ਦਾ ਬੈਕ ਪੈਨਲ ਟੁੱਟ ਜਾਂਦਾ ਹੈ, ਤਾਂ ਇਸ ਦੀ ਕੀਮਤ ਆਈਫੋਨ 14 ਪ੍ਰੋ ਅਤੇ ਪ੍ਰੋ ਮੈਕਸ ਤੋਂ ਬਹੁਤ ਘੱਟ ਹੋਵੇਗੀ।
ਜੇਕਰ ਤੁਹਾਡੇ iPhone 14 Pro ਅਤੇ iPhone 14 Pro Max ਦਾ ਬੈਕ ਪੈਨਲ ਟੁੱਟ ਜਾਂਦਾ ਹੈ, ਤਾਂ ਤੁਹਾਨੂੰ ਇਸਦੇ ਲਈ ਕ੍ਰਮਵਾਰ 499 ਡਾਲਰ ਅਤੇ 549 ਡਾਲਰ ਖਰਚ ਕਰਨੇ ਪੈ ਸਕਦੇ ਹਨ, (ਜੋ ਕੀ ਭਾਰਤੀ ਰੁਪਏ ਦੇ ਹਿਸਾਬ ਨਾਲ ਕ੍ਰਮਵਾਰ 41000 ਤੇ 49000 ਤੋਂ ਵੀ ਵੱਧ ਹਨ) ਜਦੋਂ ਕਿ iPhone 15 Pro ਮਾਡਲ ਵਿੱਚ ਇਹ ਕੀਮਤ ਬਹੁਤ ਘੱਟ ਹੋਵੇਗੀ।
ਇਹ ਵੀ ਪੜ੍ਹੋ : Fatty Liver ਦੇ ਮਰੀਜ਼ ਪੀਓ ਇਨ੍ਹਾਂ 4 ਸਬਜ਼ੀਆਂ ਦਾ ਜੂਸ, ਘਿਓ ਵਾਂਗ ਪਿਘਲ ਜਾਏਗੀ Cells ‘ਚ ਜਮ੍ਹਾ ਗੰਦਗੀ
ਜੇਕਰ ਤੁਸੀਂ iPhone 15 Pro ਦੇ ਬੈਕ ਪੈਨਲ ਦੇ ਗਲਾਸ ਨੂੰ ਬਦਲਣਾ ਚਾਹੁੰਦੇ ਹੋ, ਤਾਂ ਤੁਹਾਨੂੰ 169 ਡਾਲਰ ਖਰਚ ਕਰਨੇ ਪੈ ਸਕਦੇ ਹਨ, ਜਦਕਿ Pro Max ਲਈ ਤੁਹਾਨੂੰ 199 ਡਾਲਰ ਦਾ ਭੁਗਤਾਨ ਕਰਨਾ ਹੋਵੇਗਾ। ਜੇ ਇਸ ਕੀਮਤ ਨੂੰ ਭਾਰਤੀ ਰੁਪਏ ‘ਚ ਬਦਲਿਆ ਜਾਵੇ ਤਾਂ ਆਈਫੋਨ 15 ਪ੍ਰੋ ਦੇ ਬੈਕ ਪੈਨਲ ਗਲਾਸ ਲਈ ਲਗਭਗ 14,900 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ, ਜਦਕਿ ਪ੍ਰੋ ਮੈਕਸ ਮਾਡਲ ਦੇ ਬੈਕ ਪੈਨਲ ਗਲਾਸ ਲਈ ਲਗਭਗ 16,900 ਰੁਪਏ ਖਰਚ ਕਰਨੇ ਪੈ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਜੇ ਤੁਸੀਂ ਕੋਈ ਨਵਾਂ ਐਪਲ ਪ੍ਰੋਡਕਟ ਜਾਂ ਆਈਫੋਨ ਖਰੀਦਦੇ ਹੋ ਤਾਂ ਕੰਪਨੀ ਤੁਹਾਨੂੰ Apple Care+ ਦਾ ਸਬਸਕ੍ਰਿਪਸ਼ਨ ਵੀ ਦੇ ਰਹੀ ਹੈ। ਇਸ ਵਿੱਚ ਤੁਹਾਨੂੰ ਦੁਰਘਟਨਾ ਦੀ ਮੁਰੰਮਤ ‘ਤੇ ਹੋਣ ਵਾਲੇ ਖਰਚਿਆਂ ‘ਤੇ ਭਾਰੀ ਛੋਟ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ -: