2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਹੋਰ ਵੀ ਮਜ਼ਬੂਤ ਹੋ ਰਹੀ ਹੈ। ਅਬੋਹਰ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਭਾਜਪਾ ਨੂੰ ਛੱਡ ਕੇ ਅੱਜ ‘ਆਪ’ ਦਾ ਪੱਲਾ ਫੜ ਲਿਆ ਹੈ। ਖੁਦ ਸੀ.ਐੱਮ. ਮਾਨ ਨੇ ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਇਆ।
CM ਮਾਨ ਨੇ ਟਵੀਟ ਕਰਕੇ ਕਿਹਾ ਕਿ ‘ਆਪ’ ਦੇ ਕਾਫ਼ਿਲੇ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ‘ਆਪ’ ਦੀਆਂ ਵਿਕਾਸ ਤੇ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਬੋਹਰ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਪਾਰਟੀ ‘ਚ ਸ਼ਾਮਲ ਹੋਏ।ਮੁੱਖ ਮੰਤਰੀ ਨੇ ਉਨ੍ਹਾਂ ਦਾ ਪਾਰਟੀ ‘ਚ ਸਵਾਗਤ ਕੀਤਾ।
ਦੱਸ ਦੇਈਏ ਕਿ ਸੁਨੀਲ ਜਾਖੜ ਨੂੰ ਭਾਜਵਾ ਵਿੱਚ ਸੂਬਾ ਪ੍ਰਧਾਨ ਬਣਾਏ ਜਾਣ ‘ਤੇ ਅਰੁਣ ਨਾਰੰਗ ਇਸ ਗੱਲ ਤੋਂ ਨਾਖੁਸ਼ ਸਨ ਕਿ ਪਾਰਟੀ ਨੇ ਪੁਰਾਣੇ ਤਜਰਬੇਕਾਰ ਲੋਕਾਂ ਨੂੰ ਨਜ਼ਰਅੰਦਾਜ਼ ਕਰਕੇ ਸੂਬਾ ਪ੍ਰਧਾਨ ਦੀ ਕਮਾਨ ਨਵੇਂ ਨੂੰ ਸੌਂਪ ਦਿੱਤੀ ਗਈ ਹੈ। ਇਸ ‘ਤੇ ਅਰੁਣ ਨਾਰੰਗ ਨੇ ਨਾਰਾਜ਼ਗੀ ਦਿਖਾਉਂਦੇ ਹੋਏ ਅਸਤੀਫਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਬੈਂਕ ਲੁੱ.ਟਣ ਦੀ ਕੋਸ਼ਿਸ਼, ਲੁਟੇਰਿਆਂ ਨੇ ASI ਨੂੰ ਮਾ.ਰੀ ਗੋ.ਲੀ, ਪੁਲਿਸ ਅਲਰਟ
ਸਾਬਕਾ ਵਿਧਾਇਕ ਅਰੁਣ ਨਾਰੰਗ ਦਾ ਕਹਿਣਾ ਸੀ ਕਿ ਪਾਰਟੀ ਕੋਲ 40-50 ਸਾਲਾਂ ਦੇ ਤਜਰਬੇਕਾਰ ਵਰਕਰ ਹਨ, ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਿਆ ਨਹੀਂ ਗਿਆ। ਮੇਰੀ ਉਨ੍ਹਾਂ ਨਾਲ ਕੋਈ ਰੰਜਿਸ਼ ਨਹੀਂ ਹੈ ਪਰ ਪਾਰਟੀ ਨਾਲ ਪੂਰੀ ਨਰਾਜ਼ਗੀ ਹੈ।
ਉਨ੍ਹਾਂ ਕਿਹਾ ਸੀ ਕਿ ਮੈਂ ਪਾਰਟੀ ਵਿੱਚ ਕੰਮ ਨਹੀਂ ਕਰਾਂਗਾ ਪਰ ਸੱਚਾ ਵਰਕਰ ਬਣ ਕੇ ਦੇਸ਼, ਮੋਦੀ ਜੀ ਦੇ ਨਾਲ ਅਤੇ ਪਾਰਟੀ ਦੇ ਨਾਲ ਰਹਾਂਗਾ ਪਰ ਪਾਰਟੀ ਵਿੱਚ ਕੰਮ ਨਹੀਂ ਕਰਾਂਗਾ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish